Breaking- ਫਲੈਕਸਾਂ 'ਤੇ CM ਦੀਆਂ ਤਸਵੀਰਾਂ ਲਾਉਣ 'ਤੇ ਪਾਬੰਦੀ
ਖਬਰ ਜੇਕਰ ਕਿਸੇ ਨੇ ਪੋਸਟਰ ਜਾਂ ਬੈਨਰ ਲਗਾਏ, ਹੋਵੇਗੀ ਸਖ਼ਤ ਕਾਰਵਾਈ, ਤਾਮਿਲਨਾਡੂ ਮੁੱਖ ਮੰਤਰੀ ਦੀ ਸਪਸ਼ਟ ਹਦਾਇਤ
ਬਾਬੂਸ਼ਾਹੀ ਨੈਟਵਰਕ
ਚੇਨਈ, 12 ਮਈ, 2026: ਸਾਫ ਸੁਥਰੇ ਜਨਤਕ ਜੀਵਨ ਦੀ ਇਕ ਹੋਰ ਉਦਾਹਰਣ ਪੇਸ਼ ਕਰਦਿਆਂ ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਸਪਸ਼ਟ ਹੁਕਮ ਜਾਰੀ ਕੀਤੇ ਹਨ ਕਿ, ਉਹਨਾਂ ਦੇ ਸਮਰਥਕ ਸੂਬੇ ਵਿਚ ਕੋਈ ਵੀ ਪੋਸਟਰ ਜਾਂ ਬੈਨਰ ਜਾਂ ਜਸ਼ਨ ਮਨਾਉਣ ਦੇ ਦਸਤਾਵੇਜ਼/ਤਸਵੀਰਾਂ ਨਾ ਲਗਾਉਣ।
ਤਾਮਿਲ ਭਾਸ਼ਾ ਵਿਚ ਕੀਤੇ ਇਕ ਟਵੀਟ ਵਿਚ ਪਾਰਟੀ ਨੇ ਸਪਸ਼ਟ ਕਿਹਾ ਕਿ ਜੇਕਰ ਕਿਸੇ ਨੇ ਵੀ ਪੋਸਟਰ, ਬੈਨਰ ਜਾਂ ਹੋਰ ਕਿਸੇ ਵੀ ਤਰੀਕੇ ਖੁਸ਼ੀਆਂ ਮਨਾਉਣ ਲਈ ਯਤਨ ਕੀਤੇ ਤਾਂ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸਵੇਰ ਵੇਲੇ ਨਵੇਂ ਬਣੇ ਮੁੱਖ ਮੰਤਰੀ ਨੇ ਵਿਦਿਅਕ ਅਦਾਰਿਆਂ, ਧਾਰਮਿਕ ਸਥਾਨਾਂ ਤੇ ਬੱਸ ਸਟੈਂਡਾਂ ਦੇ ਨੇੜੇ 717 ਸ਼ਰਾਬ ਦੇ ਠੇਕੇ ਦੋ ਹਫਤਿਆਂ ਵਿਚ ਬੰਦ ਕਰਨ ਦੇ ਹੁਕਮ ਦਿੱਤੇ ਸਨ।
- Download Babushahi App
-
-