ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਸਵਾਸ਼ ਮੱਤ ਪਾਸ ਕੀਤੇ ਜਾਣ ਦਾ ਭਾਜਪਾ ਵਲੋਂ ਵਿਰੋਧ
ਕਮਲਜੀਤ ਸਿੰਘ ਸੰਧੂ
ਬਰਨਾਲਾ 03 ਅਕਤੂਬਰ 2022: ਬਰਨਾਲਾ ਵਿਖੇ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੇ ਡੀਸੀ ਦਫ਼ਤਰ ਅੱਗੇ ਡਾ.ਭੀਮ ਰਾਵ ਅੰਬੇਡਕਰ ਦੇ ਬੁੱਤ ਥੱਲੇ ਬੈਠ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਭਾਜਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਰਤੀ ਸੰਵਿਧਾਨ ਦਾ ਨਿਰਾਦਰ ਕੀਤਾ ਹੈ
ਪੰਜਾਬ ਦੇ ਰਾਜਪਾਲ ਨੂੰ ਧੋਖੇ ਵਿੱਖ ਰੱਖ ਕੇ ਵਿਧਾਨ ਸਭਾ ਦਾ ਸ਼ੈਸ਼ਨ ਬੁਲਾਇਆ ਗਿਆ ਅਤੇ ਅੱਜ ਬਿਨਾਂ ਕਿਸੇ ਅਵਿਸਵਾਸ਼ ਮੱਤ ਲਿਆਉਣ ਦੇ ਉਲਟ ਵਿਸਵਾਸ਼ਮੱਤ ਲਿਆ ਕੇ ਸੰਵਿਧਾਨ ਦਾ ਨਿਰਾਦਰ ਕੀਤਾ ਹੈ
ਉਹਨਾਂ ਕਿਹਾ ਕਿ ਜਿਸ ਸੰਵਿਧਾਨ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਈ, ਅੱਜ ਉਹੀ ਆਮ ਆਦਮੀ ਪਾਰਟੀ ਭਾਰਤੀ ਸੰਵਿਧਾਨ ਦਾ ਨਿਰਾਦਰ ਕਰਕੇ ਗਲਤ ਕੰਮ ਕਰ ਰਹੀ ਹੈ
ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਧੋਖੇਬਾਜ਼ਾਂ ਦੀ ਸਰਕਾਰ ਬਣਕੇ ਰਹਿ ਗਈ ਹੈ। ਆਪ ਸਰਕਾਰ ਨੇ ਵਿਧਾਨ ਸਭਾ ਦਾ ਸ਼ੈਸ਼ਨ ਬੁਲਾਉਣ ਲਈ ਪਹਿਲਾਂ ਪੰਜਾਬ ਦੇ ਰਾਜਪਾਲ ਤੋਂ ਆਗਿਆ ਮੰਗੀ ਸੀ, ਜਿਸਨੂੰ ਮਾਨਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰੱਦ ਕਰ ਦਿੱਤਾ ਸੀ। ਕਿਉਂਕਿ ਸੰਵਿਧਾਨ ਵਿੱਚ ਇਸ ਤਰ੍ਹਾ ਦਾ ਸੈਸ਼ਨ ਬੁਲਾਉਣ ਦਾ ਕੋਈ ਜਿਕਰ ਨਹੀਂ ਹੈ। ਇਸਤੋਂ ਬਾਅਦ ਸਰਕਾਰ ਨੇ ਰਾਜਪਾਲ ਜੀ ਨੂੰ ਪੰਜਾਬ ਦੇ ਹੋਰ ਮੁੁੱਦਿਆਂ ਦਾ ਬਹਾਨਾ ਬਣਾ ਕੇ ਵਿਧਾਨ ਸਭਾ ਦਾ ਸ਼ੈਸ਼ਨ ਸੱਦਿਆ ਗਿਆ। ਜਦਕਿ ਸ਼ੈਸ਼ਨ ਵਿੱਚ ਸੰਵਿਧਾਨ ਦੇ ਉਲਟ ਜਾ ਕੇ ਵਿਸਵਾਸ਼ ਮਤ ਪਾਸ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸੰਵਿਧਾਨ ਕਰਕੇ ਪੰਜਾਬ ਵਿੱਚ ਸੱਤਾ ਵਿੱਚ ਆਈ ਹੈ। ਅੱਜ ਉਹੀ ਆਮ ਆਦਮੀ ਪਾਰਟੀ ਸੰਵਿਧਾਨ ਦਾ ਨਿਰਾਦਰ ਕਰ ਰਹੀ ਹੈ। ਉਹਨਾਂ ਕਿਹਾ ਕਿ ਰਾਜਪਾਲ ਜੀ ਨੂੰ ਗੁੰਮਰਾਹ ਕਰਕੇ ਇਸ ਤਰ੍ਹਾਂ ਸੰਵਿਧਾਨ ਦਾ ਨਿਰਾਦਰ ਕਰਨਾ ਬਹੁਤ ਗਲਤ ਹੈ।
ਯਾਦਵਿੰਦਰ ਸੰਟੀ (ਜਿਲ੍ਹਾ ਪ੍ਰਧਾਨ ਬੀਜੇਪੀ)ਰਜਿੰਦਰ ਉਪਲ (ਆਗੂ ਬੀਜੇਪੀ) ਲਲਿਤ ਮਹਾਜਨ (ਆਗੂ ਭਾਜਪਾ)