ਅੱਖਾਂ ਦੇ ਚੈਕਅੱਪ ਅਤੇ ਲੈਂਜ ਪਾਉਣ ਦਾ ਮੁਫ਼ਤ ਕੈਂਪ ਲਗਾਇਆ
402 ਮਰੀਜ਼ਾਂ ਦੀ ਕੀਤੀ ਜਾਂਚ, 72 ਮਰੀਜ਼ਾਂ ਦੇ ਮੁਫ਼ਤ ਪਾਏ ਲੈਂਜ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ 3 ਅਕਤੂਬਰ 2022-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਿੰਗੜਾ ਦੀ ਅਗਵਾਈ ਹੇਠ ਕਲੱਬ ਵੱਲੋਂ ਅੱਖਾਂ ਦੇ ਚੈਕਅੱਪ ਅਤੇ ਲੈਂਜ ਪਾਉਣ ਦਾ ਮੁਫ਼ਤ ਕੈਂਪ ਬੀਤੇ ਦਿਨੀਂ ਗੁਰਦੁਆਰਾ ਖਾਲਸਾ ਦੀਵਾਨ, ਦੀ ਮਾਲ, ਹੁੱਕੀ ਚੌਂਕ ਫ਼ਰੀਦਕੋਟ ਵਿਖੇ ਲਗਾਇਆ ਗਿਆ । ਇਸ ਮੌਕੇ ਕੀਤੇ ਗਏ ਸਾਦਾ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਾਮਲ ਹੋਏ । ਇਸ ਮੌਕੇ ਉਨ੍ਹਾਂ ਕਲੱਬ ਦੇ ਉਪਰਾਲੇ ਦੀ ਪ੍ਰੰਸ਼ਸ਼ਾ ਕਰਦਿਆਂ ਕਲੱਬ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਪੰਜਾਬ 'ਚ ਆਪ ਦੀ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਤੇ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ । ਕੈਂਪ ਦੀ ਪ੍ਰਧਾਨਗੀ ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਨੇ ਕੀਤੀ । ਉਨ੍ਹਾਂ ਕਿਹਾ ਕਲੱਬ ਵੱਲੋਂ ਨਿਰੰਤਰ ਸਮਾਜ ਸੇਵਾ ਦੇ ਕਾਰਜ ਮੋਹਰੀ ਰਹਿ ਕੇ ਕੀਤੇ ਜਾਂਦੇ ਹਨ । ਉਨ੍ਹਾਂ ਕਿਹਾ ਕਲੱਬ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਇਸ ਮੌਕੇ ਕਲੱਬ ਦੇ ਰੀਜ਼ਨ ਚੇਅਰਮੈਨ ਲਾਇਨ ਅਮਰਜੀਤ ਸਿੰਘ ਭੋਗਲ ਅਤੇ ਡਾ.ਪਰਮਿੰਦਰ ਸਿੰਘ ਸੇਵਾ ਮੁਕਤ ਪਿ੍ੰਸੀਪਲ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ, ਅਕਸ਼ ਸ਼ਰਮਾ ਏਰੀਆ ਮੈਨੇਜਰ ਡੀ.ਸੀ.ਬੈਂਕ, ਨਵੀਨ ਕੁਮਾਰ ਮੈਨੈਜਰ ਡੀ.ਸੀ.ਬੈਂਕ ਨਰੇਸ਼ ਮਿੱਤਲ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਨੇ ਸ਼ਿਰਕਤ ਕੀਤੀ । ਇਸ ਮੌਕੇ ਰੀਜ਼ਨ ਚੇਅਰਮੈਨ ਅਮਰਜੀਤ ਸਿੰਘ ਭੋਗਲ ਨੇ ਕਲੱਬ ਦੀ ਕਾਰਗੁਜ਼ਾਰੀ ਦੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਲੱਬ ਨੂੰ ਜ਼ਿਲਾ 321ਐਫ਼ ਵੱਲੋਂ ਭੇਜੇ ਗਏ ਤਿੰਨ ਯਾਦਗਰੀ ਚਿੰਨ ਕਲੱਬ ਨੂੰ ਸਾਂਝੇ ਰੂਪ 'ਚ ਭੇਟ ਕੀਤੇ । ਇਸ ਕੈਂਪ ਦੌਰਾਨ ਗੁਰਦੁਆਰਾ ਖਾਲਸਾ ਦੀਵਾਨ ਦੇ ਮੈਨੈਜਰ ਸਰਬਜੋਤ ਸਿੰਘ ਸਾਹਨੀ ਨੂੰ ਕਲੱਬ ਵੱਲੋਂ ਦਿੱਤੇ ਵੱਡਮੁੱਲੇ ਸਹਿਯੋਗ ਬਦਲੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਕਲੱਬ ਪ੍ਰਧਾਨ ਗੁਰਵਿੰਦਰ ਸਿੰਘ ਧਿੰਗੜਾ ਨੇ ਸਭ ਨੂੰ ਜੀ ਆਇਆਂ ਆਖਦਿਆਂ ਵਿਸ਼ਵਾਸ਼ ਦੁਆਇਆ ਕਿ ਇਹ ਕੈਂਪ ਬਹੁਤ ਸਾਰੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ । ਇਸ ਮੌਕੇ ਪਹੁੰਚੇ 403 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅੱਖਾਂ ਦੇ ਮਾਹਿਰ ਡਾ.ਭਨਵਰਜੋਤ ਸਿੰਘ ਸਿੱਧੂ ਦੀ ਟੀਮ ਵੱਲੋਂ ਤੱਸਲੀਬਖਸ਼ ਢੰਗ ਨਾਲ ਕੀਤਾ ਗਿਆ । ਕੈਂਪ ਦੌਰਾਨ 72 ਮਰੀਜ਼ ਲੈਂਜ ਪਾਉਣ ਲਈ ਚੁਣੇ ਗਏ । ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਐਡਵੋਕੇਟ ਰਾਜ ਕੁਮਾਰ ਗੁਪਤਾ ਨੇ ਮੰਚ ਸੰਚਾਲਨ ਕਰਦਿਆਂ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਜਾਵੇਗਾ । ਕੈਂਪ ਦੇ ਪ੍ਰੋਜੈਕਟ ਚੇਅਰਮੈਨ ਡਾ.ਐਸ.ਐਸ.ਬਰਾੜ ਨੇ ਅੰਤ 'ਚ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਕਲੱਬ ਦੇ ਸਕੱਤਰ ਅਮਰਦੀਪ ਸਿੰਘ ਗਰੋਵਰ, ਖਜ਼ਾਨਚੀ ਹਰਿੰਦਰ ਦੂਆ, ਇਕਬਾਲ ਛਾਬੜਾ, ਜਨਿੰਦਰ ਜੈਨ, ਯੁਗੇਸ਼ ਗਰਗ, ਬਲਦੇਵ ਰਾਜ ਤੇਰੀਆ, ਚਮਨ ਲਾਲ ਗੋਇਲ, ਜਤਿੰਦਰ ਗੁਪਤਾ, ਜਗਜੀਤ ਧਿੰਗੜਾ, ਡਾ.ਆਰ.ਕੇ.ਆਨੰਦ, ਡਾ.ਰਵਿੰਦਰ ਗੋਇਲ, ਡਾ.ਵਿਕਾਸ ਜਿੰਦਲ, ਗਗਨ ਸੁਖੀਜਾ, ਐਡਵੋਕੇਟ ਦਿਲਦੀਪ ਸਿੰਘ, ਇਕਬਾਲ ਘਾਰੂ, ਰਵੀ ਸੇਠੀ ਹਾਜ਼ਰ ਸਨ ।