ਬੰਗਾਲ ਦੀ ਖਾੜੀ 'ਚ ਬਣਿਆ Low Pressure Area: IMD ਵਲੋਂ ਦੇਸ਼ ਦੇ ਕਈ ਰਾਜਾਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ
ਨਵੀਂ ਦਿੱਲੀ 26 ਜੁਲਾਈ 2026:
Bay of Bengal (ਬੰਗਾਲ ਦੀ ਖਾੜੀ) ਦੇ ਉੱਤਰ-ਪੱਛਮੀ ਹਿੱਸੇ ਅਤੇ Odisha-West Bengal ਤੱਟਾਂ 'ਤੇ ਇੱਕ ਘੱਟ ਦਬਾਅ ਵਾਲਾ ਖੇਤਰ (Low Pressure Area) ਬਣਨ ਕਾਰਨ India Meteorological Department (IMD) ਨੇ ਦੇਸ਼ ਦੇ ਕਈ ਰਾਜਾਂ ਲਈ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 24 ਘੰਟਿਆਂ ਵਿੱਚ ਇਸ ਦੇ ਉੱਤਰ-ਪੱਛਮ ਵੱਲ ਵਧਣ ਅਤੇ ਇੱਕ Deep Depression ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਨਾਲ 26 ਅਤੇ 27 ਜੁਲਾਈ ਨੂੰ ਓਡੀਸ਼ਾ, ਗੰਗਾ ਮੈਦਾਨੀ ਪੱਛਮੀ ਬੰਗਾਲ ਅਤੇ 27 ਜੁਲਾਈ ਨੂੰ Chhattisgarh ਵਿੱਚ ਬਹੁਤ ਭਾਰੀ ਤੋਂ ਬਹੁਰ ਜ਼ਿਆਦਾ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ।
North-West India ਦੀ ਗੱਲ ਕਰੀਏ ਤਾਂ 26 ਜੁਲਾਈ ਤੋਂ 1 ਅਗਸਤ ਦੇ ਵਿਚਕਾਰ Himachal Pradesh, Jammu-Kashmir, Ladakh ਅਤੇ Uttarakhand ਵਿੱਚ ਵਿਆਪਕ ਬਾਰਿਸ਼ ਹੋਵੇਗੀ। ਇਸ ਤੋਂ ਇਲਾਵਾ Punjab, Haryana, Chandigarh, Delhi, Uttar Pradesh ਅਤੇ Rajasthan ਵਿੱਚ 27 ਜੁਲਾਈ ਤੋਂ 1 ਅਗਸਤ ਦੌਰਾਨ ਭਾਰੀ ਮੀਂਹ, Thunderstorms (ਗਰਜ-ਚਮਕ) ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ।
Central India ਵਿੱਚ Madhya Pradesh, Vidarbha ਅਤੇ ਛੱਤੀਸਗੜ੍ਹ ਵਿੱਚ 26 ਜੁਲਾਈ ਤੋਂ 1 ਅਗਸਤ ਦਰਮਿਆਨ ਵੱਖ-ਵੱਖ ਦਿਨਾਂ ਵਿੱਚ ਗਰਜ-ਚਮਕ ਨਾਲ ਭਾਰੀ ਮੀਂਹ ਪੈ ਸਕਦਾ ਹੈ। East India ਦੇ Andaman and Nicobar Islands, Sub-Himalayan West Bengal, Sikkim, Jharkhand ਅਤੇ Bihar ਵਿੱਚ ਵੀ ਅਗਲੇ ਕੁਝ ਦਿਨਾਂ ਦੌਰਾਨ ਮਾਨਸੂਨੀ ਗਤੀਵਿਧੀਆਂ ਤੇਜ਼ ਰਹਿਣਗੀਆਂ।
ਇਸ ਦੇ ਨਾਲ ਹੀ North-East India ਵਿੱਚ Assam, Meghalaya, Arunachal Pradesh, Nagaland, Manipur, Mizoram ਅਤੇ Tripura ਵਿੱਚ 26 ਜੁਲਾਈ ਤੋਂ 31 ਜੁਲਾਈ ਦੇ ਵਿਚਕਾਰ ਜ਼ਿਆਦਾਤਰ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ (Heavy to Very Heavy Rainfall) ਅਤੇ ਬਿਜਲੀ ਲਿਸ਼ਕਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
- Download Babushahi App
-
-