← ਪਿਛੇ ਪਰਤੋ
ਖੇਤਾਂ ਵਿੱਚ ਪਾਣੀ ਵੜਨ ਤੋਂ ਬਾਅਦ ਭਾਜਪਾ ਤੇ ਆਪ ਆਗੂਆਂ ਦੀ ਹੋਈ ਬਹਿਸ
ਰੋਹਿਤ ਗੁਪਤਾ
ਗੁਰਦਾਸਪੁਰ : ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਬੇਸ਼ੱਕ ਜਿਲਾ ਗੁਰਦਾਸਪੁਰ ਨੂੰ ਫਿਲਹਾਲ ਕੋਈ ਖਤਰਾ ਨਹੀਂ ਹੈ ਪਰ 2023 ਵਿੱਚ ਆਏ ਹੜਾਂ ਦੌਰਾਨ ਪਿੰਡ ਜਗਤਪੁਰ ਟਾਂਡਾ ਅਤੇ ਦਲੇਲਪੁਰ ਖੇੜਾ ਵਿੱਚ ਨੁਕਸਾਨੇ ਗਏ ਦੋ ਸੇਫਟੀ ਸਪਰਾਂ ਦੀ ਮੁਰੰਮਤ ਨਾ ਹੋਣ ਕਾਰਨ ਬਿਆਜ ਦਰਿਆ ਦਾ ਪਾਣੀ ਇਹਨਾਂ ਪਿੰਡਾਂ ਦੇ ਦਰਿਆ ਕੰਡੇ ਸਥਿਤ ਕਮਾਦਾਂ ਵਿੱਚ ਵੜਨਾ ਸ਼ੁਰੂ ਹੋ ਗਿਆ ਜੀ ਇਸ ਕਾਰਨ ਕਿਸਾਨਾਂ ਦੀ ਫਸਲ ਨੁਕਸਾਨੀ ਗਈ ਉੱਥੇ ਹੀ ਦਰਿਆ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਵਿੱਚ ਵੀ ਸਹਿਮ ਵੇਖਣ ਨੂੰ ਮਿਲਿਆ। ਮੌਕੇ ਤੇ ਜਦੋਂ ਲੋਕ ਇਕੱਠੇ ਹੋਏ ਤਾਂ ਰੋਲਾ ਪੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਜ਼ਿਲ੍ਾ ਪਰਾਨਿੰਗ ਬੋਰਡ ਦੇ ਚੇਅਰਮੈਨ ਜੋਬਨ ਰੰਧਾਵਾ ਮੌਕੇ ਤੇ ਪਹੁੰਚੇ ਅਤੇ ਪ੍ਰਸ਼ਾਸਨ ਵੱਲੋਂ ਤੁਰੰਤ ਸੇਫਟੀ ਸਪਰਾਂ ਨੂੰ ਮਜਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ । ਇਸ ਦੌਰਾਨ ਮੌਕੇ ਤੇ ਭਾਜਪਾ ਆਗੂ ਰੇਨੂ ਕਸ਼ਪ ਵੀ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚ ਗਈ , ਜਿਸ ਤੋਂ ਬਾਅਦ ਭਾਜਪਾ ਆਗੂ ਰੇਨੂ ਕਸ਼ਅਪ ਅਤੇ ਆਮ ਆਦਮੀ ਪਾਰਟੀ ਦੇ ਜਿਲ ਪ੍ਰਧਾਨ ਜੋਬਨ ਰੰਧਾਵਾ ਦਰਮਿਆਨ ਬਹਿਸਬਾਜੀ ਵੀ ਵੇਖਣ ਨੂੰ ਮਿਲੀ । ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਉਦੋਂ ਹੀ ਕਿਉਂ ਯਾਦ ਆਈ ਜਦੋਂ ਲੋਕਾਂ ਨੇ ਰੋਲਾ ਪਾਉਣਾ ਸ਼ੁਰੂ ਕੀਤਾ।2023 ਵਿੱਚ ਹੜਾਂ ਦੌਰਾਨ ਨੁਕਸਾਨੇ ਗਏ ਸਪਰਾਂ ਦੀ ਮੁਰੰਮਤ ਦਾ ਕੰਮ ਉਦੋਂ ਹੀ ਕਿਉਂ ਸ਼ੁਰੂ ਨਹੀਂ ਕਰਵਾਇਆ ਗਿਆ।
Total Responses : 7520