Canada ਦੇ ਸ਼ਹਿਰ ਬਰੈਂਪਟਨ ਵਿੱਚ ਤੀਆਂ ਦੀਆਂ ਰੌਣਕਾਂ
ਬਰੈਂਪਟਨ ( ਬਿਊਰੋ ਰਿਪੋਰਟਰ) ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵੱਡੇ ਅਪਵੁੱਡ ਪਾਰਕ ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਛੋਟੇ ਬੱਚਿਆਂ ਤੇ ਪੰਜਾਬਣਾਂ ਨੇ ਗਿੱਧੇ ਨਾਲ ਧਰਤੀ ਕੰਬਣ ਲਾ ਦਿੱਤੀ । ਇਸ ਸਾਰੇ ਪ੍ਰੋਗਰਾਮ ਦੇ ਪ੍ਰਬੰਧਕ: ਟੋਨੀ ਭੰਡਾਰੀ, ਕਿਰਨ ਭੰਡਾਰੀ, ਸੰਨੀ, ਨੀਤੂ, ਅੰਮ੍ਰਿਤ ਕੌਰ, ਕੰਵਰਦੀਪ ਵਾਲੀਆ, ਡਾਕਟਰ ਨਰਿੰਦਰ ਸਿੰਘ ਗਰਚਾ , ਜੇ ਪੀ ਰੰਧਾਵਾ ,ਜਸਬੀਰ ਕੌਰ ਤੇ ਸਾਰੇ ਪਰੀਵਾਰਾਂ ਨੇ ਰਲ ਮਿਲ ਕੇ ਆਪਣਾ ਯੋਗਦਾਨ ਪਾ ਕੇ ਮੇਲੇ ਦਾ ਮਾਹੌਲ ਬਣਾ ਦਿੱਤਾ । ਇਸ ਮੌਕੇ ਬਰੈਂਪਟਨ ਹਰਕੀਰਤ ਸਿੰਘ ਡਿਪਟੀ ਮੇਅਰ,ਮੈਂਬਰ ਪਾਰਲੀਮੈਂਟ ਸ਼ਫਕਤ ਅਲੀ ਦੇ ਦਫ਼ਤਰ ਤੋਂ ਅਹਿਮਦ ਚੌਧਰੀ ਸਕੂਲ ਟਰੱਸਟੀ ਸਤਪਾਲ ਜੌਹਲ ਅਤੇ ਅਤੇ ਫੈਡਰਲ ਮੰਤਰੀ ਰੂਬੀ ਸਹੋਤਾ ਐਮਪੀ ਦਫਤਰ ਤੋਂ ਰੰਘਵੀਰ ਚੋਹਾਨ ਵਧਾਈ ਦੇਣ ਲਈ ਪਹੁੰਚੇ।
ਰੱਸਾ ਖਿੱਚਣ, ਕੁਰਸੀਆਂ ਵਰਗੀਆਂ ਖੇਡ ਗਤੀਵਿਧੀਆਂ ਨੇ ਚਾਰ ਚੰਨ ਲਾ ਦਿੱਤੇ । ਕਲਾਕਾਰ ਬਲਜਿੰਦਰ ਸੇਖਾ ਦੇ ਗੋ ਕੈਨੇਡਾ ਗੀਤ ਨੇ ਸਾਰੇ ਨੱਚਣ ਲਾ ਦਿੱਤੇ। ਰੌਸ਼ਨੀ ਰੈਸਟੋਰੈਟ ਦਾ ਲਜ਼ੀਜ਼ ਖਾਣਾ ਬਾ ਕਮਾਲ ਸੀ ।ਸੀਨੀਅਰ ਤੇ ਨੌਜਵਾਨਾਂ ਨੇ ਇਸ ਪਰੀਵਾਰਿਕ ਸ਼ੋਅ ਦਾ ਆਨੰਦ ਮਾਣਿਆ ।