← ਪਿਛੇ ਪਰਤੋ
ਸੰਗਰੂਰ ਰੈਲੀ ਵਿਚ ਸ਼ਾਮਿਲ ਹੋਣਗੇ ਗੁਰਦਾਸਪੁਰ ਦੇ ਸੈਂਕੜੇ ਜੰਗਲਾਤ ਕਾਮੇਂ ਪਹਿਲੀ ਫਰਵਰੀ ਨੂੰ ਹੋਵੇਗਾ ਵਿਤ ਮੰਤਰੀ ਦੇ ਘਰ ਵੱਲ ਰੋਸ਼ ਮਾਰਚ ਰੋਹਿਤ ਗੁਪਤਾ ਗੁਰਦਾਸਪੁਰ 30 ਜਨਵਰੀ 2023: ਪੰਜਾਬ ਸਰਕਾਰ ਵਲੋ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਵਰਕਰਾ ਨੂੰ ਹਾਲੇ ਤੱਕ ਰੈਗੂਲਰ ਕਰਨ ਵਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਨਾ ਹੀ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਵਰਕਰਾ ਨੂੰ ਤਨਖਾਹ ਮਹੀਨਾਵਾਰ ਦਿਤੀ ਜਾਦੀ ਹੈ। ਇਸ ਦੇ ਰੋਸ ਵਜੋ 1 ਫ਼ਰਵਰੀ ਨੂੰ ਸੰਗਰੂਰ ਵਿਸ਼ਾਲ ਰੈਲੀ ਕਰਕੇ ਵਿਤ ਮੰਤਰੀ ਪੰਜਾਬ ਦੇ ਘਰ ਵੱਲ ਰੋਸ਼ ਮਾਰਚ ਕੀਤਾ ਜਾਵੇਗਾ। ਇਸ ਦੀ ਤਿਆਰੀ ਲਈ ਨਿਰਮਲ ਸਿੰਘ ਸਰਵਾਲੀ ਦੀ ਪ੍ਰਧਾਨਗੀ ਹੇਠ ਹੋਈ ਤਿਆਰੀ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਅਸ਼ਵਨੀ ਸ਼ਰਮਾ ਕਲਾਨੌਰ ਨੇ ਦੱਸਿਆ ਕਿ ਪਹਿਲੀ ਫਰਵਰੀ ਨੂੰ ਸੰਗਰੂਰ ਵਿਖੇ ਹੋ ਰਹੀ ਇਸ ਰੈਲੀ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਜੰਗਲਾਤ ਵਰਕਰ ਵੱਡੀ ਗਿਣਤੀ ਵਿਚ ਭਾਗ ਲੈਣਗੇ। ਵਰਕਰਾਂ ਵਿੱਚ ਰੋਸ਼ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਚੋਣ ਵਾਅਦੇ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸਿਰਫ ਝੂਠੇ ਪ੍ਰਚਾਰ ਤੇ ਉਤਰ ਆਈ ਹੈ ਮੁੱਖ ਮੰਤਰੀ ਪੰਜਾਬ ਵਲੋਂ ਸੜਕਾਂ ਤੇ ਕਰੋੜਾਂ ਰੁਪਏ ਦੇ ਵੱਡੇ ਵੱਡੇ ਇਸ਼ਤਿਹਾਰ ਹੋਰਡਿੰਗਾਂ ਰਾਹੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਝੂਠਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਵੱਖ ਵੱਖ ਮੀਟਿੰਗਾਂ ਵਿੱਚ ਜੰਗਲਾਤ ਮੰਤਰੀ ਵੱਲੋਂ ਵੀਹ ਵੀਹ ਸਾਲ ਤੋਂ ਪੱਕਾ ਹੋਣ ਦੀ ਉਡੀਕ ਕਰ ਰਹੇ ਕਾਮਿਆਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ। ਪਰ ਲੰਮੀ ਉਡੀਕ ਤੋਂ ਬਾਅਦ ਉਮਰ ਅੰਦਾਜ਼ ਵਰਕਰ ਓਵਰ ਏਜ ਹੋ ਕੇ ਰਿਟਾਇਰ ਹੋ ਰਹੇ ਹਨ। ਵਰਕਰਾਂ ਨੂੰ ਰੋਸ ਹੈ ਕਿ ਉਨ੍ਹਾਂ ਨੂੰ ਕਈ ਕਈ ਮਹੀਨੇ ਤਨਖਾਹਾਂ ਤੋਂ ਵਾਂਝਿਆਂ ਰਹਿ ਕੇ ਭੁੱਖ ਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਵਰਕਰਾਂ ਦੇ ਬੱਚੇ ਪੜ੍ਹਾਈ ਤੋਂ ਵਿਰਵੇ ਹੋ ਰਹੇ ਹਨ ਕਿਉਂਕਿ ਜੰਗਲਾਤ ਕਾਮੇ ਸਮੇਂ ਸਿਰ ਫੀਸਾਂ ਦੀ ਅਦਾਇਗੀ ਨਹੀਂ ਕਰ ਸਕਦੇ। ਜੰਗਲਾਤ ਕਾਮਿਆਂ ਦੀ ਸੀਨੀਆਰਤਾ ਸੂਚੀ ਵਿੱਚ ਅਜੇ ਤੱਕ ਵੀ ਭਾਰੀ ਤਰੁਟੀਆਂ ਹਨ ਜਿਸ ਨੂੰ ਦੂਰ ਨਹੀਂ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਕੁਮਾਰ ਕਸ਼ਮੀਰ ਸਿੰਘ ਰਤਨ ਸਿੰਘ ਰਣਧੀਰ ਸਿੰਘ ਬਲਕਾਰ ਸਿੰਘ ਬਲਬੀਰ ਸਿੰਘ ਕਾਦੀਆਂ ਹਰਦੇਵ ਸਿੰਘ ਜਸਵੀਰ ਸਿੰਘ ਸਵਰਨ ਸਿੰਘ ਹਾਜ਼ਰ ਸਨ।
Total Responses : 169