ਹੁਣ ਮੁੱਖ ਮੰਤਰੀ ਚੰਨੀ ਦੇ ਜ਼ਿਲ੍ਹੇ ਰੂਪਨਗਰ ਤੇ ਪੂਰੇ ਪੰਜਾਬ ਦੀ ਨਜ਼ਰ- ਵਿੱਕੀ ਧੀਮਾਨ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 24 ਸਤੰਬਰ 2021- ਕੁਦਰਤ ਕੇ ਸਭ ਬੰਦੇ ਸੰਸਥਾ ਦੀ ਮੀਟਿੰਗ ਪ੍ਰਧਾਨ ਵਿੱਕੀ ਧੀਮਾਨ ਦੀ ਅਗਵਾਈ ਵਿੱਚ ਘਨੌਲੀ ਵਿਖੇ ਹੋਈ।, ਵਿੱਕੀ ਧੀਮਾਨ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਡੇ ਰੂਪਨਗਰ ਜ਼ਿਲ੍ਹ ਤੋਂ ਪਹਿਲੀ ਵਾਰ ਮੁੱਖ ਮੰਤਰੀ ਬਣਨਾ ਬਹੁਤ ਚੰਗੀ ਗੱਲ ਹੈ । ਅੱਜ ਜ਼ਿਲ੍ਹੇ ਵਿੱਚ ਇੱਕ ਉਮੀਦ ਜਾਗੀ ਹੈ ਕੇ ਹੁਣ ਰੂਪਨਗਰ ਦੀ ਨੁਹਾਰ ਬਦਲੇਗੀ.। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਰੂਪਨਗਰ ਦੇ ਪਹਿਲ ਦੇ ਆਧਾਰ ਤੇ ਹੋਣ ਵਾਲੇ ਕੰਮਾਂ ਪ੍ਰਤੀ ਦੱਸਣ ਦੀ ਕੋਸ਼ਿਸ਼ ਕੀਤੀ। ਵਿੱਕੀ ਧੀਮਾਨ ਨੇ ਕਿਹਾ ਰੂਪਨਗਰ ਦੇ ਹਸਪਤਾਲ ਦੀ ਹਾਲਤ ਬਹੁਤ ਖਸਤਾ ਹੈ, ਡਾਕਟਰਾਂ ਦੀ ਕਮੀ ਹੈ ਅਤੇ ਵੈਂਟੀਂਲੇਟਰ ਆਦਿ ਚਲਦੇ ਨਹੀਂ ਹਨ, ਜੇਕਰ ਐਮਰਜੈਂਸੀ ਵਿੱਚ ਮਰੀਜ਼ ਉਥੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਿੱਧਾ ਪੀ.ਜੀ.ਆਈ ਰੈਫਰ ਕੀਤਾ ਜਾਂਦਾ ਹੈ । ਉਥੇ ਕੋਰੋਨਾ ਦੇ ਨਾਲ ਮਰੀਜ਼ ਨੂੰ ਬਹੁਤ ਔਖਾ ਹੁੰਦਾ ਹੈ ਅਤੇ ਜੇਕਰ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਜਾਣਾ ਪਵੇ ਤਾਂ ਉਸ ਦਾ ਬਹੁਤ ਖਰਚਾ ਹੁੰਦਾ ਹੈ। ਇਸ ਲਈ ਰੂਪਨਗਰ ਸਿਵਲ ਹਸਪਤਾਲ ਵਿੱਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ।
ਇਸ ਦੇ ਨਾਲ ਹੀ ਨੌਜਵਾਨਾਂ ਦੇ ਰੋਜ਼ਗਾਰ ਲਈ ਗੁਹਾਰ ਲਗਾਈ । ਧੀਮਾਨ ਨੇ ਕਿਹਾ ਸਾਡੇ ਇਲਾਕੇ ਵਿੱਚ ਡੀ.ਸੀ.ਐਮ ਦੀ ਫੈਕਰਰੀ ਬੰਦ ਪਈ ਹੈ, ਜਿਸ ਸਬੰਧ ਵਿੱਚ ਕੁਦਰਤ ਕੇ ਸਭ ਬੰਦੇ ਸੰਸਥਾ ਚਰਨਜੀਤ ਸਿੰਘ ਚੰਨੀ ਨੂੰ ਪਹਿਲਾਂ ਮੰਤਰੀ ਹੁੰਦੇ ਹੋਏ ਵੀ ਮਿਲੀ ਸੀ। ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ ਹਨ, ਜੇਕਰ ਫੈਕਟਰੀ ਦੇ ਮਾਲਿਕਾਂ ਨਾਲ ਗੱਲ ਕਰਕੇ ਫੈਕਟਰੀ ਚੱਲੇਗੀ ਤਾਂ ਇਸ ਦਾ ਲਾਭ ਕੇਵਲ ਨੌਜਵਾਨਾਂ ਨੂੰ ਹੀ ਨਹੀਂ ਸਾਰੇ ਵਰਗਾਂ ਦੀ ਆਰਥਿਕ ਸਥਿਤੀ ਨੂੰ ਠੀਕ ਕਰੇਗਾ। ਧੀਮਾਨ ਨੇ ਅੰਬੂਜਾ ਸੀਮੈਂਟ ਫੈਕਟਰੀ ਵਿੱਚ ਸਥਾਨਕ ਨੌਜਵਾਨ ਅਤੇ ਟਰੱਕ ਡਰਾਇਵਰਾਂ ਦੇ ਸਹੀ ਰੁਜ਼ਗਾਰ ਦੀ ਮੰਗ ਵੀ ਕੀਤੀ । ਉਨਾਂ ਕਿਹਾ ਥਰਮਲ ਪਲਾਂਟ ਦੇ ਬਹੁਤ ਵਰਕਰ ਕੱਚੇ ਹਨ, ਜੋ ਬਹੂਤ ਸਾਲਾਂ ਤੋਂ ਉਥੇ ਕੰਮ ਕਰਦੇ ਹਨ ਅਤੇ ਤਨਖਾਹ ਵੀ ਬਹੁਤ ਘੱਟ ਹੈ। ਇਸ ਲਈ ਕੱਚੇ ਮੁਲਾਜ਼ਮਾਂ ਨੂੰ ਬਿਜਲੀ ਵਿਭਾਗ ਵਿਚ ਪੱਕਾ ਕੀਤਾ ਜਾਏ। ਵਿੱਕੀ ਧੀਮਾਨ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਦੇਖੇਗਾ ਕਿ ਰੂਪਨਗਰ ਵਿੱਚ ਮੁੱਖ ਮੰਤਰੀ ਚੰਨੀ ਨੇ ਕੀ ਸੁਧਾਰ ਕੀਤਾ ਹੈ। ਇਸ ਲਈ ਅਸੀਂ ਸਭ ਇਹੋ ਉਮੀਦ ਕਰਦੇ ਹਾਂ ਕੇ ਚਰਨਜੀਤ ਸਿੰਘ ਚੰਨੀ ਇਸ ਰੂਪਨਗਰ ਜ਼ਿਲ੍ਹੇ ਨੂੰ ਅਸਲ ਨਵਾਂ ਸੁਨਿਹਰੀ ਰੂਪ ਦੇਣਗੇ।ਇਸ ਮੌਕੇ ਵਿੱਕੀ ਧੀਮਾਨ,ਸਰਪ੍ਰਸਤ ਕੁਲਦੀਪ ਸਿੰਘ,ਨੰਦ ਸਿੰਘ,ਪਵਨ ਕੁਮਾਰ,ਭੂਪਿੰਦਰ ਸਿੰਘ,ਲੱਕੀ ਡਕਾਲਾ,ਅਮਰਾਓ ਸਿੰਘ,ਸੁੱਖਾ ਸੈਣੀ,ਰਣਜੋਤ ਸਿੰਘ,ਅਸ਼ਵਨੀ ਭਾਰਤਵਾਜ,ਗੁਰਜੰਟ ਸਿੰਘ,ਰਾਜ ਕੁਮਾਰ,ਰਾਮਾਨੰਦ , ਪ੍ਰਵੀਨ ਧੀਮਾਨ,ਸੁੱਚਾ ਸਿੰਘ, ਗੁਵਿੰਦਰ ਸਿੰਘ,ਧਰਮਪਾਲ ਨੰਨੀ, ਆਮੌਲਖਜੀਤ ਸਿੰਘ, ਪ੍ਰਵੀਨ ਠਾਕੁਰ, ਸੋਡੀ,ਕਾਕੂ, ਰਿਸ਼ੀ ਕੁਮਾਰ ਆਦਿ ਸੰਸਥਾ ਮੈਬਰ ਮੌਜੂਦ ਸਨ।