ਮੋਗਾ ਚ ਚੱਲੀਆਂ ਗੋਲੀਆਂ ਮਾਮਲੇ ਤੇ ਬਿਕਰਮ ਮਜੀਠੀਆ ਦਾ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ
ਕਿਹਾ- "ਪੰਜਾਬ 'ਚ ਕਾਨੂੰਨ ਦਾ ਰਾਜ ਖ਼ਤਮ, ਗਲੀ-ਗਲੀ ਪੈਦਾ ਕਰ ਦਿੱਤੇ ਗੈਂਗਸਟਰ"
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਮੋਗਾ, 26 ਅਕਤੂਬਰ, 2026: ਮੋਗਾ ਦੇ ਅੰਗਦਪੁਰਾ ਮੁਹੱਲੇ ਵਿੱਚ ਹੋਈ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸੂਬੇ ਦੀ ਲਾਅ ਐਂਡ ਆਰਡਰ ਸਥਿਤੀ ਨੂੰ ਲੈ ਕੇ ਜ਼ੋਰਦਾਰ ਨਿਸ਼ਾਨਾ ਸਾਧਿਆ ਹੈ।
ਅਕਾਲੀ ਆਗੂ ਮਜੀਠੀਆ ਨੇ ਮੋਗਾ ਵਿੱਚ ਹੋਈ ਫਾਇਰਿੰਗ ਦੀ ਘਟਨਾ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਹਨ ਅਤੇ ਅਪਰਾਧੀਆਂ ਵਿੱਚ ਕਾਨੂੰਨ ਦਾ ਕੋਈ ਖ਼ੌਫ਼ ਨਹੀਂ ਰਿਹਾ। ਉਨ੍ਹਾਂ ਮੁੱਖ ਮੰਤਰੀ ਨੂੰ ਆੜੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਸਰਕਾਰ ਇੱਕ ਵੀ ਅਜਿਹਾ ਦਿਨ ਗਿਣਾ ਦੇਵੇ ਜਦੋਂ ਪੰਜਾਬ ਵਿੱਚ ਗੋਲੀਆਂ ਨਾ ਚੱਲੀਆਂ ਹੋਣ।
ਮਜੀਠੀਆ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਸ਼ਾਸਨ ਵਿੱਚ ਸੂਬੇ ਦੇ ਹਰ ਚੌਕ ਅਤੇ ਗਲੀ ਵਿੱਚ ਗੈਂਗਸਟਰਾਂ ਦੀ ਦਹਿਸ਼ਤ ਬਣ ਚੁੱਕੀ ਹੈ। ਉਨ੍ਹਾਂ 'ਰੰਗਲਾ ਪੰਜਾਬ' ਦੇ ਦਾਅਵਿਆਂ 'ਤੇ ਤਨਜ਼ ਕੱਸਦਿਆਂ ਕਿਹਾ ਕਿ ਕੀ ਇਹੋ ਉਹ 'ਰੰਗਲਾ ਪੰਜਾਬ' ਹੈ ਜਿਸ ਦਾ ਸੁਪਨਾ ਪੰਜਾਬੀਆਂ ਨੂੰ ਦਿਖਾਇਆ ਗਿਆ ਸੀ? ਉਨ੍ਹਾਂ ਮੰਗ ਕੀਤੀ ਕਿ ਸੂਬੇ ਵਿੱਚ ਡਿੱਗ ਰਹੇ ਕਾਨੂੰਨ ਦੇ ਰਾਜ ਨੂੰ ਬਹਾਲ ਕਰਨ ਲਈ ਸਰਕਾਰ ਤੁਰੰਤ ਠੋਸ ਕਦਮ ਚੁੱਕੇ।
- Download Babushahi App
-
-