ਸਿੱਖ ਇੱਕ ਵੱਖਰੀ ਕੌਮ-ਇਸ ਨੂੰ ਜਜ਼ਬ ਕਰਨ ਦਾ ਯਤਨ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਜਥੇਦਾਰ ਅਕਾਲ ਤਖਤ ਨੇ-ਸਿੱਖਾਂ ਦੀ ਵੱਖਰੀ ਪਛਾਣ ਨੂੰ ਕੋਈ ਨਹੀਂ ਮਿਟਾ ਸਕਦਾ
ਬਹੁਤ ਤਿੱਖੇ ਅਤੇ ਸਖਤ ਲਹਿਜੇ ਚ ਕਿਹਾ, ਉੱਚੇ ਅਹੁਦਿਆਂ ਤੇ ਬੈਠੇ ਅਤੇ ਸਿੱਖ ਧਰਮ ਨੂੰ ਆਪਣੇ ਜਜ਼ਬ ਕਰਨ ਵਾਲੇ ਖਬਰਦਾਰ ਰਹਿਣ
ਅੰਮ੍ਰਿਤਸਰ 8 ਦਸੰਬਰ 2025
ਸਤਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇੱਕ ਵਾਰ ਫੇਰ ਸਪਸ਼ਟ ਅਤੇ ਗੜਕਵਾਂ ਐਲਾਨ ਕੀਤਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਸਿੱਖਾਂ ਦੀ ਆਪਣੀ ਇੱਕ ਵੱਖਰੀ ਪਛਾਣ ਹੈ ਅਤੇ ਇਸ ਨੂੰ ਕਿਸੇ ਵੀ ਹੋਰ ਕੌਮ ਕੌਮ ਦਾ ਹਿੱਸਾ ਦੱਸਣ ਜਾਂ ਜਜ਼ਬ ਕਰਨ ਦੀਆਂ ਕੋਸ਼ਿਸ਼ਾਂ ਦਾ ਡੱਟ ਕੇ ਵਿਰੋਧ ਕੀਤਾ ਜਾਏਗਾ ਅਤੇ ਅਜਿਹੀ ਕੋਈ ਚਾਲ ਸਫਲ ਨਹੀਂ ਹੋਣ ਦਿੱਤੀ ਜਾਏਗੀ।
ਉਹ ਨਾ ਮੁਲਕ ਦੇ ਉੱਚੇ ਅਹੁਦਿਆਂ ਤੇ ਬੈਠੇ ਲੋਕਾਂ ਨੇਤਾਵਾਂ ਅਤੇ ਸਿੱਖਾਂ ਦੇ ਸਿੱਖਾਂ ਦੇ ਨੇਤਾਵਾਂ ਨੂੰ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਹਰ ਵੇਲੇ ਖਿਆਲ ਰੱਖਣ ਅਤੇ ਸਿੱਖਾਂ ਦੀ ਪਛਾਣ ਨੂੰ ਕਦੇ ਕੇਸ ਨਾ ਲੱਗਣ ਦੇਣ।
ਜਥੇਦਾਰ ਕੁਲਦੀਪ ਸਿੰਘ ਨੇ ਬਿਨਾਂ ਨਾ ਲਏ ਸਿੱਧੇ ਢੰਗ ਨਾਲ ਆਰਐਸਐਸ ਅਤੇ ਬੀਜੇਪੀ ਨੇਤਾਵਾਂ ਵਿਚਲੇ ਉਹਨਾਂ ਲੋਕਾਂ ਤੇ ਹੋਰਨਾਂ ਤਾਕਤਾਂ ਨੂੰ ਵੀ ਖਬਰਦਾਰ ਕੀਤਾ ਅਤੇ ਚੇਤਾਵਨੀ ਦਿੱਤੀ ਜਿਹੜੇ ਸਿੱਖ ਕੌਮ ਨੂੰ ਆਪਣੇ ਵਿੱਚ ਜਜ਼ਬ ਕਰਨ ਦੀਆਂ ਕੋਸ਼ਿਸ਼ਾਂ ਅਤੇ ਸਾਜਿਸ਼ਾਂ ਰਚਦੇ ਰਹਿੰਦੇ ਹਨ ਉਹ ਇਸ ਤੋਂ ਗ਼ੁਰੇਜ਼ ਕਰਨ।
ਅੱਜ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਦੇ ਕੀਤੇ ਗਏ ਫੈਸਲਿਆਂ ਦੇ ਐਲਾਨ ਮੌਕੇ ਉਹਨਾਂ ਕਿਹਾ ਕਿ ਕਿ ਅੱਜ ਤੋਂ 100 ਸਾਲ ਪਹਿਲਾਂ ਵੀ ਵੱਖਰੇ ਸਿੱਖ ਧਰਮ ਅਤੇ ਸਿੱਖਾਂ ਦੀ ਦੀ ਵੱਖਰੀ ਪਛਾਣ ਖਤਮ ਕਰਨ ਲਈ ਅਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਜਿਨਾਂ ਨੂੰ ਸਫਲ ਨਹੀਂ ਹੋਣ ਦਿੱਤਾ ਗਿਆ।
ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਹੀ ਸਿੱਖ ਧਰਮ ਅਤੇ ਸਿੱਖਾਂ ਦੀ ਵੱਖਰੀ ਪਛਾਣ ਦਾ ਆਗਾਜ਼ ਹੋ ਗਿਆ ਸੀ।
ਇਹ ਮੁੱਦਾ ਉਹਨਾਂ ਨੇ ਉਸ ਵੇਲੇ ਚੁੱਕਿਆ ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ ਸੀ ਡਾਕਟਰ ਕਰਮਜੀਤ ਸਿੰਘ ਵੱਲੋਂ ਰਿਗਵੇਦ ਅਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮਿਲਾਉਣ ਸਬੰਧੀ ਦਿੱਤੇ ਗਏ ਬਿਆਨ ਬਾਰੇ ਡਾਕਟਰ ਕਰਮਜੀਤ ਸਿੰਘ ਵੱਲੋਂ ਭੁੱਲ ਬਖਸ਼ਾਉਣ ਤੋਂ ਬਾਅਦ ਆਪਣਾ ਫੈਸਲਾ ਸੁਣਾ ਰਹੇ ਸਨ।
ਅੱਜ ਤੋਂ 100 ਸਾਲ ਪਹਿਲਾਂ ਵੀ ਜਿਨਾਂ ਨੇ ਸਚਤਆਰਤ ਪ੍ਰਕਾਸ਼ ਲਿਖਿਆ ਉਹਦੇ ਤੋਂ ਵੀ ਪਹਿਲਾਂ ਸਿੱਖਾਂ ਨੂੰ ਜਜਬ ਕਰਨ ਦੀ ਗੱਲ ਜਾਂ ਸਿੱਖ ਫਲਸਫੇ ਨੂੰ ਆਪਣੇ ਵਿੱਚ ਰਲਾਉਣ ਦੀ ਗੱਲ 100 ਸਾਲ ਪਹਿਲਾਂ 150 ਸਾਲ ਪਹਿਲਾਂ ਵੀ 1870 ਦੇ ਵਿੱਚ ਔਰ ਅੱਜ ਵੀ ਹੈ ਜਿਹੜੀਆਂ ਵੀ ਤਾਕਤ ਸਾਡੀ ਵੱਖਰੀ ਪਛਾਣ ਨੂੰ ਆਪਣੇ ਵਿੱਚ ਜਜਬ ਕਰਨਾ ਚਾਹੁੰਦੀਆਂ ਨੇ ਉਹ ਇੱਕ ਗੱਲ ਪੱਕੀ ਲਿਖ ਲੈਣ
ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ( ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ)
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ (Page no 1158) (ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ, ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ।3।)
ਨਾ ਹਮ ਹਿੰਦੂ ਨ ਮੁਸਲਮਾਨ ॥
ਅਲਹ ਰਾਮ ਕੇ ਪਿੰਡੁ ਪਰਾਨ ॥੪॥ (ਮੈਂ ਨਾਹ (ਹਿੰਦੂਆਂ ਵਾਂਗ ਵੇਦ-) ਪੂਜਾ ਕਰਦਾ ਹਾਂ, ਨਾਹ (ਮੁਸਲਮਾਨ ਵਾਂਗ) ਨਿਮਾਜ਼ ਪੜ੍ਹਦਾ ਹਾਂ। ਮੈਂ ਤਾਂ ਸਿਰਫ਼ ਨਿਰੰਕਾਰ ਨੂੰ ਹਿਰਦੇ ਵਿਚ ਵਸਾ ਕੇ (ਉਸ ਅੱਗੇ) ਸਿਰ ਨਿਵਾਂਦਾ ਹਾਂ।3।)
(ਭੈਰਉ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ)
-ਸਿੱਖ ਕੌਮ ਵੱਖਰੀ ਹੈ ਤੇ ਰਹੇਗੀ