ਕੌਂਸਲਰ ਚੌਧਰੀ ਮੁਹੰਮਦ ਸ਼ਕੀਲ ਕਾਲਾ ਨੂੰ ਸਦਮਾ, ਭਰਾ ਦਾ ਦਿਹਾਂਤ
- ਰਸਮੇ ਕੁਲ ਭਲਕੇ
ਮਾਲੇਰਕਟੋਲਾ 02 ਜੁਲਾਈ 2025, ਸੀਨੀਅਰ ਅਕਾਲੀ ਆਗੂ ਕੌਂਸਲਰ ਚੌਧਰੀ ਮੁਹੰਮਦ ਸ਼ਕੀਲ ਕਾਲਾ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਮੁਹੰਮਦ ਸ਼ਬੀਰ (52) ਪੁੱਤਰ ਮੁਹੰਮਦ ਬਸ਼ੀਰ ਵਾਸੀ ਮੁਹੱਲਾ ਜੋੜਿਆਂ ਵਾਲਾ ਦਾ ਲੰਮੀ ਬੀਮਾਰੀ ਤੋਂ ਬਾਅਦ ਇੰਤਕਾਲ ਹੋ ਗਿਆ, ਜਿਨ੍ਹਾਂ ਦੀ ਨਮਾਜ਼ ਏ ਜਨਾਜਾ ਸਥਾਨਕ ਛੋਟੀ ਈਦਗਾਹ ਵਿਖੇ ਅਦਾ ਕੀਤੀ ਗਈ ਤੇ ਸਪੁਰਦ ਏ ਖਾਕ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ‘ਚ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਰਹੂਮ ਮੁਹੰਮਦ ਸ਼ਬੀਰ ਦੀ ਰਸਮ ਏ ਕੁਲ 03 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 8:00 ਵਜੇ ਮਸਜਿਦ ਮੁਹੱਲਾ ਜੋੜਿਆਂ ਵਾਲੀ ‘ਚ ਹੋਵੇਗੀ।