CWG 2026 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ: 39 Medals ਨਾਲ ਓਵਰਆਲ ਲਿਸਟ 'ਚ ਚੌਥਾ ਸਥਾਨ ਹਾਸਲ ਕੀਤਾ
Success Rate 'ਚ ਬਰਮਿੰਘਮ ਖੇਡਾਂ ਨੂੰ ਵੀ ਪਛਾੜਿਆ
ਬਾਬੂਸ਼ਾਹੀ ਬਿਊਰੋ
ਗਲਾਸਗੋ/ਨਵੀਂ ਦਿੱਲੀ, 3 ਅਗਸਤ 2026:
ਗਲਾਸਗੋ ਵਿੱਚ ਸਮਾਪਤ ਹੋਈਆਂ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤੀ ਅਥਲੀਟਾਂ ਨੇ ਬਹਿਤਰੀਨ ਖੇਡ ਦਿਖਾਉਂਦੇ ਹੋਏ ਕੁੱਲ 39 Medals ਆਪਣੇ ਨਾਮ ਕੀਤੇ, ਜਿਨ੍ਹਾਂ ਵਿੱਚ 13 Gold, 17 Silver ਅਤੇ 9 Bronze medals ਸ਼ਾਮਲ ਹਨ। ਇਸ ਪ੍ਰਦਰਸ਼ਨ ਦੇ ਨਾਲ ਭਾਰਤ Medal Tally ਵਿੱਚ ਚੌਥਾ ਸਥਾਨ ਬਰਕਰਾਰ ਰੱਖਣ ਵਿੱਚ ਕਾਮਯਾਬ ਰਿਹਾ। ਹਾਲਾਂਕਿ ਕੁੱਲ ਤਗਮਿਆਂ ਦੀ ਗਿਣਤੀ ਬਰਮਿੰਘਮ 2022 ਦੇ 61 medals ਨਾਲੋਂ ਘੱਟ ਜਾਪਦੀ ਹੈ, ਪਰ ਅੰਕੜਿਆਂ ਦੀ ਨਜ਼ਰ ਤੋਂ ਇਹ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਹੈ।
ਇਸ ਵਾਰ ਗਲਾਸਗੋ ਵਿੱਚ ਸਿਰਫ਼ 10 Sports Events ਸਨ ਅਤੇ ਭਾਰਤ ਦਾ ਸਭ ਤੋਂ ਵੱਡਾ Medal Bank ਮੰਨੀਆਂ ਜਾਂਦੀਆਂ ਖੇਡਾਂ ਜਿਵੇਂ ਬੈਡਮਿੰਟਨ, ਕੁਸ਼ਤੀ, ਸ਼ੂਟਿੰਗ, ਹਾਕੀ, ਟੇਬਲ ਟੈਨਿਸ ਅਤੇ ਕ੍ਰਿਕਟ ਇਸ ਵਾਰ ਗੇਮਜ਼ ਦਾ ਹਿੱਸਾ ਨਹੀਂ ਸਨ। ਇਸ ਤੋਂ ਇਲਾਵਾ, ਭਾਰਤ ਨੇ ਇਸ ਵਾਰ 210 ਦੀ ਬਜਾਏ ਸਿਰਫ਼ 123 ਅਥਲੀਟਾਂ ਦਾ ਛੋਟਾ contingent ਭੇਜਿਆ ਸੀ, ਜਿਨ੍ਹਾਂ ਵਿੱਚੋਂ 38 ਖਿਡਾਰੀਆਂ ਨੇ medals ਜਿੱਤੇ। ਭਾਰਤ ਦੀ Success Rate 31% ਰਹੀ, ਜੋ ਕਿ ਬਰਮਿੰਘਮ ਖੇਡਾਂ (29%) ਨਾਲੋਂ ਵੀ ਬਿਹਤਰ ਹੈ।
ਇਨ੍ਹਾਂ ਖੇਡਾਂ ਵਿੱਚ Boxing ਭਾਰਤ ਲਈ ਸਭ ਤੋਂ ਵੱਡਾ Medal Bank ਸਾਬਿਤ ਹੋਇਆ, ਜਿੱਥੇ 14 ਵਿੱਚੋਂ 10 ਮੁੱਕੇਬਾਜ਼ਾਂ ਨੇ medals ਜਿੱਤੇ। ਇਨ੍ਹਾਂ ਵਿੱਚ ਜੈਸਮੀਨ ਲੰਬੋਰੀਆ, ਸਾਕਸ਼ੀ ਚੌਧਰੀ, ਪ੍ਰੀਤੀ ਪਵਾਰ, ਪ੍ਰਿਆ ਘੰਘਾਸ, ਅਰੁੰਧਤੀ ਚੌਧਰੀ, ਸਚਿਨ ਸਿਵਾਚ ਅਤੇ ਅੰਕੁਸ਼ ਪੰਘਾਲ ਨੇ Gold Medals ਜਿੱਤੇ, ਜਦਕਿ ਲਵਲੀਨਾ ਬੋਰਗੋਹੇਨ, ਜਾਦੂਮਣੀ ਸਿੰਘ ਅਤੇ ਨਰਿੰਦਰ ਬੇਰਵਾਲ ਨੇ Silver Medals ਹਾਸਲ ਕੀਤੇ। ਜੂਡੋ ਵਿੱਚ ਅਸਮਿਤਾ ਡੇ ਅਤੇ ਹਰਸ਼ ਸਿੰਘ ਨੇ Gold Medals ਜਿੱਤ ਕੇ ਇਤਿਹਾਸ ਰਚਿਆ, ਜਦਕਿ ਪੈਰਾ ਅਥਲੈਟਿਕਸ ਵਿੱਚ ਦਿਲੀਪ ਗਾਵਿਤ, ਸੋਮਨ ਰਾਣਾ ਅਤੇ ਸ਼ਰਮੀਲਾ ਧਨਕੜ ਨੇ Gold Medals ਜਿੱਤੇ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਸ਼ੁਰੂਆਤ ਵਿੱਚ ਸਿਰਫ਼ 6 Gold Medals ਦੀ ਉਮੀਦ ਜਤਾਈ ਸੀ, ਪਰ ਖਿਡਾਰੀਆਂ ਨੇ ਉਮੀਦ ਨਾਲੋਂ ਦੁੱਗਣੇ ਤੋਂ ਵੱਧ Gold Medals ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਦੂਜੇ ਪਾਸੇ, ਕੁਝ ਖੇਡਾਂ ਵਿੱਚ ਭਾਰਤ ਨੂੰ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪਿਆ। Athletics ਵਿੱਚ 10 medals ਆਏ ਪਰ ਟੀਮ ਇੱਕ ਵੀ Gold Medal ਜਿੱਤਣ ਵਿੱਚ ਅਸਫਲ ਰਹੀ; ਨੀਰਜ ਚੋਪੜਾ ਨੂੰ Silver Medal ਨਾਲ ਸੰਤੋਸ਼ ਕਰਨਾ ਪਿਆ, ਜਦਕਿ ਗੁਲਵੀਰ ਸਿੰਘ ਨੇ 10,000m ਵਿੱਚ Silver ਅਤੇ 5,000m ਵਿੱਚ Bronze ਜਿੱਤ ਕੇ ਇਤਿਹਾਸ ਰਚਿਆ। Weightlifting ਵਿੱਚ ਮੀਰਾਬਾਈ ਚਾਨੂ ਦੇ ਇਤਿਹਾਸਕ Gold ਤੋਂ ਇਲਾਵਾ ਬਾਕੀ ਵੇਟਲਿਫਟਰ Gold ਜਿੱਤਣ ਤੋਂ ਖੁੰਝ ਗਏ। ਇਸ ਤੋਂ ਇਲਾਵਾ Lawn Bowls, Gymnastics, Swimming, Cycling ਅਤੇ Para Powerlifting ਵਰਗੀਆਂ ਖੇਡਾਂ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ। ਇਨ੍ਹਾਂ ਸਾਰੇ ਉਤਰਾਅ-ਚੜ੍ਹਾਅ ਦੇ ਬਾਵਜੂਦ, 38 ਭਾਰਤੀ ਖਿਡਾਰੀਆਂ ਦੇ ਜਜ਼ਬੇ ਨੇ ਗਲਾਸਗੋ ਦੀਆਂ ਖੇਡਾਂ ਵਿੱਚ ਭਾਰਤ ਦਾ ਝੰਡਾ ਬੁਲੰਦ ਰੱਖਿਆ।
- Download Babushahi App
-
-