ਮੁੱਖ ਮੰਤਰੀ ਦਾਅਵੇਦਾਰੀ ਨਾ ਮਿਲਣ ਕਰਕੇ ਗਮ ਵਿੱਚ ਭਗਵੰਤ ਮਾਨ ਪੀ ਰਹੇ ਸ਼ਰਾਬ, ਨਹੀਂ ਛੁੱਟ ਰਹੀ ਆਦਤ - ਦਲਜੀਤ ਚੀਮਾ
ਸੰਜੀਵ ਸੂਦ
ਲੁਧਿਆਣਾ, 28 ਨਵੰਬਰ 2021 - ਲੁਧਿਆਣਾ ਵਿੱਚ ਸੁਖਬੀਰ ਬਾਦਲ ਸਨਅਤਕਾਰਾਂ ਦੇ ਨਾਲ ਬੈਠਕ ਕਰ ਰਹੇ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਤੇ ਵੱਡਾ ਹਮਲਾ ਬੋਲਿਆ ਹੈ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਹੁਣ ਗਮ ਦੇ ਵਿੱਚ ਸ਼ਰਾਬ ਪੀ ਰਹੇ ਨੇ ਕਿਉਂਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਲਈ ਮੁੱਖਮੰਤਰੀ ਦਾਅਵੇਦਾਰੀ ਨਹੀਂ ਦਿੱਤੀ ਜਾ ਰਹੀ। ਇਸ ਦੌਰਾਨ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਜੋ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਗਾਰੰਟੀਆਂ ਦੇ ਰਹੇ ਹਨ ਉਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਤਾਂ ਵਿਧਾਇਕ ਕਾਂਗਰਸ ਚ ਸ਼ਾਮਿਲ ਹੋ ਰਹੇ ਨੇ ਜਿਹੜੇ ਆਪਣੇ ਵਿਧਾਇਕਾਂ ਦੀ ਗਰੰਟੀ ਨਹੀਂ ਲੈ ਸਕਦੇ ਹਨ ਉਹ ਲੋਕਾਂ ਨੂੰ ਗਾਰੰਟੀ ਕੀ ਦੇਣਗੇ।
ਇਸ ਦੌਰਾਨ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਹਮੇਸ਼ਾ ਨਾਲ ਤਾਂ ਰੱਖਦੇ ਨੇ ਪਰ ਉਨ੍ਹਾਂ ਨੂੰ ਜੋ ਭਗਵੰਤ ਮਾਨ ਚਾਹੁੰਦੇ ਨੇ ਉਹ ਸਰਕਾਰ ਨੂੰ ਮਾਣ ਸਨਮਾਨ ਨਾ ਦੇਣ ਕਰਕੇ ਉਹ ਸ਼ਰਾਬ ਪੀ ਰਹੇ ਨੇ। ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਆਪਣੀ ਮਾਂ ਦੀ ਕਸਮ ਖਾ ਕੇ ਸ਼ਰਾਬ ਛੱਡਣ ਲਈ ਕਿਹਾ ਸੀ ਪਰ ਉਹ ਇੰਨੀ ਜਲਦੀ ਨਹੀਂ ਛੁੱਟਦੀ।
ਇਸ ਦੌਰਾਨ ਬੈਂਸ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਬੈਂਸ ਨੂੰ ਕਾਂਗਰਸ ਪਾਰਟੀ ਸ਼ੈਲਟਰ ਦੇ ਰਹੀ ਹੈ ਉਨ੍ਹਾਂ ਕਿਹਾ ਨਵਜੋਤ ਸਿੰਘ ਸਿੱਧੂ ਹਰ ਮੁੱਦੇ ਤੇ ਪ੍ਰੈੱਸ ਕਾਨਫ਼ਰੰਸ ਕਰਦੇ ਨੇ ਮੁੱਖ ਮੰਤਰੀ ਚੰਨੀ ਪ੍ਰੈੱਸ ਕਾਨਫਰੰਸ ਕਰਦੇ ਨੇ ਪਰ ਕਦੇ ਬੈਂਸ ਦੇ ਮੁੱਦੇ ਤੇ ਉਹ ਕਿਉਂ ਨਹੀਂ ਬੋਲਦੇ।