Media World Breaking: ਮੀਡੀਆ ਜਗਤ ਦੀ ਵੱਡੀ ਖਬਰ- Rajiee M. Shinde ਮੁੜ ਪੀਟੀਸੀ ਦੀ ਮੋਹਰੀ ਟੀਮ 'ਚ ਸ਼ਾਮਿਲ
ਚੰਡੀਗੜ੍ਹ 26 ਜੁਲਾਈ 2025 - ਮੀਡੀਆ ਜਗਤ ਖਾਸ ਕਰਕੇ ਵਿਜ਼ੁਅਲ ਮੀਡੀਆ ਜਗਤ ਦੀ ਇੱਕ ਵੱਡੀ ਖਬਰ ਹੈ ਕਿ ਇਸ ਜਗਤ ਦੀ ਇੱਕ ਨਾਮਵਰ ਹਸਤੀ Rajiee M. Shinde ਮੁੜ ਪੀਟੀਸੀ ਨੈਟਵਰਕ ਦੀ ਮੋਹਰੀ ਟੀਮ ਵਿੱਚ ਸ਼ਾਮਿਲ ਹੋ ਰਹੇ ਹਨ. ਬਬੂਸ਼ਾਹੀ ਨੈਟਵਰਕ ਦੀ ਜਾਣਕਾਰੀ ਅਨੁਸਾਰ ਮੈਨੇਜਮੈਂਟ ਵੱਲੋਂ ਰਾਜੀ ਸ਼ਿੰਦੇ ਨੂੰ ਸੀਈਓ ਐਂਟਰਟੇਨਮੈਂਟ ਵਜੋਂ PTC ਨੈਟਵਰਕ ਵਿੱਚ ਸ਼ਾਮਿਲ ਕਰਨ ਦਾ ਰਸਮੀ ਫੈਸਲਾ ਕੀਤਾ ਜਾ ਚੁੱਕਿਆ ਹੈ . ਖਬਰ ਇਹ ਹੈ ਕਿ ਉਹ ਸੋਮਵਾਰ ਨੂੰ ਇਸ ਅਹੁਦੇ ਦਾ ਚਾਰਜ ਸੰਭਾਲਣਗੇ।
ਚੇਤੇ ਰਹੇ ਕਿ ਰਾਜੀ ਸ਼ਿੰਦੇ ਕਾਫੀ ਲੰਮਾ ਸਮਾਂ ਪੀਟੀਸੀ ਦੇ CEO ਵਜੋਂ ਕੰਮ ਕਰਦੇ ਰਹੇ. ਓਹ ਐਂਟਰਟੇਨਮੈਂਟ, ਸਿਨੇਮਾ ਅਤੇ ਮਿਊਜ਼ਿਕ ਵਰਡ ਦੀ ਮੁਹਾਰਤ ਪੱਖੋਂ ਉਹ ਪੰਜਾਬੀ ਜਗਤ ਦੀਆਂ ਨਾਮੀ ਹਸਤੀਆਂ ਵਿੱਚੋਂ ਮੰਨੇ ਜਾਂਦੇ ਹਨ .
PTC ਐਂਟਰਟੇਨਮੈਂਟ ਦੀ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਸੁਸ਼ਰੀ ਰਾਜੀ ਐੱਮ. ਸ਼ਿੰਦੇ ਦੀ ਨਿਯੁਕਤੀ ਨੂੰ ਭਾਰਤੀ ਮੀਡੀਆ ਦੀ ਇਕ ਸਭ ਤੋਂ ਆਦਰਯੋਗ ਲੀਡਰ ਦੀ ਸ਼ਕਤੀਸ਼ਾਲੀ ਘਰ ਵਾਪਸੀ ਵਜੋਂ ਦੇਖਿਆ ਜਾ ਰਿਹਾ ਹੈ।
ਦਾਦਾਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਐਵਾਰਡ ਨਾਲ ਸਨਮਾਨਿਤ ਅਤੇ ਮੀਡੀਆ ਤੇ ਮਨੋਰੰਜਨ ਉਦਯੋਗ ਦੀ ਮਾਹਰ, ਰਾਜੀ ਸ਼ਿੰਦੇ ਨਵੀਨਤਾ, ਤੇਜਸਵੀ ਸਮੱਗਰੀ ਰਣਨੀਤੀ ਅਤੇ ਕਾਰੋਬਾਰੀ ਸੋਚ ਨਾਲ ਵਾਪਸੀ ਕਰ ਰਹੇ ਹਨ।
ਦੋ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਉਨ੍ਹਾਂ ਨੇ ਭਾਰਤੀ ਮੀਡੀਆ ਖੇਤਰ ‘ਚ ਕਈ ਅਹੰਕਾਰਪੂਰਨ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ In10 ਮੀਡੀਆ ਦਾ ਰਾਸ਼ਟਰੀ ਮਿਊਜ਼ਿਕ ਚੈਨਲ Showbox ਲਾਂਚ ਕੀਤਾ। ਉਹ Z ਗਰੁੱਪ ਦੇ ETC Punjabi ਦੀ ਬਿਜ਼ਨਸ ਹੈਡ ਵੀ ਰਹੇ , ਜਿਥੇ ਉਨ੍ਹਾਂ ਨੇ ਭਾਰਤ ਦਾ ਪਹਿਲਾ ਪੰਜਾਬੀ ਮਿਊਜ਼ਿਕ ਚੈਨਲ ਸ਼ੁਰੂ ਕੀਤਾ ਅਤੇ ਪੰਜਾਬੀ ਮਿਊਜ਼ਿਕ ਟੈਲੀਵਿਜ਼ਨ ਕਾਇਆਕਲਪ ਕਰਨ ਦੀ ਨੀਂਹ ਰੱਖੀ.