Canada: ਪ੍ਰੇਮ ਦੀ ਲਹਿਰ ਸਮਾਗਮ- ਨਿਮਰਤਾ, ਦਇਆ ਤੇ ਸਾਂਝੀਵਾਲਤਾ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੱਦਾ
ਹਰਦਮ ਮਾਨ
ਐਬਸਫੋਰਡ, 8 ਅਗਸਤ 2025- ਸ੍ਰੀ ਗੁਰੂ ਗਰੰਥ ਸਾਹਿਬ ਦਰਬਾਰ ਅਤੇ ‘ਹਿਊਮਲਟੀ, ਕਾਈਂਡਨੈਸ ਐਂਡ ਲਵ ਫਾਊਂਡੇਸ਼ਨ’ ਵੱਲੋਂ ਨਿਮਰਤਾ, ਦਇਆ ਅਤੇ ਪ੍ਰੇਮ ਦੀ ਲਹਿਰ ਤਹਿਤ ਇਕ ਕੌਮਾਂਤਰੀ ਸਮਾਗਮ ਬੀਤੇ ਸ਼ਨੀਵਾਰ ਐਬਸਫੋਰਡ ਸੈਂਟਰ ਵਿਖੇ ਕਰਵਾਇਆ ਗਿਆ। ਇਸ ਵਿਚ ਵਿਸ਼ਵ ਭਰ ਤੋਂ ਪਹੁੰਚੇ ਵਿਦਵਾਨਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।
ਸੰਤ ਬਾਬਾ ਬਲਦੇਵ ਸਿੰਘ ਨੇ ਆਏ ਵਿਦਵਾਨਾਂ ਅਤੇ ਸੰਗਤ ਦਾ ਸਵਾਗਤ ਕੀਤਾ ਤੇ ਇਸ ਇਤਿਹਾਸਕ ਕਾਨਫਰੰਸ ਵਿਚ ਸ਼ਮੂਲੀਅਤ ਕਰਕੇ ਮਹਾਨ ਪਲਾਂ ਦੇ ਰੂਬਰੂ ਹੋਣ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਸੰਤ ਬਾਬਾ ਬਲਦੇਵ ਸਿੰਘ, ਡਾ ਅੰਨਾ ਸਟੀਵਾਰਟ ( ਪਨਾਮਾ ਯੂ ਐਸ ਏ), ਡਾ ਲੁਇਗੀ ਡੀ ਸਾਲਵੀਆ ( ਇਟਲੀ), ਮੇਅਰ ਮਾਈਕਲ ਗੁਏਰਾ , ਸਿਖ ਵਿਦਵਾਨ ਹਰਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਵਿਦਵਾਨ ਬੁਲਾਰਿਆਂ ਨੇ ਨਿਮਰਤਾ ਤੇ ਪਿਆਰ ਦੇ ਸੰਦੇਸ਼ ਨਾਲ ਮਨੁੱਖੀ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਵੱਖ ਵੱਖ ਵਿਸ਼ਿਆਂ ਉਪਰ ਪੈਨਲ ਡਿਸਕਸ਼ਨ ਵੀ ਹੋਈ ਤੇ ਸੰਗਤ ਦੇ ਮਨਾਂ ਵਿਚ ਉਪਜੇ ਦੇ ਸਵਾਲਾਂ ਦਾ ਨਿਵਾਰਣ ਵੀ ਕੀਤਾ। ਇਸ ਮੌਕੇ ਬਾਬਾ ਜੀ ਵੱਲੋਂ ਵਿਸ਼ਵ ਭਰ ਦੇ ਵੱਖ ਵੱਖ ਸ਼ਹਿਰਾਂ ਵਾਸਤੇ ਸ਼ਾਂਤੀ ਅਤੇ ਪਿਆਰ ਦੇ ਅੰਬੈਸਡਰਾਂ ਦੀ ਨਿਯੁਕਤੀ ਵੀ ਕੀਤੀ ਗਈ। ਇਹ ਨਿਯੁਕਤੀ ਸਾਈਨ ਚੀਫ ਫਿਲ ਲੇਨ ਜੂਨੀਅਰ ਵੱਲੋ ਪ੍ਰਦਾਨ ਕੀਤੇ ਗਏ।
ਸਮਾਗਮ ਦੌਰਾਨ ਸਿਆਸੀ ਆਗੂਆਂ ਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ ਤੇ ਧਾਰਮਿਕ ਹਸਤੀਆਂ ਦਾ ਅਸ਼ੀਰਵਾਦ ਲਿਆ। ਸਮਾਗਮ ਵਿਚ ਐਮ ਪੀ ਸੁਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ, ਐਮ ਪੀ ਟਿੰਮ ਉਪਲ, ਐਮ ਪੀ ਸੁਖਮਨ ਗਿੱਲ, ਐਮ ਪੀ ਟਮੈਰਾ ਜੈਨਸਨ, ਐਮ ਐਲ ਏ ਮਨਦੀਪ ਧਾਲੀਵਾਲ, ਐਮ ਐਲ ਏ ਹਰਮਨ ਭੰਗੂ, ਐਮ ਐਲ ਏ ਬਰੂਸ ਬੈਨਮੈਨ, ਐਮ ਐਲ ਏ ਕੋਰਕੀ ਨਿਊਫੈਲਡ, ਐਮ ਐਲ ਏ ਰੇਨ ਗੈਸਪਰ, ਕੌਂਸਲਰ ਕੈਲੀ ਚਾਹਲ, ਪਾਕਿਸਤਾਨ ਦੇ ਸਾਬਕਾ ਐਮ ਪੀ ਰਾਏ ਅਜ਼ੀਜ਼ ਉਲਾ ਖਾਨ, ਅਵਤਾਰ ਸਿੰਘ ਗਿੱਲ, ਕੈਲਗਰੀ ਤੋਂ ਅਵਤਾਰ ਸਿੰਘ ਕਲੇਰ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।