ਕੈਪਟਨ ਅਮਰਿੰਦਰ ਤੇ ਹੋਰ ਲੀਡਰਾਂ ਦੀ ਫਲੈਕਸ 'ਤੇ ਕਾਲਖ਼ ਮਲੀ
ਜਗਤਾਰ ਸਿੰਘ
ਪਟਿਆਲਾ 22 ਜੁਲਾਈ 2021- ਬੁੱਧਵਾਰ ਦੇਰ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਲੀਡਰਾਂ ਦੀਆਂ ਫ਼ਲੈਕਸਾਂ ’ਤੇ ਕਾਲਖ਼ ਮਲ ਦਿੱਤੀ ਗਈ। ਪੂਰੇ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਧਰ ਕਾਲਖ਼ ਮੱਲਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦੇਣ ਵਾਲੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸ ਯੂਨੀਅਨ ਦੇ ਆਗੂਆਂ ਨੇ ਕਾਲਖ਼ ਮਲਣ ਵਾਲੇ ਵਿਅਕਤੀਆਂ ਨਾਲ ਕੋਈ ਵੀ ਲੈਣ-ਦੇਣ ਤੋਂ ਪੱਲਾ ਝਾੜ ਦਿੱਤਾ ਹੈ।
ਫ਼ਲੈਕਸਾਂ ਤੇ ਕਾਲਖ਼ ਮਲਣ ਵਾਲੇ ਵਿਅਕਤੀ ਦੀ ਕੋਈ ਪਹਿਚਾਣ ਨਹੀਂ ਹੋ ਸਕੀ । ਈਟੀਟੀ ਯੂਨੀਅਨ ਦੇ ਆਗੂ ਨੇ ਕਿਹਾ ਕਿ ਇਹ ਕਿਸੇ ਦੇ ਨਿੱਜੀ ਵਿਚਾਰ ਹੋ ਸਕਦੇ ਹਨ ਜਥੇਬੰਦੀਆਂ ਨੇ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ ਸੀ ਯੂਨੀਅਨ ਕਨੂੰਨ ਤੋਂ ਬਾਹਰ ਜਾ ਕੇ ਕੋਈ ਕੰਮ ਨਹੀਂ ਕਰਦੀ। ਪੁਲਿਸ ਵੱਲੋਂ ਇਸ ਦੀ ਝਾਣਬੀਣ ਕੀਤੀ ਜਾ ਰਹੀ ਹੈ।