ਲੜਕਾ ਹੋਣ ਦੀ ਖੁਸ਼ੀ ਚ ਚੌਂਕ ਵਿੱਚ ਡੀਜੇ ਲਾਕੇ ਪਾ ਰਹੇ ਸਨ ਭੰਗੜਾ, ਰੋਕਣ ਤੇ ਹਮਲਾ ਕਰਕੇ 2 ਔਰਤਾਂ ਸਣੇ 3 ਜ਼ਖਮੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 11 ਅਗਸਤ 2022
ਇੱਕ ਘਰ ਵਿੱਚ ਲੜਕਾ ਹੋਣ ਦੀ ਖੁਸ਼ੀ ਵਿੱਚ ਘਰ ਦੇ ਬਾਹਰ ਸ਼ੌਂਕ ਵਿਚ ਡੀ ਜੇ ਲਗਾ ਕੇ ਭੰਗੜਾ ਪਾਇਆ ਜਾ ਰਿਹਾ ਸੀ ਜਦਕਿ ਨੇੜੇ ਦੇ ਘਰ ਵੀ ਜਗਰਾਤਾ ਚੱਲ ਰਿਹਾ ਸੀ। ਜਦੋਂ ਜਗਰਾਤੇ ਵਾਲੇ ਘਰ ਵਾਲਿਆਂ ਨੇ ਬਾਹਰ ਜਾਕੇ ਡੀਜ਼ੇ ਦੀ ਆਵਾਜ਼ ਹੌਲੀ ਕਰਨ ਲਈ ਕਿਹਾ ਤਾਂ ਇਕੱਠੇ ਹੋ ਕੇ ਜਗਰਾਤੇ ਵਾਲੇ ਘਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।ਪੁਲਿਸ ਨੇ ਮਾਮਲੇ ਵਿਚ ਨੌ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਮਾਮਲਾ ਬਹਿਰਾਮਪੁਰ ਥਾਣੇ ਦਾ ਹੈ।
ਰਕੇਸ਼ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਸਾਂਸੀਆ ਮੁਹੱਲਾ ਬਹਿਰਾਮਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ 9 ਅਗਸਤ ਨੂੰ ਉਸ ਦੇ ਵੱਡੇ ਭਰਾ ਜਨਕ ਰਾਜ ਦੇ ਘਰ ਜਗਰਾਤਾ ਰੱਖਿਆ ਸੀ ਅਤੇ ਦੋਸੀ ਰੱਜਤ ਦੇ ਘਰ ਲੜਕਾ ਹੋਇਆ ਸੀ ਜੋ ਘਰ ਦੇ ਬਾਹਰ ਚੌਕ ਵਿੱਚ ਡੀ.ਜੇ ਲਗਾ ਕੇ ਭੰਗੜਾ ਪਾ ਰਹੇ ਸੀ ਅਤੇ ਸੋਰ ਸਰਾਬਾ ਕਰ ਰਹੇ ਸੀ ।ਜਿਨਾਂ ਨੂੰ ਉਸ ਨੇ ਕਿਹਾ ਕਿ ਸਾਡੇ ਘਰ ਜਗਰਾਤਾ ਹੋ ਰਿਹਾ ਹੈ ਡੀ.ਜੇ ਦੀ ਅਵਾਜ ਘੱਟ ਕਰ ਲਉ ਤਾਂ ਦੋਸੀਆਂ ਨੇ ਉਸ ਨੂੰ ਗਾਲੀ ਗਲੋਚ ਅਤੇ ਧਕਮੀਆਂ ਦੇਣੀਆਂ ਸੁਰੂ ਕਰ ਦਿੱਤੀਆਂ।ਉਹਤ ਆਪਣੇ ਘਰ ਚਲਾ ਗਿਆ। ਕੁਝ ਚਿਰ ਬਾਅਦ ਹੀ 10_ 12 ਲੋਕ ਉਸ ਦੇ ਘਰ ਆ ਗਏ ਅਤੇ ਉਸਨੂੰ ਧੁੂਹ ਕੇ ਬਾਹਰ ਚੌਕ ਵਿੱਚ ਲਿਆ ਕੇ ਦਸਤੀ ਹਥਿਆਰਾਂ ਨਾਲ ਸੱਟਾ ਮਾਰ ਕੇ ਉਸਨੂੰ,ਉਸਦੀ ਭਰਜਾਈ ਕਮਲਜੀਤ ਕੋਰ ਅਤੇ ਭਤੀਜੀ ਲਕਸਮੀ ਨੂੰ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ।
ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਰਕੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ 9 ਜਣਿਆਂ ਰੱਜਤ ਪੁੱਤਰ ਦਰਸਨ ਲਾਲ, ਅਭਿ ਪੁੱਤਰ ਰਕੇਸ ਕੁਮਾਰ, ਗਨੇਸ ਕੁਮਾਰ ਪੁੱਤਰ ਪ੍ਰੇਮ ਚੰਦ, ਸਚਿਨ, ਬਵੇ ਪੁੱਤਰਾਂਨ ਦਿਲਬਾਗ, ਸੋਰਵ ਪੁੱਤਰ ਰਕੇਸ, ਸੁਨੀਤਾ ਪਤਨੀ ਦਰਸਨ ਕੁਮਾ, ਦਰਸਨ ਕੁਮਾਰ ਪੁੱਤਰ ਸਿਵ ਲਾਲ ਵਾਸੀਆਂਨ ਸਾਂਸੀਆ ਮੁਹੱਲਾ ਬਹਿਰਾਮਪੁਰ, ਹਰਮੇਸ ਕੁਮਾਰ ਪੁੱਤਰ ਸਿਵ ਲਾਲ ਵਾਸੀ ਜੱਗੋ ਚੱਕ ਟਾਂਡਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।