Punjab News: ਭਿਆਨਕ ਸੜਕ ਹਾਦਸੇ 'ਚ ਔਰਤ ਦੀ ਮੌਤ, 4 ਜ਼ਖਮੀ
ਕਮਲਜੀਤ ਸੰਧੂ
ਬਰਨਾਲਾ, 23 ਜੂਨ 2025- ਬਰਨਾਲਾ ਲੁਧਿਆਣਾ ਹਾਈਵੇਅ 'ਤੇ ਪੈਂਦੇ ਪਿੰਡ ਵਜੀਦਕੇ ਨੇੜੇ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿੱਚ ਇੱਕ ਕਾਰ ਚਾਲਕ ਔਰਤ ਦੀ ਮੌਤ ਹੋ ਗਈ ਅਤੇ ਨੁਕਸਾਨੀ ਗਈ ਕਾਰ ਵਿੱਚ ਸਵਾਰ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬਰਨਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਜਾਂਚ ਜਾਣਕਾਰੀ ਅਨੁਸਾਰ, ਇੱਕ ਡਿਜ਼ਾਇਰ ਕਾਰ ਲੁਧਿਆਣਾ ਤੋਂ ਬਰਨਾਲਾ ਜਾ ਰਹੀ ਸੀ ਜੋ ਕਿ ਬਰਨਾਲਾ ਤੋਂ ਆ ਰਹੀ ਐਂਡੇਵਰ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। 35 ਸਾਲਾ ਔਰਤ ਗੁਰਲੀਨ ਕੌਰ ਲੁਧਿਆਣਾ ਤੋਂ ਆ ਰਹੀ ਕਾਰ ਚਲਾ ਰਹੀ ਸੀ ਜਿਸਦੀ ਮੌਤ ਹੋ ਗਈ ਹੈ।
ਮ੍ਰਿਤਕ ਲੜਕੀ ਗੁਰਲੀਨ ਕੌਰ ਲੁਧਿਆਣਾ ਦੇ ਦੁੱਗਰੀ ਇਲਾਕੇ ਦੀ ਦੱਸੀ ਜਾ ਰਹੀ ਹੈ। ਬਰਨਾਲਾ ਤੋਂ ਆ ਰਹੀ ਐਂਡੇਵਰ ਕਾਰ ਵਿੱਚ ਚਾਰ ਲੋਕ ਸਵਾਰ ਸਨ ਜੋ ਗੰਭੀਰ ਜ਼ਖਮੀ ਹਨ ਅਤੇ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਅਧੀਨ ਹਨ।
Click to Follow Babushahi Facebook page →