CGC ਲਾਂਡਰਾਂ ਵਿਖੇ ਯੂਨੀਵਰਸਲ ਹਿਊਮਨ ਵੈਲਿਊਜ਼-॥ ’ਤੇ ਏਆਈਸੀਟੀਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ
ਬਾਬੂਸ਼ਾਹੀ ਬਿਊਰੋ
ਮੋਹਾਲੀ, 23 ਜੂਨ 2026 : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿਖੇ ਯੂਨੀਵਰਸਲ ਹਿਊਮਨ ਵੈਲਿਊਜ਼-॥ ਵਿਸ਼ੇ ਸੰਬੰਧੀ ਅੱਠ ਦਿਨਾ ਏਆਈਸੀਟੀਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਸੀਜੀਸੀ ਕਾਲਜ ਆਫ਼ ਇੰਜੀਨੀਅਰਿੰਗ (ਸੀਓਈ) ਵੱਲੋਂ ਵਿਦਿਆਰਥੀ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਇੱਕੋ ਮੰਚ ’ਤੇ ਇਕੱਠਾ ਕਰ ਕੇ ਆਧੁਨਿਕ ਸਿੱਖਿਆ ਵਿੱਚ ਮਨੁੱਖੀ ਮੁੱਲਾਂ ਦੀ ਮਹੱਤਤਾ ਅਤੇ ਭੂਮਿਕਾ ਸੰਬੰਧੀ ਵਿਚਾਰ-ਵਟਾਂਦਰਾ ਕਰਨਾ ਹੈ।
ਇਹ ਐਫਡੀਪੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਅਤੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਫਾਰ ਇੰਡਕਸ਼ਨ ਪ੍ਰੋਗਰਾਮ (ਐਨਸੀਸੀਆਈਪੀ) ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੀ ਅਗਵਾਈ ਏਆਈਸੀਟੀਈ ਟੀਮ ਦੇ ਪ੍ਰਸਿੱਧ ਮੈਂਬਰਾਂ ਡਾ.ਪ੍ਰਿਆ ਦਰਸ਼ਨੀ (ਰਿਸੋਰਸ ਪਰਸਨ), ਡਾ.ਮਨੀਸ਼ਾ ਗੁਪਤਾ (ਸਹਿ ਸੰਚਾਲਕ) ਅਤੇ ਆਬਜ਼ਰਵਰ ਸ਼੍ਰੀ ਬਿਧੀ ਚੰਦ ਵੱਲੋਂ ਕੀਤੀ ਗਈ।
ਉਦਘਾਟਨੀ ਸੈਸ਼ਨ ਵਿੱਚ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਡਾ ਅਸ਼ੋਕ ਕੁਮਾਰ, ਡਾਇਰੈਕਟਰ ਅਕਾਦਮਿਕ, ਡਾ ਗਗਨਦੀਪ ਭੁੱਲਰ, ਡਾਇਰੈਕਟਰ ਵਿਦਿਆਰਥੀ ਭਲਾਈ ਅਤੇ ਸਾਬਕਾ ਵਿਦਿਆਰਥੀ ਮਾਮਲੇ, ਡਾ.ਅਨੁਜ ਕੁਮਾਰ ਗੁਪਤਾ, ਡਾਇਰੈਕਟਰ ਪ੍ਰਿੰਸੀਪਲ, ਸੀਜੀਸੀ ਸੀਓਈ ਅਤੇ ਡਾ.ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਸੀਜੀਸੀ ਲਾਂਡਰਾਂ ਸਣੇ ਫੈਕਲਟੀ ਮੈਂਬਰਾਂ, ਸਟਾਫ ਅਤੇ ਖੇਤਰ ਦੀਆਂ ਵੱਖ-ਵੱਖ ਸੰਸਥਾਵਾਂ ਤੋਂ ਆਏ ਭਾਗੀਦਾਰਾਂ ਨੇ ਸ਼ਿਰਕਤ ਕੀਤੀ।
ਉਦਘਾਟਨ ਸਮੇਂ ਗੱਲਬਾਤ ਕਰਦਿਆਂ ਡਾ.ਗਗਨਦੀਪ ਭੁੱਲਰ ਨੇ ਕਿਹਾ ਕਿ ਅੱਜ ਦੀ ਸਿੱਖਿਆ ਸਿਰਫ ਤਕਨੀਕੀ ਮੁਹਾਰਤ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਇਸ ਵਿੱਚ ਅਜਿਹੇ ਮਨੁੱਖੀ ਮੁੱਲਾਂ ਦਾ ਵਿਕਾਸ ਹੋਣਾ ਚਾਹੀਦਾ ਹੈ ਜੋ ਨੈਤਿਕ ਆਚਰਣ, ਆਪਸੀ ਸਤਿਕਾਰ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ। ਏਆਈਸੀਟੀਈ ਵੱਲੋਂ ਸ਼ੁਰੂ ਕੀਤਾ ਗਿਆ ਇਹ ਐਫਡੀਪੀ ਇੱਕ ਸ਼ਲਾਘਾਯੋਗ ਕਦਮ ਹੈ, ਜੋ ਅਜਿਹੇ ਅਧਿਆਪਕ ਤਿਆਰ ਕਰਨ ਵੱਲ ਕੇਂਦਰਿਤ ਹੈ ਜੋ ਇਹ ਮੁੱਲ ਆਪਣੇ ਵਿਦਿਆਰਥੀਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੈਦਾ ਕਰ ਸਕਣ।
ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਲ ਮਨੁੱਖੀ ਕਦਰਾਂ ਕੀਮਤਾਂ ਸੰਪੂਰਨ ਸਿੱਖਿਆ ਲਈ ਇੱਕ ਢਾਂਚਾ ਪ੍ਰਦਾਨ ਕਰਦੀਆਂ ਹਨ। ਸਵੈ ਪੜਚੋਲ ਅਤੇ ਸੰਵਾਦ ਨੂੰ ਉਤਸ਼ਾਹਿਤ ਕਰਕੇ, ਅਸੀਂ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਪੇਸ਼ੇਵਰ ਅਤੇ ਨਿੱਜੀ ਜੀਵਨ ਦੋਵਾਂ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਸਦਭਾਵਨਾ ਦੀ ਖੋਜ ਕਰਨ ਵਿੱਚ ਮਦਦ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮੁੱਲ ਅਧਾਰਤ ਸਿੱਖਿਆ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲੀਆਂ ਅਜਿਹੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਏਆਈਸੀਟੀਈ ਦਾ ਧੰਨਵਾਦ ਕਰਦੇ ਹਾਂ।
ਫੈਕਲਟੀ ਮੈਂਬਰਾਂ ਨੂੰ ਯੂਐਜਵੀ-। ਅਤੇ ਯੂਐਚਵੀ-॥ ਕੋਰਸਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਇਹ ਐਫਡੀਪੀ ਸੰਸਥਾਵਾਂ ਵਿੱਚ ਸਰਵਪੱਖੀ ਅਤੇ ਮੁਲ ਆਧਾਰਿਤ ਸਿਖਿਆ ਲਈ ਇੱਕ ਸਕਾਰਾਤਮਕ ਅਤੇ ਅਨੁਕੂਲ ਮਾਹੌਲ ਸਿਰਜਣ ਵੱਲ ਵੀ ਕੇਂਦ੍ਰਿਤ ਹੈ। ਪ੍ਰੋਗਰਾਮ ਦੇ ਪਹਿਲੇ ਦਿਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਕਿਵੇਂ ਸਵੈ ਪੜਚੋਲ ਅਤੇ ਸੰਵਾਦ ਰਾਹੀਂ ਭਾਗੀਦਾਰ ਖੁਸ਼ੀ, ਖੁਸ਼ਹਾਲੀ, ਸਦਭਾਵਨਾ ਅਤੇ ਨੈਤਿਕ ਜੀਵਨ ਦੀ ਡੂੰਘੀ ਸਮਝ ਪ੍ਰਾਪਤ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾ ਸਕਦੇ ਹਨ।
ਅਗਲੇ ਸੱਤ ਦਿਨਾਂ ਦੌਰਾਨ, ਐਨਸੀਸੀਆਈਪੀ ਏਆਈਸੀਟੀਈ ਦੇ ਮਾਹਰ ਸਰੋਤ ਵਿਅਕਤੀਆਂ ਦੀ ਅਗਵਾਈ ਹੇਠ ਵਿਚਾਰ ਵਟਾਂਦਰੇ, ਪ੍ਰਤੀਬਿੰਬਤ ਗਤੀਵਿਧੀਆਂ ਅਤੇ ਅਨੁਭਵੀ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਹ ਪਹਿਲਕਦਮੀ ਸੰਸਥਾਵਾਂ ਵਿੱਚ ਸੰਪੂਰਨ ਸਿੱਖਿਆ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹੋਏ ਯੂਐਚਵੀ ਕੋਰਸਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਾਨ ਕਰਨ ਵਿੱਚ ਫੈਕਲਟੀ ਦੀ ਸਹਾਇਤਾ ਕਰੇਗੀ।
- Download Babushahi App
-
-