ਮਹਿਲਾ ਅਧਿਆਪਕਾ ਨੇ ਲਾਇਆ ਸਿੱਖਿਆ ਅਧਿਕਾਰੀ 'ਤੇ ਦੋਸ਼ 
ਡੈਮੋਕਰੇਟਿਕ ਟੀਚਰਸ ਫਰੰਟ ਨੇ ਬਲਾਕ ਸਿੱਖਿਆ ਅਧਿਕਾਰੀ ਤੇ ਕਾਰਵਾਈ ਕਰਨ ਦੀ ਮੰਗ ਅਤੇ ਅਧਿਆਪਕਾ ਦੇ ਹੱਕ ਵਿੱਚ ਸੰਘਰਸ਼ ਦੀ ਦਿੱਤੀ ਚੇਤਾਵਨੀ 
 
ਰੋਹਿਤ ਗੁਪਤਾ 
ਗੁਰਦਾਸਪੁਰ 31 ਅਕਤੂਬਰ 
 
ਪ੍ਰਾਈਮਰੀ ਸਿੱਖਿਆ ਵਿਭਾਗ ਵਿੱਚ ਤੈਨਾਤ ਇੱਕ ਮਹਿਲਾ ਅਧਿਆਪਕਾ ਵੱਲੋਂ ਆਪਣੇ ਬਲਾਕ ਸਿੱਖਿਆ ਅਧਿਕਾਰੀ ਤੇ ਮਾਨਸਿਕ ਤੌਰ ਤੇ ਪ੍ਰਤਾੜਤ ਕਰਨ , ਬਦਲੀ ਹੋਣ ਤੇ ਫਾਰਗ ਨਾ ਕਰਨ ਤੇ ਅਧਿਆਪਕਾਂ ਦੇ ਗਰੁੱਪ ਵਿੱਚ ਪਰਿਵਾਰ ਨਾਲ ਸੰਬੰਧਿਤ ਗਲਤ ਮੈਸੇਜ ਪਾਉਣ ਦਾ ਦੋਸ਼ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਅਧਿਆਪਕਾ ਦੇ ਹੱਕ ਵਿੱਚ  ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਵੀ ਸਟੈਂਡ ਲਿਆ ਹੈ ਤੇ ਦੋਸ਼ ਲਗਾਇਆ ਹੈ ਕਿ ਉੱਕਤ ਪ੍ਰਾਇਮਰੀ ਸਿੱਖਿਆ ਅਧਿਕਾਰੀ ਹੋਰ ਵੀ ਮਹਿਲਾ ਅਧਿਆਪਕਾਂ ਨੂੰ ਪਰੇਸ਼ਾਨ ਕਰਦਾ ਹੈ , ਜੇਕਰ ਉਸ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਫਰੰਟ ਵੱਲੋਂ  ਉਕਤ ਅਧਿਕਾਰੀ ਦੇ ਖਿਲਾਫ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ
ਡੈਮੋਕਰੇਟਿਕ ਫਰੰਟ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਅਤੇ ਮੈਡਮ ਸੁਖਪ੍ਰੀਤ ਕੌਰ ਗਿੱਲ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਬਲਾਕ ਫਤਿਹ ਗੜ੍ਹ ਚੂੜੀਆਂ ਨੇ  ਦੋਸ਼ ਲਗਾਇਆ ਕਿ ਬੋਲਾਂਗੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਵਲੋਂ ਔਰਤਾਂ ਨੂੰ ਬਣਦੀਆਂ ਛੁੱਟੀਆਂ ਨਾ ਦੇਣ, ਵਿਦੇਸ਼ ਜਾਣ ਲਈ NOC ਸਮੇਂ ਸਿਰ ਜਾਰੀ ਨਾ ਕਰਨ ਤੋਂ ਇਲਾਵਾ  ਨੂੰ ਮਾਨਸਿਕ ਤੌਰ ਤੇ ਪ੍ਰਤਾੜਨਾ ਕਰਨ ਲਈ ਸਿਖਿਆ ਵਿਭਾਗ ਪੰਜਾਬ ਦੇ ਟੀਚਰਜ਼ ਗਰੁੱਪ ਵਿਚ ਪਰਿਵਾਰਕ ਮੈਂਬਰਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਉਹਨਾਂ  ਮੰਗ ਕੀਤੀੀ ਕਿ BPEO ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਹੋਈ ਤਾਂ 11 ਨਵੰਬਰ ਨੂੰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। 
ਓਧਰ ਡਿਪਟੀ ਡੀ ਈ ਓ ਅਨਿਲ ਸ਼ਰਮਾ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਜਿਸ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।  ਸਿਖਿਆ ਵਿਭਾਗ ਵੱਲੋਂ ਦੋਨਾਂ ਧਿਰਾਂ ਨੂੰ  ਦਫ਼ਤਰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ ਹੈ । ਜੇਕਰ ਬਲਾਕ ਪ੍ਰਾਇਮਰੀ ਅਫਸਰ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ।