ਧੰਨਤੇਰਸ ਦੇ ਸਮਾਗਮ ਨੂੰ ਸਫਲ ਬਣਾਉਣ ਲਈ ਸ਼ਹਿਰ ਨਿਵਾਸੀਆਂ ਦਾ ਕੀਤਾ ਧੰਨਵਾਦ 
 
ਸ਼੍ਰੀ ਸਨਾਤਨ ਚੇਤਨਾ ਮੰਚ ਦੀ ਵਿਸ਼ੇਸ਼ ਬੈਠਕ ਹੋਈ 
 
ਰੋਹਿਤ ਗੁਪਤਾ 
ਗੁਰਦਾਸਪੁਰ 
ਸ਼੍ਰੀ ਸਨਾਤਨ ਚੇਤਨਾ ਮੰਚ ਦੀ ਵਿਸ਼ੇਸ਼ ਬੈਠਕ ਹਨੂਮਾਨ ਮੰਦਰ ਗੁਰਦਾਸਪੁਰ ਪ੍ਰਧਾਨ ਅਨੂ ਗੰਡੋਤਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੰਚ ਦੇ ਤਮਾਮ ਅਹੁਦੇਦਾਰਾਂ ਨੇ ਹਿੱਸਾ ਲਿਆ ।
ਅਨੁੰ ਗੰਡੋਤਰਾ ਨੇ ਬੈਠਕ  ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦਿਆਂ ਹੋਇਆਂ ਦੱਸਿਆ ਕਿ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਤਮਾਮ ਮੈਂਬਰ ਅਤੇ ਅਹੁਦੇਦਾਰ ਵਧਾਈ ਦੇ ਪਾਤਰ ਹਨ ਜਿਨਾਂ ਨੇ ਟੀਮ ਵਰਕ ਨਾਲ ਧੰਨ ਤੇਰਸ ਦੇ ਸਮਾਗਮ ਨੂੰ ਬੇਹਦ ਸਫਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਦੱਸ ਦਈਏ ਕਿ ਸਮਾਗਮ ਦੌਰਾਨ ਹਨੁੰਮਾਨ ਚੌਂਕ ਨੂੰ 11000 ਦੀਵਿਆਂ ਅਤੇ ਬੇਹਦ ਖੂਬਸੂਰਤ ਲਾਈਟਾਂ ਨਾਲ ਜਗਮਗਾਇਆ ਗਿਆ ਸੀ ਅਤੇ ਸ਼ਹਿਰ ਦੇ ਸਮਾਜ ਸੇਵਾ ਅਤੇ ਧਾਰਮਿਕ ਖੇਤਰਾਂ ਵਿੱਚ ਕੁਝ ਵੱਖਰਾ ਕਰ ਦਿਖਾਉਣ ਵਾਲੀਆਂ ਹਸਤੀਆਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ। ਦੇਰ ਰਾਤ ਤੱਕ ਚੱਲੇ ਇਸ ਸਮਾਗਮ ਵਿੱਚ ਬਾਬਾ ਸ਼੍ਰੀ ਲਾਲ ਦਿਆਲ ਜੀ ਧਿਆਨਪੁਰ ਤੋਂ ਮਹੰਤ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪਹੁੰਚੇ ਸਨ । 
ਅਨੂ ਗੰਡੋਤਰਾ ਨੇ ਕਿਹਾ ਕਿ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਿਰਫ ਸ੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਹੀ ਯੋਗਦਾਨ ਨਹੀਂ ਹੈ ਬਲਕਿ ਸ਼ਹਿਰ ਨਿਵਾਸੀਆਂ ਦਾ ਵੀ ਉਹ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ ਜਿਨਾਂ ਨੇ ਸਮਾਗਮ ਵਿੱਚ ਵੱਧ ਚੜ ਕੇ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਨੂੰ ਵਧਾਇਆ ਅਤੇ ਆਪਣੇ ਆਪਣੇ ਹਿੱਸੇ ਦਾ ਦੀਵਾ ਪ੍ਰਜਵਲਿਤ ਕੀਤਾ ।ਅਨੂ ਗੰਡੋਤਰਾ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸ਼ਹਿਰ ਦੀਆਂ ਤਮਾਮ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ।  ਉਹਨਾਂ ਕਿਹਾ ਕਿ ਮੰਚ ਦੇ ਅਹੁਦੇਦਾਰ ਇਸ ਸਮਾਗਮ ਦੀ ਸਫਲਤਾ ਤੋਂ ਇੰਨੇ ਉਤਸਾਹਿਤ ਹਨ ਕਿ ਜਲਦੀ ਹੀ ਕੋਈ ਹੋਰ ਵੱਡਾ ਧਾਰਮਿਕ ਸਮਾਗਮ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। 
ਇਸ ਮੌਕੇ ਸੁਰਿੰਦਰ ਮਹਾਜਨ, ਅਸ਼ਵਨੀ ਮਹਾਜਨ, ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ, ਮਮਤਾ ਗੋਇਲ, ਆਸ਼ਾ ਬਮੋਤਰਾ, ਰੇਣੂ, ਪਰਮਜੀਤ ਕੌਰ, ਅਨਮੋਲ ਸ਼ਰਮਾ, ਤ੍ਰਿਭੁਵਨ ਮਹਾਜਨ, ਨਿਖਿਲ ਮਹਾਜਨ, ਪਰਬੋਧ ਗਰੋਵਰ, ਗਿਰੀਸ਼ ਬਮੋਤਰਾ ਵਿਸ਼ਾਲ ਅਗਰਵਾਲ, ਵਿਕਾਸ ਮਹਾਜਨ ਮੋਹਿਤ ਅਗਰਵਾਲ, ਰਕੇਸ਼ ਮਹਾਜਨ ,ਰਿੰਕੂ ਮਹਾਜਨ,

ਭਰਤ ਗਾਬਾ, ਅਮਿਤ ਭੰਡਾਰੀ ਆਦਿ ਵੀ ਹਾਜ਼ਰ ਸਨ।