ਗੁਰਦਾਸਪੁਰ ਦੇ ਪਿੰਡ ਵਿੱਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ 
ਸਰਹੱਦ ਤੇ ਤੈਨਾਤ ਫੌਜੀ ਦੇ ਘਰ ਦੇ ਉੱਪਰ ਹਮਲਾਵਰ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ 
 
ਰੋਹਿਤ ਗੁਪਤਾ 
ਗੁਰਦਾਸਪੁਰ 
ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ਵਿੱਚ ਬੀਤੀ ਦੇਰ ਸ਼ਾਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ  ਜਦ ਸਰਹੱਦ ਦੀ ਰਾਖੀ ਲਈ ਤੈਨਾਤ ਬੀਐਸਐਫ ਦੇ ਜਵਾਨ ਦੇ ਘਰ ਉੱਪਰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਘਰ ਵਿੱਚ ਉਸ ਵੇਲੇ ਫੋਜ਼ੀ ਜਵਾਨ ਦੀ ਪਤਨੀ ਅਤੇ ਉਸਦੇ ਬੱਚੇ ਅਤੇ ਬਜ਼ੁਰਗ ਪਿਤਾ ਮੌਜੂਦ ਸਨ। ਹਮਲਾਵਰਾਂ ਵੱਲੋਂ ਘਰ ਦੇ ਸ਼ੀਸ਼ੇ ਤੋੜੇ ਗਏ,,, ਗੇਟ ਤੋੜਿਆ ਗਿਆ ਦਰਵਾਜ਼ੇ ਤੋੜੇ ਗਏ , ਫਰਨੀਚਰ ਸਮੇਤ ਘਰ ਵਿੱਚ ਖੜੀ 10 ਲੱਖ ਮੁੱਲ ਦੀ ਕਾਰ ਦੀ ਵੀ ਤੋੜਫੋੜ ਕੀਤੀ ਗਈ।  ਫੌਜੀ ਦੀ ਪਤਨੀ ਨੇ ਬਚਿਆਂ ਸਮੇਤ ਘਰ ਦੇ ਇੱਕ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਆਪਣੀ ਜਾਨ ਬਚਾਈ । ਦੱਸਿਆ ਜਾ ਰਿਹਾ ਹੈੈ ਕਿ ਦੋਸ਼ੀ ਇੰਨੇ ਬੇਖੌਫ ਸਨ ਕਿ ਤੋੜਫੋੜ ਕਰਨ ਤੋਂ ਬਾਅਦ ਦੁਬਾਰਾ ਫਿਰ ਘਰ ਵਿੱਚ ਦਾਖਲ ਹੋ ਕੇ ਦਿੱਤੀ ਧਮਕੀ ਕਿਹਾ ਜੇ ਕਰ ਪੁਲਿਸ ਨੂੰ  ਸ਼ਿਕਾਇਤ ਕੀਤੀ ਗਈ ਤਾਂ  ਸਾਰੇ ਪਰਿਵਾਰ ਨੂੰ ਜਾਨੋ ਮਾਰ ਦਿੱਤਾ ਜਾਵੇਗਾ ।
 
ਪੀੜਿਤ ਔਰਤ ਪ੍ਰਵੀਨ ਕੁਮਾਰੀ ਪਤਨੀ ਫੌਜੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਘਰ ਦੇ ਵਿੱਚ ਬੀਤੀ ਸ਼ਾਮ ਆਪਣੇ ਬੱਚਿਆਂ ਨਾਲ ਮੌਜੂਦ ਸੀ  ਅਤੇ ਮੇਰਾ ਸਹੁਰਾ ਬਾਹਰ ਕੰਮ ਕਰ ਰਿਹਾ ਸੀ ਤਾਂ ਅਚਾਨਕ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਮੇਰੇ ਘਰ ਦੇ ਉੱਪਰ ਪਹਿਲਾਂ ਇੱਟਾ ਰੋੜਿਆਂ ਨਾਲ ਬਾਹਰੋਂ ਹਮਲਾ ਕੀਤਾ ਗਿਆ। ਮੈਂ ਭੱਜ ਕੇ ਘਰ ਦੇ ਇੱਕ ਕਮਰੇ ਵਿੱਚ ਆਪਣੇ ਆਪ ਨੂੰ  ਬੱਚਿਆਂ ਨਾਲ ਡਰਦੇ  ਸਹਿਮੇ ਹੋਏ ਬੰਦ ਕਰਕੇ ਅੰਦਰੋਂ ਕੰਡੀ ਲਗਾ ਲਈ। ਫਿਰ ਹਮਲਾਵਰਾਂ ਨੇ ਘਰ ਦੇ ਅੰਦਰ ਵੜ ਕੇ  ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹਨਾਂ ਘਰ ਵਿੱਚ ਤੋੜਫੋੜ ਸ਼ੁਰੂ ਕਰ ਦਿੱਤੀ ਅਤੇ ਪਹਿਲਾਂ ਘਰ ਦਾ ਗੇਟ ਤੋੜਿਆ ਗਿਆ ਅਤੇ ਫਿਰ ਕਮਰਿਆਂ ਦੇ ਦਰਵਾਜ਼ੇ ਤੋੜੇ ਗਏ ਤੋੜੇ ਗਏ  ਤੇ ਫਿਰ ਇੱਕ ਕਮਰੇ ਵਿੱਚ ਵੜ ਕੇ ਫਰਨੀਚਰ ਅਲਮਾਰੀਆਂ ਅਤੇ ਜੋ ਉਹਨਾਂ ਦੀ ਨਜ਼ਰ ਵਿੱਚ ਆਇਆ ਉਸਦੀ ਤੋੜਫੋੜ ਜੰਮ ਕੇ ਕੀਤੀ ਗਈ । ਘਰ ਦੇ ਬਾਹਰ ਖੜੀ ਮਹਿੰਗੀ ਗੱਡੀ ਤੱਕ ਤੋੜੀ ਗਈ ।  ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਕੁਝ ਦੇਰ ਬਾਅਦ ਫਿਰ ਆਏ ਅਤੇ ਫਿਰ ਧਮਕਾਇਆ ਕਿ ਜੇਕਰ ਪੁਲਿਸ ਨੂੰ ਦੱਸਿਆ ਤਾਂ  ਪਰਵਾਰ ਦੇ ਇੱਕ ਇੱਕ ਮੈਂਬਰ ਦਾ ਬੁਰਾ ਹਾਲ ਕੀਤਾ ਜਾਵੇਗਾ । ਕੁਝ ਦੇਰ ਬਾਅਦ ਰੋਲਾ ਸੁਣ ਕਿ ਨਜ਼ਦੀਕੀ ਖੇਤਾਂ ਦੇ ਮਾਲਕ ਪਿੰਡ ਦੇ ਬਜ਼ੁਰਗ ਨੇ ਆ ਕੇ ਉਹਨਾਂ ਨੂੰ ਕਮਰੇ ਵਿੱਚ ਬਾਹਰ ਕੱਢਿਆ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਸ਼ੀਆਂ ਨਾਲ ਗੜਿਆਂ ਨੂੰ ਲੈ ਕੇ ਕੁਝ ਅਨਬਨ ਚੱਲ ਰਹੀ ਹੈ।
 ਇਸ ਸਬੰਧੀ ਮੌਕੇ ਤੇ ਪਹੁੰਚੇ ਸਦਰ ਥਾਣੇ ਦੇ ਐਸ ਐਚ ਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੁੰਡਾਗਰਦੀ ਕਿਸੇ ਵੀ ਕੀਮਤ ਦੇ ਉੱਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿਨਾਂ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ  ਬਖਸ਼ਿਆ ਨਹੀਂ ਜਾਵੇਗਾ ।