UPSC ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 76ਵਾਂ ਰੈਂਕ ਹਾਸਲ ਕਰਨ ਵਾਲੇ ਸੁਨਾਵਰਦੀਪ ਸਿੰਘ ਨੇ ਫ਼ਰੀਦਕੋਟ ਦਾ ਨਾਮ ਰੌਸ਼ਨ ਕੀਤਾ
ਫਰੀਦਕੋਟ 7 ਮਾਰਚ ( ਪਰਵਿੰਦਰ ਸਿੰਘ ਕੰਧਾਰੀ) ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰਸਿੱਧ ਸਿਵਲ ਸਰਵਿਸ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 76ਵਾਂ ਰੈਂਕ ਹਾਸਲ ਕਰਕੇ ਫਰੀਦਕੋਟ ਦੇ ਹੋਣਹਾਰ ਨੌਜਵਾਨ ਸੁਨਾਵਰਦੀਪ ਸਿੰਘ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵੱਡੀ ਕਾਮਯਾਬੀ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਸੁਨਾਵਰਦੀਪ ਸਿੰਘ ਦੇ ਪਿਤਾ ਡਾ. ਕੁਲਦੀਪ ਸਿੰਘ ਅਤੇ ਮਾਤਾ ਗਗਨਦੀਪ ਕੌਰ ਨੇ ਆਪਣੇ ਪੁੱਤਰ ਦੀ ਇਸ ਉਪਲਬਧੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਕਾਮਯਾਬੀ ਉਸਦੀ ਲਗਾਤਾਰ ਮਿਹਨਤ, ਲਗਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਪੂਰੀ ਮਿਹਨਤ ਅਤੇ ਧਿਆਨ ਨਾਲ ਆਪਣੇ ਟੀਚੇ ਵੱਲ ਵਧਣ ਤਾਂ ਉਹ ਹਰ ਮੰਜ਼ਿਲ ਹਾਸਲ ਕਰ ਸਕਦੇ ਹਨ।
ਸੁਨਾਵਰਦੀਪ ਸਿੰਘ ਦੀ ਇਸ ਪ੍ਰਾਪਤੀ ’ਤੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਇਲਾਕਾ ਵਾਸੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸੁਨਾਵਰਦੀਪ ਸਿੰਘ ਦੀ ਇਹ ਉਪਲਬਧੀ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ ਅਤੇ ਫਰੀਦਕੋਟ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕਰੇਗੀ।
Click to Follow Babushahi Facebook page →