ਪਿਛਲੇ 80 ਸਾਲਾਂ ਤੋਂ ਕਬਜ਼ਾਈ ਜ਼ਮੀਨ ਦਾ ਕਬਜ਼ਾ ਦਵਾਉਣ ਪਹੁੰਚਿਆ ਪ੍ਰਸ਼ਾਸਨ ਤਾਂ ਪਿੰਡ ਵਾਸੀਆਂ ਨੇ ਕੀਤਾ ਵਿਰੋਧ
- ਕਹਿੰਦੇ ਢੋਏ ਟਿੱਬੇ ਪੂਰ ਕੇ ਸਾਡੇ ਪਿਓ ਦਾਦਿਆ ਨੇ ਵਾਹੁਣਯੋਗ ਬਣਾਈ ਸੀ ਜਮੀਨ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 19 ਜੂਨ 2025 - ਬਟਾਲਾ ਪੁਲਿਸ ਦੇ ਸਦਰ ਥਾਣਾ ਅਧੀਨ ਪੈਂਦੇ ਪਿੰਡ ਧੀਰ ਚ ਮਾਹੌਲ ਗਰਮਾ ਗਿਆ ਜਦੋਂ ਪਿੰਡ ਦੇ ਖੇਤਾਂ ਵਿੱਚ ਪ੍ਰਸ਼ਾਸ਼ਨ ਭਾਰੀ ਪੁਲਿਸ ਬਲ ਲੈਕੇ ਪਹੁੰਚ ਗਿਆ ।ਮਾਮਲਾ 11 ਕਿੱਲੇ ਜਮੀਨ ਦੇ ਕਬਜ਼ਾ ਦਾ ਹੈ ਪਰ ਓਥੇ ਹੀ ਕਬਜ਼ਾਧਾਰੀ 8 ਪਰਿਵਾਰਾਂ ਦਾ ਕਹਿਣਾ ਕਿ ਪਿਛਲੇ 80 ਸਾਲਾਂ ਤੋਂ ਓਹਨਾ ਦੇ ਪਰਿਵਾਰ ਇਸ ਜਮੀਨ ਤੇ ਵਾਹੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ ਅਤੇ ਉਹਨਾਂ ਦੇ ਪਿਓ ਦਾਦਿਆਂ ਨੇ ਇਸ ਜਮੀਨ ਨੂੰ ਟੋਏ ਟਿੱਬੇ ਪੂਰ ਕੇ ਵਾਹੁਣ ਯੋਗ ਬਣਾਇਆ ਹੈ।
ਜਦੋ ਇਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ 11 ਕਿੱਲੇ ਜਮੀਨ ਤੇ 8 ਪਰਿਵਾਰ ਪਿਛਲੇ 80 ਸਾਲਾਂ ਤੋਂ ਵਾਹੀ ਕਰ ਰਹੇ ਹਨ। ਉਹਨਾਂ ਦੇ ਬਜ਼ੁਰਗਾ ਨੇ ਇਹ ਜ਼ਮੀਨ ਨੂੰ ਆਪਣੀ ਮਿਹਨਤ ਨਾਲ ਵਾਹੀ ਯੋਗ ਬਣਾਇਆ।ਜਮੀਨ ਚ ਲੱਗੀਆਂ ਦੋ ਮੋਟਰਾਂ ਦੇ ਕਨੈਕਸ਼ਨ ਓਹਨਾ ਦੇ ਨਾਮ ਤੇ ਹਨ। ਜਮੀਨ ਦੀਆਂ ਗਿਰਦਾਵਰੀਆ ਓਹਨਾ ਦੇ ਨਾਮ ਤੇ ਹਨ। ਜਮੀਨ ਚ ਝੋਨੇ ਦੀ ਫਸਲ ਓਹਨਾ ਨੇ ਬੀਜੀ ਹੈ ।ਲੇਕਿਨ ਹੁਣ ਸਾਬਕਾ ਮਰਹੂਮ ਐਮ ਐਲ ਏ ਜਗਦੀਸ਼ ਸਾਹਨੀ ਦੀ ਬੇਟੀ ਅੰਬਿਕਾ ਸਾਹਨੀ ਦਾ ਕਹਿਣਾ ਹੈ ਕੇ ਇਹ ਜ਼ਮੀਨ ਓਹਨਾ ਦੀ ਹੈ। ਓਹਨਾ ਕਿਹਾ ਕਿ ਸਾਹਨੀ ਦੀ ਬੇਟੀ ਧੱਕੇ ਨਾਲ ਉਹਨਾਂ ਦੀ ਜਮੀਨ ਤੇ ਕਬਜਾ ਕਰਨਾ ਚਾਹੁੰਦੀ ਹੈ ਜੋ ਉਹ ਬਿਲਕੁਲ ਨਹੀਂ ਹੋਣ ਦੇਣਗੇ।
ਓਥੇ ਦੂਸਰੀ ਧਿਰ ਅੰਬਿਕਾ ਸਾਹਨੀ ਬੇਟੀ ਜਗਦੀਸ਼ ਸਾਹਨੀ ਦਾ ਕਹਿਣਾ ਸੀ ਕਿ ਇਹ ਜ਼ਮੀਨ ਓਹਨਾ ਦੇ ਪਿਤਾ ਨੇ 2011 ਵਿੱਚ ਖਰੀਦੀ ਸੀ ਅਤੇ ਇਸਦੀ ਰਜਿਸਟਰੀ ਓਹਨਾ ਦੇ ਨਾਮ ਤੇ ਹੈ। ਇਸਦਾ ਕਬਜੇ ਦਾ ਕੇਸ ਮਾਨਯੋਗ ਅਦਾਲਤ ਵਿੱਚ ਵੀ ਚੱਲ ਰਿਹਾ ਸੀ ਅਤੇ ਇਹ ਡਿਪਟੀ ਕਮਿਸ਼ਨਰ ਅਤੇ ਐਸ ਡੀ ਐਮ ਦੇ ਧਿਆਨ ਵਿਚ ਵੀ ਹੈ ।ਹੁਣ ਕਾਨੂੰਨੀ ਤੌਰ ਤੇ ਇਸ ਜਮੀਨ ਦੇ ਕਬਜੇ ਦਾ ਕੇਸ ਓਹਨਾ ਦੇ ਹੱਕ ਵਿੱਚ ਹੋ ਗਿਆ ਹੈ। ਪ੍ਰਸ਼ਾਸਨ ਨੂੰ ਨਾਲ਼ ਲੈਕੇ ਆਪਣੀ ਜਮੀਨ ਦਾ ਕਬਜਾ ਲੈਣ ਗਏ ਸੀ ਪਰ ਓਥੇ ਝੋਨੇ ਦੀ ਫਸਲ ਬੀਜ ਰੱਖੀ ਹੈ ਜਿਸ ਕਾਰਨ ਪ੍ਰਸ਼ਾਸਨ ਮੌਕਾ ਦੇਖ ਕੇ ਆਇਆ ਹੈ ਜਲਦ ਹੀ ਅਸੀਂ ਆਪਣੀ ਜਮੀਨ ਦਾ ਕਬਜਾ ਲਵਾਂਗੇ।
ਓਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਗਰਦੋਰ ਕੰਵਲਜੀਤ ਸਿੰਘ ਅਤੇ ਐਸ ਐਚ ਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਐਸ ਡੀ ਐਮ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ 11 ਕਿੱਲੇ ਜਮੀਨ ਦਾ ਕਬਜਾ ਦਿਵਾਉਣ ਆਏ ਸੀ ਲੇਕਿਨ ਮੌਕਾ ਦੇਖਿਆ ਹੈ ਜਮੀਨ ਵਿੱਚ ਝੋਨਾ ਬੀਜ ਰੱਖਿਆ ਹੈ ਮੌਕਾ ਦੇਖਿਆ ਹੈ ਇਸਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ ਅਤੇ ਅਗਲੇ ਹੁਕਮਾਂ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।