ਸੀਜੀਸੀ ਲਾਂਡਰਾਂ ਵਿਖੇ 25ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਹਰਜਿੰਦਰ ਸਿੰਘ ਭੱਟੀ
- ਅਦਾਰੇ ਦੀ 25ਵੀਂ ਵਰੇਗੰਢ ਨੂੰ ਸਮਰਪਿਤ ਯਾਦਗਾਰੀ ਲੋਗੋ ਦਾ ਕੀਤਾ ਉਦਘਾਟਨ
ਮੋਹਾਲੀ, 4 ਜੁਲਾਈ 2025 - ਸੀਜੀਸੀ ਲਾਂਡਰਾਂ ਦੇ 25ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਰੱਬੀ ਅਸ਼ੀਰਵਾਦ ਲੈਣ ਲਈ ਕੈਂਪਸ ਵਿੱਚ ਤਿੰਨ ਦਿਨਾਂ ਧਾਰਮਿਕ ਸਮਾਗਮ (ਸ੍ਰੀ ਅਖੰਡ ਪਾਠ ਸਮਾਗਮ) ਦਾ ਆਯੋਜਨ ਕੀਤਾ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਮਗਰੋਂ ਅਰਦਾਸ, ਰੂਹਾਨੀ ਕੀਰਤਨ ਅਤੇ ਗੁਰੂ ਦਾ ਲੰਗਰ ਵੀ ਵਰਤਾਇਆ ਗਿਆ।ਇਸ ਦੌਰਾਨ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ, ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਫੈਕਲਟੀ ਮੈਂਬਰ ਅਤੇ ਸੀਜੀਸੀ ਲਾਂਡਰਾਂ ਦੇ ਸਾਰੇ ਕਰਮਚਾਰੀ ਪਵਿੱਤਰ ਸਮਾਰੋਹ ਵਿੱਚ ਨਤਮਸਤਕ ਹੋਏ।
ਇਸ ਪ੍ਰੋਗਰਾਮ ਉਪਰੰਤ ਸੀਜੀਸੀ ਲਾਂਡਰਾਂ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਯਾਦਗਾਰੀ ਲੋਗੋ ਦਾ ਉਦਘਾਟਨ ਸਮਾਰੋਹ ਵੀ ਕਰਵਾਇਆ ਗਿਆ। ਇਹ ਲੋਗੋ ਸੰਸਥਾ ਦੇ ਸ਼ਾਨਦਾਰ 25 ਸਾਲਾਂ ਦੇ ਸਫ਼ਰ ਅਤੇ ਇਸ ਦੀਆਂ ਹੋਰ ਵੀ ਉੱਜਵਲ ਭਵਿੱਖ ਲਈ ਇੱਛਾਵਾਂ ਦਾ ਪ੍ਰਤੀਕ ਹੈ, ਜਿਸ ਦਾ ਉਦੇਸ਼ ਖੋਜ ਅਤੇ ਅਕਾਦਮਿਕ ਉੱਤਮਤਾ ਵਿੱਚ ਨਵੇਂ ਮਿਆਰ ਸਥਾਪਤ ਕਰਨਾ ਹੈ। ਇਸ ਮੌਕੇ 2001 ਵਿੱਚ ਸੀਜੀਸੀ ਲਾਂਡਰਾਂ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ’ਤੇ ਵਿਚਾਰ ਕਰਦੇ ਹੋਏ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਸੰਸਥਾ ਦੇ ਸਾਲਾਂ ਦੌਰਾਨ ਦੇਖੇ ਗਏ ਸੰਘਰਸ਼ਾਂ, ਚੁਣੌਤੀਆਂ, ਵਿਕਾਸ ਅਤੇ ਪਰਿਵਰਤਨ ਨੂੰ ਯਾਦ ਕੀਤਾ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਕਿਵੇਂ ਸਰਵਸ਼ਕਤੀਮਾਨ ਦੀਆਂ ਅਸੀਸਾਂ ਅਤੇ ਸਾਰੇ ਹਿੱਸੇਦਾਰਾਂ ਦੀ ਸਖ਼ਤ ਮਿਹਨਤ, ਨਿਰੰਤਰ ਯਤਨਾਂ ਅਤੇ ਸਮਰਪਣ ਨੇ ਸੰਸਥਾ ਦੇ ਵਿਕਾਸ ਅਤੇ ਵਿਸਥਾਰ ਲਈ ਰਾਹ ਪੱਧਰਾ ਕੀਤਾ।
ਇਸ ਦੌਰਾਨ ਗੱਲਬਾਤ ਕਰਦਿਆਂ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਉਹ ਆਪਣੀ ਸੰਸਥਾ ਦੀ 25ਵੀਂ ਵਰ੍ਹੇਗੰਢ ਅਤੇ ਇੱਕ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਨਿਮਰਤਾ ਨਾਲ ਵਾਹਿਗੁਰੂ ਦਾ ਉਸ ਵੱਲੋਂ ਦਿੱਤਿਆਂ ਅਣਗਿਣਤ ਬੱਖਸ਼ਿਸ਼ਾਂ ਲਈ ਧੰਨਵਾਦ ਕਰਦੇ ਹਾਂ।ਅੱਗੇ ਉਨ੍ਹਾਂ ਕਿਹਾ ਕਿ ਸਿੱਖਿਆ ਸਾਡਾ ਮਿਸ਼ਨ ਰਿਹਾ ਹੈ, ਜਿਸ ਨੂੰ ਅਸਲ ਅਤੇ ਪ੍ਰਭਾਵਸ਼ਾਲੀ ਹੋਣ ਦੀ ਸਾਂਝੀ ਦ੍ਰਿਸ਼ਟੀ ਨੇ ਦਿਸ਼ਾ ਦਿੱਤੀ। ਸਾਡਾ ਟੀਚਾ ਹਮੇਸ਼ਾ ਆਪਣੇ ਆਪ ਨੂੰ ਚੁਣੌਤੀ ਦੇਣਾ, ਤਬਦੀਲੀ ਦਾ ਮੋਹਰੀ ਬਣਨਾ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਰਿਹਾ ਹੈ। ਉਨ੍ਹਾਂ ਕਿਹਾ, ਜਿਵੇਂ ਕਿ ਅਸੀਂ ਅੱਗੇ ਵੱਧ ਰਹੇ ਹਾਂ ਇਹ ਜ਼ਰੂਰੀ ਹੈ ਕਿ ਅਸੀਂ ਇਸ ਵਿਰਾਸਤ ਨੂੰ ਨਵੇਂ ਉਦੇਸ਼ ਅਤੇ ਜਜ਼ਬੇ ਨਾਲ ਅੱਗੇ ਲੈ ਕੇ ਚੱਲੀਏ।ਉਨ੍ਹਾਂ ਕਿਹਾ ਕਿ ਤਬਦੀਲੀ ਨੂੰ ਅਪਣਾਉਣਾ, ਭਾਵੇਂ ਨਵੀਂ ਸਿੱਖਿਆ ਨੀਤੀ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਜਾਂ ਡੇਟਾ ਸੰਚਾਲਿਤ ਫੈਸਲੇ ਲੈਣ ਦੀ ਪ੍ਰਕਿਿਰਆ ਆਦਿ ਇਹ ਸਾਰੇ ਅੱਜ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਅਕਾਦਮਿਕ ਦ੍ਰਿਸ਼ਟੀਕੋਣ ਵਿੱਚ ਬਹੁਤ ਜ਼ਰੂਰੀ ਹੈ।
ਅਸਮਾਨ ਹੱਦ ਨਹੀਂ ਸਗੋਂ ਮੰਜ਼ਿਲ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸੀਜੀਸੀ ਲਾਂਡਰਾਂ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਈਏ। ਇਸ ਦੇ ਨਾਲ ਹੀ ਉਨ੍ਹਾਂ ਨੇ ਖੇਤਰੀ ਉੱਚ ਸਿੱਖਿਆ ਵਿੱਚ ਸੀਜੀਸੀ ਲਾਂਡਰਾਂ ਦੀ ਮੋਹਰੀ ਭੂਮਿਕਾ ਨੂੰ ਵੀ ਯਾਦ ਕੀਤਾ, ਜਿਵੇਂ ਕਿ ਇਹ ਖੇਤਰ ਦੀ ਪਹਿਲੀ ਅਜਿਹੀ ਸੰਸਥਾ ਬਣੀ ਜੋ ਈ-ਗਵਰਨੈਂਸ ਸੈੱਲ ਲਈ ਨੋਡਲ ਸੈਂਟਰ ਵਜੋਂ ਚੁਣਿਆ ਗਿਆ ਸੀ। ਉਨ੍ਹਾਂ ਨੇ ਫੈਕਲਟੀ ਦੇ ਸਮਰਪਣ ਲਈ ਦਿਲੋਂ ਪ੍ਰਸ਼ੰਸਾ ਕੀਤੀ ਅਤੇ ਸਭ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਹ ਸਾਂਝੀ ਕੋਸ਼ਿਸ਼ ਜਾਰੀ ਰਹੇ ਤਾਂ ਜੋ ਸੀਜੀਸੀ ਲਾਂਡਰਾਂ ਗਿਆਨ ਦੀ ਇੱਕ ਰੌਸ਼ਨੀ ਅਤੇ ਭਵਿੱਖੀ ਸਫਲਤਾ ਲਈ ਇੱਕ ਮਜ਼ਬੂਤ ਲਾਂਚਪੈਡ ਬਣ ਸਕੇ।ਅੰਤ ਵਿੱਚ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਦੋਵਾਂ ਨੇ ਵਿਿਦਆਰਥੀਆਂ ਅਤੇ ਫੈਕਲਟੀ ਨੂੰ ਸਿੱਖਣ, ਵਿਕਾਸ ਅਤੇ ਨਵੀਆਂ ਪ੍ਰਾਪਤੀਆਂ ਨਾਲ ਭਰੇ ਇੱਕ ਫਲਦਾਇਕ ਅਕਾਦਮਿਕ ਸਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ, ਸੀਜੀਸੀ ਲਾਂਡਰਾਂ ਨੇ ਆਪਣੇ ਆਪ ਨੂੰ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਵਜੋਂ ਸਥਾਪਿਤ ਕੀਤਾ ਹੈ, ਜੋ ਗੁਣਵੱਤਾ, ਕਿਫਾਇਤੀ ਉੱਚ ਸਿੱਖਿਆ ਪ੍ਰਦਾਨ ਕਰਨ ਅਤੇ ਇੱਕ ਮਜ਼ਬੂਤ ਪਲੇਸਮੈਂਟ ਰਿਕਾਰਡ ਬਣਾਈ ਰੱਖਣ ਲਈ ਜਾਣਿਆ ਜਾਂਦਾ ਹੈ।