ਅੰਤਰ ਜਿਲ੍ਹਾ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦਾ ਟੂਰਨਾਮੈਂਟ ਸੁਰੂ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 13 ਅਕਤੂਬਰ,2025
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 69 ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਉਮਰ ਗੁੱਟ 19 ਸਾਲ ਲੜਕੀਆਂ ਦਾ ਟੂਰਨਾਮੈਂਟ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸ਼ਰਮਾ ੳਤੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਦੀ ਅਗਵਾਈ ਵਿੱਚ ਨਵਾਂਸਹਿਰ ਵਿਖੇ ਸੁਰੂ ਹੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਲਲਿਤ ਮੋਹਣ ਪਾਠਕ ਬੱਲੂ ਹਲਕਾ ਇੰਚਾਰਜ ਵਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਇਹਨਾਂ ਖਿਡਾਰੀਆ ਨੂੰ ਆਸ਼ੀਰਵਾਦ ਦਿੰਦੇ ਹੋਏ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਉਹਨਾਂ ਕਿਹਾ ਕਿ ਖੇਡਾਂ ਨਾਲ ਹੀ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੂੰਦਾ ਹੈ। ਇਸ ਤੋਂ ਇਲਾਵਾ ਖੇਡਾਂ ਸਾਨੂੰ ਸਮਾਜਿਕ ਬਿਮਾਰੀਆ ਤੋਂ ਵੀ ਦੂਰ ਰੱਖਦੀਆ ਹਨ ਉਹਨਾਂ ਅੱਜ ਸਮੇਂ ਦੀ ਲੋੜ ਹੈ ਕਿ ਸਾਡੇ ਵਿਦਿਆਰਥੀ ਖੇਡਾਂ ਨਾਲ ਜੁੜਨ ਤੇ ਨਸ਼ੇ ਵਰਗੀਆ ਭਿਆਨਕ ਸਮਾਜਿਕ ਬੁਰਾਈਆ ਤੋਂ ਦੂਰ ਰਹਿਣ । ਇਸ ਮੌਕੇ ਉਹਨਾਂ ਕਿਹਾ ਕਿ ਖੇਡਾਂ ਨਾਲ ਸਾਡੁੇ ਵਿੱਚ ਆਪਸੀ ਪਿਆਰ ਤੇ ਭਾਈਚਾਰਾ ਵੀ ਵੱਧਦਾ ਹੈ ਤੇ ਅਨੁਸ਼ਾਸਨ ਵੀ ਪੈਦਾ ਹੁੰਦਾ ਹੈ ਉਹਨਾਂ ਕਿਹਾ ਅੱਜ ਸਾਡਾ ਦੇਸ ਅਤੇ ਸੂਬਾ ਖੇਡਾਂ ਦੇ ਖੇਤਰ ਵਿਚ ਕਾਫੀ ਅਗੇ ਜਾਣ ਲੱਗਿਆ ਹੈ । ਇਸ ਮੌਕੇ ਉਹਨਾਂ ਕਿਹਾ ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਜੋ ਨਵੀਂ ਖੇਡ ਨੀਤੀ ਬਣਾਈ ਹੈ ਉਸ ਦੇ ਵੀ ਕਾਫੀ ਸਾਰਥਿਕ ਸਿੱਟੇ ਨਿਕਲਣੇ ਸੁਰੂ ਹੋ ਗਏ ਹਨ ਤੇ ਹੁਣ ਸਕੂਲਾਂ ਵਿੱਚ ਖੇਡਾਂ ਪ੍ਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕਾਫੀ ਝੁਕਾਅ ਹੀ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਕਾਫੀ ਵਧੀਆ ਗੱਲ ਹੈ।ਉਹਨਾਂ ਕਿਹਾ ਕਿ ਜਿਹੜਾ ਬੱਚ ਸਕੂਲੀ ਪੱਧਰ ਤੇ ਖੇਡਾਂ ਨਾਲ ਜੁੜੇਗਾ ਉਹ ਇੱਕ ਦਿਨ ਅੰਤਰਰਾਸਟਰੀ ਪੱਧਰ ਤੱਕ ਪਹੰਚੇਗਾ। ਇਸ ਮੌਕੇ ਅਨੀਤਾ ਸ਼ਰਮਾ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸ਼ਰਮਾ ,ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵਰਿ ਸਿੰਘ ਅਤੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ ਵਲੋਂ ਬਾਹਰੋਂ ਆਈਆਂ ਟੀਮਾਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਖੇਡਾਂ ਅਨੁਸਾਸਨ ਵਿੱਚ ਰਹਿ ਖੇਡਣ ਦੀ ਅਪੀਲ ਕੀਤੀ। ਇਸ ਮੌਕੇ ਅੱਜ ਹੋਏ ਮੁਢਲੇ ਲੀਗ ਮੁਕਾਬਲਿਆ ਵਿੱਚ ਤਰਨਤਾਰਨ ਨੇ ਫਡਿਹਗੜ ਸਾਹਿਬ ਨੂੰ,ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ, ਫ਼ਿਰੋਜ਼ਪੁਰ ਨੇ ਸੰਗਰੂਰ ਨੂੰ,ਐਸ਼ ਏ ਐਸ਼ ਨਗਰ ਨੇ ਮਲੇਰਕੋਟਲਾ ਨੂੰ,ਪਟਿਆਲ਼ਾ ਨੇ ਮੁਕਤਸਰ ਨੂੰ ,ਰੂਪਨਗਰ ਨੇ ਮੋਗਾ ਨੂੰ,ਹਰਾਇਆ ।ਇਸ ਮੌਕੇ ਉਹਨਾਂ ਨਾਲ ਪਰਵਿੰਦਰ ਸਿੰਗ ਭੰਗਲ ਸਕੱਤਰ ਡੀ ਟੀ ਸੀ,ਜਿਲਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ, ਪ੍ਰਿੰ. ਰਜਨੀਸ ਕੁਮਾਰ, ਹੈਡ ਮਾਸਟਰ ਦਲਜੀਤ ਸਿੰਘ ਬੋਲਾ, ਪ੍ਰਿੰ. ਪਰਮਜੀਤ ਕੌਰ,ਪ੍ਰਿੰ.ਅਲਕਾ ਰਾਣੀ , ਪ੍ਰਿੰਸੀਪਲ ਦੇਵ ਰਾਜ ਪੋਜੇਵਾਲ,ਹੈਡ ਮਾਸਟਰ ਗੁਰਪ੍ਰੀਤ ਸਿੰਘ, ਹੈਡ ਮਾਸਟਰ ਅਮਰਪਰੀਤ ਸਿੰਘ ਜੌਹਰ,ਹੈਡਮਾਸਟਰ ਗੁਰਨੇਕ ਸਿੰਘ,ਹੈਡ ਮਾਸਟਰ ਬਲਜੀਤ ਕੁਮਾਰ,ਨਵਦੀਪ ਕੁਮਾਰ, ਅਮਰਜੀਤ ਸਿੰਘ, ਅਮਨ ਕੁਮਾਰ,ਡਾ. ਸੰਦੀਪ ਕੁਮਾਰੀ ,ਬਲਦੇਵ ਸਿੰਘ ਸਿੱਧੂ ਕੈਂਪ ਮੈਨੇਜਰ, ਬਲਦੇਵ ਰਾਜ ਸਰਬਜੀਤ ਕੌਰ,ਅਮਨਦੀਪ ਕੌਰ, ਨਵਦੀਪ ਸਿੰਘ,ਬਲਵੀਰ ਸਿੰਘ ਮੀਲੂ,ਕੁਲਦੀਪ ਕੁਮਾਰ,ਆਦਿ ਸਮੇਤ ਡੀ.ਪੀ.ਈ ,ਪੀ.ਟੀ.ਆਈ ਅਤੇ ਆਫੀਸਲ ਹਾਜਰ ਸਨ।