ਭਾਜਪਾ ਨੇ ਪੰਜਾਬ ਵਿੱਚ 2 ਨਵੇਂ ਕੋ-ਇੰਚਾਰਜ ਲਾਏ
ਰਵੀ ਜੱਖੂ
ਚੰਡੀਗੜ੍ਹ, 23 ਸਤੰਬਰ 2026- ਭਾਜਪਾ ਵੱਲੋਂ ਪੰਜਾਬ ਦੇ ਵਿੱਚ ਇੰਚਾਰਜ ਸਤੀਸ਼ ਪੂਨੀਆ ਦੇ ਨਾਲ 2 ਕੋ-ਇੰਚਾਰਜ ਨਿਯੁਕਤ ਕੀਤੇ ਹਨ। ਭਾਜਪਾ ਵੱਲੋਂ ਪੰਜਾਬ ਵਿੱਚ ਨਿਯੁਕਤ ਕੀਤੇ ਗਏ ਕੋ-ਇੰਚਾਰਜਾਂ ਵਿੱਚ ਵਰਿੰਦਰ ਸੁਚਦੇਵਾ ਅਤੇ ਅਲਕਾ ਗੁੱਜਰ ਸ਼ਾਮਿਲ ਹਨ। ਦੱਸ ਦਈਏ ਕਿ ਇਹ ਦੋਵੇਂ ਆਗੂ ਇਸ ਵੇਲੇ ਭਾਜਪਾ ਦੀ ਕੌਮੀ ਲੀਡਰਸ਼ਿਪ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਆਗਾਮੀ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਨੇ ਇਹ ਤਬਦੀਲੀ ਕੀਤੀ ਹੈ।
- Download Babushahi App
-
-