← ਪਿਛੇ ਪਰਤੋ
ਹੈਰੋਇਨ ਦਾ ਨਸ਼ਾ ਕਰਦਾ ਪੁਲਿਸ ਅੜਿੱਕੇ
ਦੀਪਕ ਜੈਨ ਜਗਰਾਉਂ, 12 ਅਗਸਤ 2025 - ਪੁਲਿਸ ਥਾਣਾ ਜੋਧਾਂ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਛਪਾਰ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਚਿੱਟੇ ਦਾ ਨਸ਼ਾ ਕਰਦਿਆਂ ਕਾਬੂ ਕਰ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਚੌਂਕੀ ਛਪਾਰ ਦੇ ਇੰਚਾਰਜ ਐਸਆਈ ਗੁਰਦੀਪ ਸਿੰਘ ਨੇ ਦੱਸਿਆ ਸੀ ਉਹ ਇਲਾਕੇ ਵਿੱਚ ਗਸ਼ਤ ਦੌਰਾਨ ਪਿੰਡ ਛਪਾਰ ਤੋਂ ਰਛੀਨ ਰੋਡ ਨੂੰ ਜਾ ਰਹੇ ਸੀ ਤਾਂ ਆਟਾ ਚੱਕੀ ਨੇੜੇ ਸਾਹਮਣੇ ਮੋਟਰ ਤੇ ਇੱਕ ਮੋਨਾ ਨੌਜਵਾਨ ਆਪਣੇ ਹੱਥਾਂ ਵਿੱਚ ਕੁਝ ਫੜੀ ਦਿਖਾਈ ਦਿੱਤਾ ਜਿਸ ਕੋਲੋਂ ਧੂਆਂ ਉੱਡ ਰਿਹਾ ਸੀ ਜਦੋਂ ਪੁਲਿਸ ਪਾਰਟੀ ਉਸ ਕੋਲ ਪਹੁੰਚੀ ਤਾਂ ਉਸ ਨੌਜਵਾਨ ਨੇ ਆਪਣੇ ਹੱਥ ਵਿੱਚ ਫੜਿਆ ਸਮਾਨ ਜਮੀਨ ਤੇ ਸੁੱਟ ਦਿੱਤਾ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ਨੂੰ ਪੁਲਿਸ ਨੇ ਕਾਬੂ ਕਰ ਜਦੋਂ ਉਸਨੂੰ ਉਸਦਾ ਨਾਂ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂ ਕੁਲਵਿੰਦਰ ਸਿੰਘ ਉਰਫ ਟੈਟ ਪੁੱਤਰ ਦਰਸ਼ਨ ਸਿੰਘ ਵਾਸੀ ਛਪਾਰ ਦੱਸਿਆ ਜਦੋਂ ਪੁਲਿਸ ਨੇ ਉਸ ਤੋਂ ਸਖਤੀ ਨਾਲ ਪੁੱਛਿਆ ਤਾ ਉਸ ਨੇ ਮੰਨਿਆ ਕਿ ਉਹ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਹੈ।
Total Responses : 7657