Mohali : ਹਾਕੀ ਫਾਈਨਲ ਮੈਚ ਦੇ ਮੱਦੇਨਜ਼ਰ ਟ੍ਰੈਫਿਕ ਐਡਵਾਈਜ਼ਰੀ ਜਾਰੀ
**ਹਾਕੀ ਫਾਈਨਲ ਮੈਚ ਦੇ ਮੱਦੇਨਜ਼ਰ ਆਮ ਜਨਤਾ ਲਈ ਵਿਸ਼ੇਸ਼ ਅਪੀਲ**
ਮੋਹਾਲੀ 4 ਨਵੰਬਰ, 2026
ਮੋਹਾਲੀ ਦੇ ਫੇਜ਼-9 ਸਥਿਤ ਹਾਕੀ ਸਟੇਡੀਅਮ ਵਿਖੇ ਅੱਜ 05 ਨਵੰਬਰ 2026 ਨੂੰ ਭਾਰਤ ਅਤੇ ਜਾਪਾਨ ਵਿਚਕਾਰ ਫਾਈਨਲ ਮੈਚ ਖੇਡਿਆ ਜਾਵੇਗਾ। ਇਸ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ, ਜਿਸ ਕਾਰਨ ਸਟੇਡੀਅਮ ਦੇ ਆਲੇ-ਦੁਆਲੇ ਅਤੇ ਫੇਜ਼-9, ਫੇਜ਼-10, PCA ਲਾਈਟ ਪੁਆਇੰਟ ਅਤੇ ਨੇੜਲੀਆਂ ਸੜਕਾਂ 'ਤੇ ਭਾਰੀ ਟ੍ਰੈਫਿਕ ਜਾਮ ਹੋ ਸਕਦਾ ਹੈ।
ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ:
1. ਬੇਲੋੜਾ ਸਟੇਡੀਅਮ ਦੇ ਆਲੇ-ਦੁਆਲੇ ਜਾਣ ਤੋਂ ਗੁਰੇਜ਼ ਕਰੋ।
2. ਆਪਣੇ ਸਫ਼ਰ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰੋ।
3. ਆਪਣੇ ਸਫ਼ਰ ਦੀ ਪਹਿਲਾਂ ਤੋਂ ਯੋਜਨਾ ਬਣਾਓ ਅਤੇ ਵਾਧੂ ਸਮਾਂ ਲੈ ਕੇ ਘਰੋਂ ਨਿਕਲੋ।
4. ਟ੍ਰੈਫਿਕ ਪੁਲਿਸ ਵੱਲੋਂ ਲਗਾਏ ਗਏ ਨਾਕਿਆਂ ਅਤੇ ਡਾਇਵਰਸ਼ਨਾਂ ਦੀ ਪਾਲਣਾ ਕਰੋ।
5. ਆਪਣੇ ਵਾਹਨ ਨੋ-ਪਾਰਕਿੰਗ ਜ਼ੋਨ ਜਾਂ ਸੜਕ ਕਿਨਾਰੇ ਖੜ੍ਹੇ ਨਾ ਕਰੋ।
6. ਟ੍ਰੈਫਿਕ ਵਿਵਸਥਾ ਬਣਾਈ ਰੱਖਣ ਲਈ ਮੋਹਾਲੀ ਪੁਲਿਸ ਦਾ ਸਹਿਯੋਗ ਕਰੋ।
**ਤੁਹਾਡਾ ਸਹਿਯੋਗ, ਸਾਰਿਆਂ ਦਾ ਸਫ਼ਰ ਆਸਾਨ!**
ਮੋਹਾਲੀ ਪੁਲਿਸ ਜਨਤਾ ਦੀ ਸੇਵਾ, ਸੁਰੱਖਿਆ ਅਤੇ ਸੁਚਾਰੂ ਆਵਾਜਾਈ ਲਈ 24 ਘੰਟੇ ਤਤਪਰ ਹੈ।
**ਮੋਹਾਲੀ ਪੁਲਿਸ — ਸੇਵਾ | ਸੁਰੱਖਿਆ | ਭਰੋਸਾ**
ਐਮਰਜੈਂਸੀ ਸਹਾਇਤਾ: **112**
- Download Babushahi App
-
-