Bathinda : ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਅਤੇ ਪੰਚਾਇਤ ਸੰਮਤੀ ਦੀਆਂ 137 ਸੀਟਾਂ ਲਈ 511 ਉਮੀਦਵਾਰ ਮੈਦਾਨ ਵਿੱਚ
ਅਸ਼ੋਕ ਵਰਮਾ
ਬਠਿੰਡਾ, 8 ਦਸੰਬਰ 2025: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਕੁੱਲ 511 ਉਮੀਦਵਾਰਾਂ ਵੱਲੋਂ ਚੋਣ ਲੜੀ ਜਾਵੇਗੀ। ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਸੀਟਾਂ ਲਈ 63 ਉਮੀਦਵਾਰਾਂ ਤੇ ਪੰਚਾਇਤ ਸੰਮਤੀ ਦੇ 8 ਬਲਾਕਾਂ ਦੀਆਂ 137 ਸੀਟਾਂ ਲਈ 448 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਸੀਟਾਂ ਲਈ (ਫੂਸ ਮੰਡੀ ਤੋਂ 2, ਬਲਾਹੜ ਵਿੰਝੂ, ਬੁਰਜ ਗਿੱਲ, ਬਹਿਮਣ ਦੀਵਾਨਾ, ਮੰਡੀ ਕਲਾਂ ਤੋਂ 3-3, ਕਿਲੀ ਨਿਹਾਲ ਸਿੰਘ, ਭੁੱਚੋਂ ਕਲਾਂ, ਬਾਂਡੀ, ਪੱਕਾ ਕਲਾਂ, ਬੰਗੀ ਰੂਲਦੂ, ਮਾਈਸਰਖਾਨਾ, ਜੋਧਪੁਰ ਪਾਖਰ, ਸਿਰੀਏਵਾਲਾ, ਪੂਹਲਾ, ਜੈ ਸਿੰਘ ਵਾਲਾ ਅਤੇ ਕਰਾੜ ਵਾਲਾ ਤੋਂ 4-4 ਅਤੇ ਜੋਨ ਸਿੰਗੋ ਤੋਂ 5) ਲਈ 63 ਉਮੀਦਵਾਰਾਂ ਵਲੋਂ ਚੋਣ ਲੜੀ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਚਾਇਤ ਸੰਮਤੀ ਦੀਆਂ 137 ਸੀਟਾਂ (ਬਲਾਕ ਬਠਿੰਡਾ ਤੇ ਮੌੜ 46-46, ਗੋਨਿਆਣਾ 53, ਤਲਵੰਡੀ ਸਾਬੋ 82, ਸੰਗਤ 48, ਰਾਮਪੁਰਾ 54, ਨਥਾਣਾ 58 ਅਤੇ ਬਲਾਕ ਫੂਲ ਤੋਂ 61) ਲਈ 448 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਉਨ੍ਹਾਂ ਦੱਸਿਆ ਕਿ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਘੋਸ਼ਿਤ ਕੀਤੇ ਜਾਣਗੇ।