CM ਮਾਨ ਦੀ ਬੇਟੀ 'ਨਿਆਮਤ' ਹੋਈ 2 ਸਾਲ ਦੀ; ਮਾਂ ਗੁਰਪ੍ਰੀਤ ਕੌਰ ਮਾਨ ਨੇ ਪੋਸਟ ਰਾਹੀਂ ਦਿੱਤੀ ਵਧਾਈ
ਚੰਡੀਗੜ੍ਹ 28 ਮਾਰਚ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ। ਉਨ੍ਹਾਂ ਦੀ ਬੇਟੀ ਨਿਆਮਤ ਕੌਰ ਮਾਨ ਅੱਜ ਦੋ ਸਾਲ ਦੀ ਹੋ ਗਈ ਹੈ। ਇਸ ਖ਼ਾਸ ਮੌਕੇ 'ਤੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਸੋਸ਼ਲ ਮੀਡੀਆ 'ਤੇ ਨਿਆਮਤ ਦੀ ਇੱਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ।
ਡਾ. ਗੁਰਪ੍ਰੀਤ ਕੌਰ ਮਾਨ ਨੇ ਧੀਆਂ ਦੀ ਅਹਿਮੀਅਤ ਨੂੰ ਦਰਸਾਉਂਦੀਆਂ ਖ਼ੂਬਸੂਰਤ ਸਤਰਾਂ ਰਾਹੀਂ ਆਪਣੀ ਲਾਡਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ।
"ਬੇਟੀਆਂ ਸਭ ਦੇ ਮੁਕੱਦਰ ਵਿੱਚ ਕਿੱਥੇ ਹੁੰਦੀਆਂ ਨੇ..
ਘਰ ਰੱਬ ਨੂੰ ਜੋ ਪਸੰਦ ਆਏ ਇਹ ਓਥੇ ਹੁੰਦੀਆਂ ਨੇ…"
ਉਨ੍ਹਾਂ ਨੇ ਅੱਗੇ ਲਿਖਿਆ, "Happy Birthday ਨਿਆਮਤ ਕੌਰ ਮਾਨ" ਅਤੇ ਉਨ੍ਹਾਂ ਸਾਰੇ ਸ਼ੁਭਚਿੰਤਕਾਂ ਦਾ ਵੀ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਫ਼ੋਨ ਅਤੇ ਮੈਸੇਜ ਰਾਹੀਂ ਵਧਾਈਆਂ ਭੇਜੀਆਂ ਹਨ। ਜਿਵੇਂ ਹੀ ਇਹ ਤਸਵੀਰ ਸਾਂਝੀ ਕੀਤੀ ਗਈ, 'ਆਮ ਆਦਮੀ ਪਾਰਟੀ' ਦੇ ਵਰਕਰਾਂ, ਕੈਬਨਿਟ ਮੰਤਰੀਆਂ ਅਤੇ ਪੰਜਾਬ ਦੇ ਲੋਕਾਂ ਵੱਲੋਂ ਨਿਆਮਤ ਨੂੰ ਆਸ਼ੀਰਵਾਦ ਅਤੇ ਜਨਮਦਿਨ ਦੀਆਂ ਮੁਬਾਰਕਾਂ ਮਿਲਣੀਆਂ ਸ਼ੁਰੂ ਹੋ ਗਈਆਂ। ਲੋਕ 'ਨਿਆਮਤ' ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਦੁਆਵਾਂ ਕਰ ਰਹੇ ਹਨ।
Click to Follow Babushahi Facebook page →