ਅਧਿਆਪਕ ਮੰਗਾਂ ਸਬੰਧੀ ਮਾਸਟਰ ਕੇਡਰ ਯੂਨੀਅਨ ਦੀ ਡੀਪੀਆਈ ਸੈਕੰਡਰੀ ਨਾਲ ਅਹਿਮ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 13 ਅਗਸਤ 2025 :ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ , ਸੂਬਾ ਜਰਨਲ ਸਕੱਤਰ ਹਰਮੰਦਰ ਸਿੰਘ ਉੱਪਲ, ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਰਿਆੜ, ਸਰਪ੍ਰਸਤ ਹਰਭਜਨ ਸਿੰਘ, ਸਕੱਤਰ ਜਨਰਲ ਅਰਜਿੰਦਰ ਕਲੇਰ, ਮਨਜਿੰਦਰ ਸਿੰਘ ਤਰਨ ਤਾਰਨ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸ਼ਾਂਤਪੁਰੀ, ਦਲਜੀਤ ਸਿੰਘ ਸੱਭਰਵਾਲ, ਗੁਰਮੀਤ ਸਿੰਘ ਭੁੱਲਰ ਦੀ ਸਾਂਝੀ ਅਗਵਾਈ ਵਿੱਚ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਨੂੰ ਲੈ ਕੇ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕਡਰੀ ਪੰਜਾਬ ਸ• ਗੁਰਿੰਦਰ ਸਿੰਘ ਸੋਢੀ ਨਾਲ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ l ਜਥੇਬੰਦੀ ਦੇ ਆਗੂਆਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਬੁੱਟਰ, ਜਨਰਲ ਸਕੱਤਰ ਗੁਰਸੇਵਕ ਸਿੰਘ ਤੇ ਸਟੇਟ ਕਮੇਟੀ ਮੈਂਬਰ ਗੁਰਮੀਤ ਸਿੰਘ ਨੇ ਵਿਸਤਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਤੀ ਮੰਗਾਂ ਪੇਂਡੂ ਭੱਤਾ, ਡੀਏ ਦੀਆਂ ਬਕਾਇਆ ਕਿਸ਼ਤਾਂ, ਏਸੀਪੀ, ਪੁਰਾਣੀ ਪੈਨਸ਼ਨ, ਬਾਰਡਰ ਅਲਾਉਂਸ ਆਦਿ ਆਰਥਿਕ ਮੰਗਾਂ ਤੇ ਵੀ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਨਾਲ ਵਿਚਾਰ ਚਰਚਾ ਕੀਤੀ ਗਈ ।
ਉਹਨਾਂ ਦੱਸਿਆ ਕਿ ਅਧਿਆਪਕਾਂ ਦੇ ਮੁੱਦਿਆਂ ਨੂੰ ਲੈ ਕੇ ਡਾਇਰੈਕਟਰ ਐਜੂਕੇਸ਼ਨ ਸੈਕੰਡਰੀ ਨਾਲ ਗੱਲਬਾਤ ਕਰਦੇ ਹੋਏ ਮਾਸਟਰ ਕੇਡਰ ਤੋਂ ਲੈਕਚਰਰਾਂ ਪ੍ਰਮੋਟ ਹੋਏ ਅਧਿਆਪਕਾਂ ਨੂੰ ਜਲਦੀ ਸਟੇਸ਼ਨ ਚੋਣ ਕਰਵਾਏ ਜਾਣ ਦੀ ਮੰਗ ਤੇ ਗੱਲਬਾਤ ਕਰਦੇ ਹੋਏ ਡੀਪੀਆਈ ਵੱਲੋਂ ਜਲਦੀ ਸਟੇਸ਼ਨ ਚੋਣ ਕਰਵਾਉਣ ਅਤੇ ਸਾਰੇ ਖਾਲੀ ਸਟੇਸ਼ਨਾਂ ਨੂੰ ਸ਼ੋ ਕਰਨ ਤੇ ਸਹਿਮਤੀ ਬਣੀ, ਬਦਲੀਆਂ ਦੀ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ, ਓ ਡੀ ਐਲ ਨਾਲ ਸੰਬੰਧਤ ਅਧਿਆਪਕਾਂ ਦੀ ਪ੍ਰਮੋਸ਼ਨ ਸਬੰਧੀ ਡਾਇਰੈਕਟਰ ਵੱਲੋਂ ਦੱਸਿਆ ਗਿਆ ਕਿ ਇਸ ਮੁੱਦੇ ਨੂੰ ਸਿੱਖਿਆ ਸਕੱਤਰ ਨਾਲ ਵਿਚਾਰਿਆ ਜਾ ਰਿਹਾ ਹੈ ਅਤੇ ਜਲਦੀ ਲੀਗਲ ਅਪੀਨੀਅਨ ਲੈ ਕੇ ਮਸਲਾ ਹੱਲ ਕੀਤਾ ਜਾਵੇਗਾ ,ਐਸਐਸਏ /ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦਾ ਲਾਭ ਦੇ ਕੇ ਬਣਦੀਆਂ ਅਚਨਚੇਤ ਛੁੱਟੀਆਂ ਦੇਣ ਸਬੰਧੀ ਗੱਲਬਾਤ ਕਰਦੇ ਹੋਏ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਇਹ ਮਸਲਾ ਸਿੱਖਿਆ ਸਕੱਤਰ ਦੇ ਵਿਚਾਰ ਅਧੀਨ ਹੈ ਅਤੇ ਇਹ ਮਸਲਾ ਹੱਲ ਕਰ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਬੱਚਾ ਸੰਭਾਲ ਛੁੱਟੀ, ਵਿਦੇਸ਼ ਛੁੱਟੀ, ਮੈਡੀਕਲ ਅਤੇ ਸੀਨੀਅਰ ਜੂਨੀਅਰ ਦੇ ਕੇਸਾਂ ਦੀ ਪ੍ਰਵਾਨਗੀ ਡੀਡੀਓ ਪੱਧਰ ਤੇ ਕਰਨ ਸਬੰਧੀ ਗੱਲਬਾਤ ਦਾ ਜਵਾਬ ਦਿੰਦੇ ਹੋਏ ਡੀਪੀਆਈ ਵੱਲੋਂ ਇਸ ਨੂੰ ਸੁਖਾਲਾ ਬਣਾਉਣ ਸਬੰਧੀ ਵੀ ਭਰੋਸਾ ਦਿੱਤਾ ,ਅਧਿਆਪਕਾਂ ਤੋਂ ਛੁੱਟੀ ਵਾਲੇ ਦਿਨ ਕੰਮ ਲੈਣ ਦੇ ਬਦਲੇ ਵਿੱਚ ਇਵਜੀ ਜਾ ਕਮਾਈ ਛੁੱਟੀ ਦੇਣ ਸੰਬੰਧੀ ਪੱਤਰ ਵੀ ਜਲਦੀ ਜਾਰੀ ਕਰਨ ਦੀ ਗੱਲ ਮੰਨੀ ,ਬਾਰਡਰ ਏਰੀਏ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਇੱਕ ਵਾਧੂ ਇਨਕਰੀਮੈਂਟ ਦੇਣ ਸਬੰਧੀ ਮਸਲਾ ਵਿਚਾਰ ਅਧੀਨ ਹੈ ਅਤੇ ਹੱਲ ਜਲਦੀ ਕਰਨ ਦਾ ਵੀ ਡੀਪੀਆਈ ਵੱਲੋਂ ਭਰੋਸਾ ਦਿੱਤਾ ਗਿਆ, ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਸ਼ਨਾਂ ਜਲਦੀ ਕਰਨ ਦੀ ਗੱਲ ਕਹੀ,ਕਈ ਅਧਿਆਪਕ ਏਸੀਆਰ ਭਰਨ ਤੋਂ ਵਾਂਝੇ ਰਹਿ ਗਏ ਸੀ ਉਹਨਾਂ ਵਾਸਤੇ ਜਥੇਬੰਦੀ ਵੱਲੋਂ ਪੋਰਟਲ ਖੋਲਣ ਦੀ ਮੰਗ ਕੀਤੀ ਗਈ ਤਾਂ ਡੀਪੀਆਈ ਵੱਲੋਂ ਜਲਦੀ ਪੋਰਟਲ ਖੋਲਣ ਦਾ ਵੀ ਭਰੋਸਾ ਦਿੱਤਾ,3704 ਅਧਿਆਪਕ ਦੀ ਪੇ ਫਿਕਸੇਸ਼ਨ ਸਬੰਧੀ ਜੋ ਮਾਣਯੋਗ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਹੈ ਉਸ ਅਨੁਸਾਰ ਪੇ ਫਿਕਸੇਸ਼ਨ ਸਬੰਧੀ ਇੱਕ ਸਾਰਤਾ ਵਾਲਾ ਪੱਤਰ ਜਲਦੀ ਤੋਂ ਜਲਦੀ ਜਾਰੀ ਕਰਨ ਸਬੰਧੀ ਵੀ ਡੀਪੀਆਈ ਸੈਕੰਡਰੀ ਵੱਲੋਂ ਭਰੋਸਾ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਸਰਕਾਰੀ ਮਿਡਲ ਸਕੂਲਾਂ ਨੂੰ ਸਫਾਈ ਸੇਵਕਾਂ ਦੀ ਪੋਸਟ ਦੇਣ ਸਬੰਧੀ ਵੀ ਜਥੇਬੰਦੀ ਵੱਲੋਂ ਵਿਚਾਰ ਚਰਚਾ ਕੀਤੀ ਗਈ ਅਤੇ ਮੀਟਿੰਗ ਦੇ ਅੰਤ ਵਿੱਚ ਜਥੇਬੰਦੀ ਵੱਲੋਂ ਸਲਾਨਾ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਅੱਠਵੀਂ ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਵਾਸਤੇ ਉਹਨਾਂ ਦੇ ਪਿਤਰਕ ਸਕੂਲਾਂ ਵਿੱਚ ਹੀ ਪ੍ਰੀਖਿਆ ਕੇਂਦਰ ਬਣਾਉਣ ਦੀ ਗੱਲ ਰੱਖੀ ਤਾਂ ਡੀਪੀਆਈ ਵੱਲੋਂ ਇਸ ਮਸਲੇ ਤੇ ਸਹਿਮਤੀ ਜਤਾਈ ਗਈ।ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਰਪ੍ਰਸਤ ਕੁਲਜੀਤ ਸਿੰਘ ਮਾਨ , ਮਨਜੀਤ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ ,ਗੁਰਦੀਪ ਸਿੰਘ, ਗੁਰ ਕ੍ਰਿਪਾਲ ਸਿੰਘ,ਕੁਲਵਿੰਦਰ ਸਿੰਘ, ਸੁਖਪਾਲ ਸਿੰਘ, ਸੁਖਮੰਦਰ ਸਿੰਘ , ਗੁਰਪ੍ਰੀਤ ਸਿੰਘ ਦੁੱਗਲ,ਮਲਕੀਤ ਸਿੰਘ ਕੋਟਲੀ, ਗੁਰਜੀਤ ਸਿੰਘ, ਰਵੀ ਕੁਮਾਰ, ਨਵਦੀਪ ਸਿੰਘ, ਅਤੇ ਸੁਖਦਰਸ਼ਨ ਸਿੰਘ ਆਦਿ ਸਾਥੀ ਹਾਜ਼ਰ ਸਨ।