← ਪਿਛੇ ਪਰਤੋ
ਜ਼ਿਲ੍ਹੇ ਦੇ ਨਿਰਧਾਰਤ ਕੇਂਦਰਾਂ ਚ "ਉਲਾਸ" ਤਹਿਤ ਪ੍ਰੀਖਿਆ ਕਰਵਾਈ ਗਈ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਸਤੰਬਰ,2025
ਭਾਰਤ ਸਰਕਾਰ ਵੱਲੋਂ ਗੈਰ ਸਾਖਰ ਲੋਕਾਂ ਨੂੰ ਨਵ ਭਾਰਤ ਸਾਖਰਤਾ ਪ੍ਰੋਗਰਾਮ ਅਧੀਨ ਸਾਖਰ ਬਣਾਉਣ ਦੀ ਸਕੀਮ ਤਹਿਤ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਿਰਧਾਰਤ ਕੀਤੇ ਵੱਖ ਵੱਖ 40 ਪ੍ਰੀਖਿਆ ਕੇਂਦਰਾਂ ਵਿੱਚ "ਉਲਾਸ ਤਹਿਤ" ਪ੍ਰੀਖਿਆ ਕਰਵਾਈ ਗਈ। ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੇ ਨਿਰਦੇਸ਼ ਹੇਠ ਜਾਰੀ ਪੱਤਰ ਅਨੁਸਾਰ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਲੈਕਚਰਾਰ ਰੇਖਾ ਜਨੇਜਾ ਅਤੇ ਮਨਮੋਹਨ ਸਿੰਘ ਦੇ ਅਣਥੱਕ ਯਤਨਾਂ ਸਦਕਾ ਅੱਜ ਪ੍ਰੀਖਿਆ ਕੇਂਦਰ ਪੀ ਐਮ ਸ੍ਰੀ ਲੰਗੜੋਆ ਵਿਖੇ ਵੱਖ ਵੱਖ ਉਮਰ ਦੇ 10 ਗੈਰ ਸਾਖਰ ਉਮੀਦਵਾਰਾਂ ਵਲੋਂ ਉਲਾਸ ਤਹਿਤ ਪ੍ਰੀਖਿਆ ਦਿੱਤੀ ਗਈ।ਜਿਸ ਤਹਿਤ ਉਮੀਦਵਾਰਾਂ ਦਾ ਮੁਲਾਂਕਣ ਕੀਤਾ ਗਿਆ। ਇਸ ਮੌਕੇ ਤੇ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾ ਚੁੱਕੇ ਸਾਰੇ ਪ੍ਰੀਖਿਆਰਥੀ ਪ੍ਰੀਖਿਆ ਲਈ ਬੈਠੇ। ਉਨ੍ਹਾਂ ਨੂੰ ਪ੍ਰੀਖਿਆ ਦੀ ਸਮਾਪਤੀ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਸਾਰੇ ਗੈਰ ਸਾਖਰ ਉਮੀਦਵਾਰਾਂ ਨੂੰ ਸੁਭ ਕਾਮਨਾਵਾਂ ਦਿੱਤੀਆਂ ਤੇ ਸਹਿਯੋਗ ਲਈ ਧੰਨਵਾਦ ਕੀਤਾ।
Total Responses : 253