ਪਾਰਲ ਬਿਰਾਦਰੀ ਦੀ ਮੇਲ 17 ਅਗਸਤ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ 10 ਅਗਸਤ 2025 - ਪਾਰਲ ਪਰਜਾਪਤ ਬਿਰਾਦਰੀ ਦੀ ਮੇਲ 17 ਅਗਸਤ ਦਿਨ ਐਤਵਾਰ ਨੂੰ ਕੋਟਲੀ ਮੁਗਲਾਂ ਵਿਖੇ ਬੜੀ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਮ ਸੂਰਤੀ, ਸੈਕਟਰੀ ਜੋਗਿੰਦਰ ਪਾਲ, ਕੈਸ਼ੀਅਰ ਮੋਹਨ ਲਾਲ ਨੇ ਦੱਸਿਆ ਕਿ ਸਵੇਰੇ 8ਵਜੇ ਹਵਨ ਯੱਗ ਕੀਤਾ ਜਾਵੇਗਾ, 10 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਫਿਰ ਸਤਸੰਗ ਕੀਤਾ ਜਾਵੇਗਾ। ਇਸ ਉਪਰੰਤ ਦੁਪਹਿਰ ਨੂੰ ਅਟੁਟ ਲੰਗਰ ਵਰਤਾਇਆ ਜਾਵੇਗਾ। ਉਹਨਾਂ ਨੇ ਸਮੁੱਚੀ ਪਾਰਲ ਬਿਰਾਦਰੀ ਨੂੰ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਭਜਨ ਲਾਲ, ਪਰਮਜੀਤ, ਸਤਿੰਦਰ,ਰਾਜ ਕੁਮਾਰ, ਬਲਵਿੰਦਰ, ਵਿਜੇ ਕੁਮਾਰ, ਬਲਵੰਤ ਸਿੰਘ ਬਿਸ਼ੰਬਰ ਦਾਸ ਆਦਿ ਕਮੇਟੀ ਮੈਂਬਰ ਹਾਜ਼ਰ ਸਨ।