ਇਰਾਦਾ ਕਤਲ ਦੇ 9 ਮਾਮਲਿਆਂ 'ਚ ਲੋੜੀਦਾ ਮੁਲਜ਼ਮ ਗ੍ਰਿਫਤਾਰ
- ਨਸ਼ੇ ਅਤੇ ਅਸਲਾ ਐਕਟ ਦੀ ਵੀ ਹਨ ਕਈ ਮਾਮਲੇ ਦਰਜ਼
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 2 ਜੁਲਾਈ 2025 - ਬਟਾਲਾ ਪੁਲਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਅਪਰਾਧਿਕ ਮਾਮਲਿਆਂ ਚ ਲੋੜੀਦਾ ਰਾਹੁਲ ਦਾਤਰ ਪੁਲਿਸ ਨੇ ਆਖਰ ਗਿਰਫਤਾਰ ਕਰ ਹੀ ਲਿਆ । ਪੁਲਿਸ ਨੂੰ ਇਸ ਨੌਜਵਾਨ ਦੀ ਪਿਛਲੇ ਲੰਬੇ ਸਮੇ ਤੋ ਤਲਾਸ਼ ਸੀ ਅਤੇ ਬਟਾਲਾ ਪੁਲਿਸ ਡੀ ਐੱਸ ਪੀ ਸਿਟੀ ਪਰਮਵੀਰ ਸਿੰਘ ਮੁਤਾਬਿਕ ਰਾਹੁਲ ਦਾਤਰ ਨਾਂ ਦਾ ਇਹ ਨੌਜਵਾਨ ਵੱਖ ਵੱਖ ਵਾਰਦਾਤਾ ਨੂੰ ਅੰਜਾਮ ਦੇ ਫ਼ਰਾਰ ਹੋ ਜਾਂਦਾ ਰਿਹਾ ਹੈ ਅਤੇ ਇਸ ਖਿਲਾਫ 10 ਤੋਂ ਵੱਧ ਮੁਕਦਮੇ ਦਰਜ ਨੇ ਜਿਹਨਾਂ ਚ ਨਸ਼ੇ ਦੇ ਨਜਾਇਜ ਅਸਲੇ ਦੇ ਅਤੇ 9 ਦੇ ਕਰੀਬ ਇਰਾਦਾ ਕਤਲ ਦੇ ਮੁਕਦਮੇ ਵੀ ਦਰਜ ਹਨ। ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਾਫੀ ਖਤਰਨਾਕ ਮੁਜਰਮ ਹੈ ।ਹੁਣ ਇਸਨੂੰ ਰਿਮਾਂਡ ਤੇ ਲੈਕੇ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵਗੀ ਅਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ।