2027 ਦੀਆਂ ਚੋਣਾਂ ਵਿੱਚ ਰਣਨੀਤੀ ਘੜਨ ਲਈ ਚੇਅਰਮੈਨ ਦੀ ਅਗਵਾਈ ਵਿੱਚ 5 ਮੇਂਬਰੀ ਕਮੇਟੀ ਦਾ ਗਠਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਅਪ੍ਰੈਲ, 2026
ਦੇਸ਼ ਭਗਤ ਯਾਦਗਾਰ ਜਲੰਧਰ ਵਿਖ਼ੇ ਗਜ਼ਟਿਡ ਐਂਡ ਨਾਨ ਗਜ਼ਟਿਡ ਐਸ ਸੀ ਬੀ ਸੀ ਐਮਪਲੋਏਸ ਵੈਲਫ਼ੇਅਰ ਫੇਡਰੇਸ਼ਨ (ਰਾਜੀ ) ਪੰਜਾਬ, ਜੋਇੰਟ ਐਕਸ਼ਨ ਕਮੇਟੀ 22 ਐਸ ਸੀ ਬੀ ਸੀ ਐਮਪਲੋਏਸ ਐਂਡ ਸੋਸ਼ਲ ਆਰਗੈਨਿਸਾਸ਼ਨਸ ਪੰਜਾਬ, ਐਸ ਸੀ ਬੀ ਸੀ ਪੈਨਸ਼ਨਰਸ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਅਤੇ ਅੰਬੇਡਕਰ ਮਿਸ਼ਨ ਕਲੱਬ (ਰਜਿ ) ਪੰਜਾਬ
ਨੇ ਸਾਂਝੇ ਤੌਰ ਤੇ ਚੇਅਰਮੈਨ ਜਸਬੀਰ ਸਿੰਘ ਪਾਲ, ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਅਤੇ ਵਾਇਸ ਚੇਅਰਮੈਨ ਬਲਰਾਜ ਕੁਮਾਰ ਅਮਰਜੀਤ ਖਟਕੜ ਸਲਾਹਕਾਰ ਅਤੇ ਪ੍ਰਿੰਸੀਪਲ ਕ੍ਰਿਸ਼ਨ ਲਾਲ ਫਰੀਦਕੋਟ ਦੀ ਅਗਵਾਈ ਵਿੱਚ ਕਾੰਫ਼੍ਰੇੰਸ ਹੋਈ ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਮੇਮ੍ਬਰਜ਼ ਅਤੇ ਸਮੂਹ ਅਹੁਦੇਦਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ l ਜਿਸ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾ ਜਨਮਦਿਨ ਅਤੇ ਫੇਡਰੇਸ਼ਨ ਦਾ 31ਵਾ ਸਥਾਪਨਾ ਦਿਵਸ ਮਾਨਿਆ ਗਿਆ ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਦਾ ਵਿਸ਼ਾਲ ਧਾਰਮਿਕ ਸਥਾਨ ਅਤੇ ਚਰਨ ਗੰਗਾ ਖੁਰਾਲਗੜ੍ਹ ਦੇ ਮੁਖ ਸੇਵਾਦਾਰ ਸੰਤ ਸੁਰਿੰਦਰ ਦਾਸ ਜ਼ੀ ਨੇ ਆਪਣੇ ਵਿਚਾਰਾਂ ਰਹੀ ਫੇਡਰੇਸ਼ਨ ਵੱਲੋ ਭਾਰਤੀ ਸੰਵਿਧਾਨ ਅਤੇ ਰਾਖਵਾਂਕਰਨ ਬਚਾਓ, ਸਮਾਜ ਦੇ ਕਮਜ਼ੋਰ ਤਬਕੇਯਾ ਨੂੰ ਸੰਵਿਧਾਨ ਨੂੰ ਬਚਾਉਣ ਅਤੇਸਮਾਜ ਦੇ ਕਮਜ਼ੋਰ ਤਬਕੇਯਾ ਲਈ ਚਲਾਏ ਜਾ ਰਹੇ ਅੰਦੋਲਨ ਦੀ ਪ੍ਰਸ਼ਸ਼ਾਂ ਕੀਤੀ ਓਹਨਾ ਨੇ ਮਾਨਵਟਾ ਅਤੇ ਮਨੁੱਖਤਾ ਦੇ ਭਲੇ ਲਈ ਹੋਰ ਮਜਬੂਤੀ ਨਾਲ ਕੰਮ ਕਰਨ ਦਾ ਅਸ਼ੀਰਵਾਦ ਦਿੰਦੇ ਹੋਏ ਐਲਾਨ ਕੀਤਾ ਕੇ ਕਿ ਜਥੇਬੰਦੀ ਦਾ ਵੱਧ ਚੜ ਕੇ ਸਾਥ ਦਵਾਂਗੇ l
ਓਹਨਾ ਨੇ ਬਾਬਾ ਸਾਹਿਬ ਦੇ ਬੁੱਤ ਹਜਾਰਾਂ ਦੀ ਗਿਣਤੀ ਵਿੱਚ ਸਥਾਪਿਤ ਕਰਨ ਦੀ ਪ੍ਰੇਰਨਾ ਕਰਦੇ ਹੋਏ ਸਮਾਜ ਦੋਖੀਆਂ ਨੂੰ ਜਵਾਬ ਦੇਣ ਲਈ ਇਸਨੂੰ ਢੁੱਕਵਾਂ ਤਰੀਕਾ ਐਲਾਨ ਕੀਤਾ ਇਸ ਸਮੇ ਮੇਂਬਰ ਪਾਰਲੀਮੈਂਟ ਰਾਜ ਸਭਾ ਕਰਮਬੀਰ ਬੋਧ ਨੇ ਸਰਕਾਰਾਂ ਵੱਲੋ ਭਾਰਤੀ ਸੰਵਿਧਾਨ ਵਿੱਚ ਗਰੀਬਾਂ ਮਹਿਲਾਵਾ ਘੱਟ ਗਿਣਤੀਆ ਦੇ ਹੱਕਾਂ ਦੀ ਰੱਖੀਂ ਨਾ ਕਰਨ ਤੇ ਕੇਂਦਰ ਅਤੇ ਰਾਜ ਸਾਰਕਰਾਂ ਦੀ ਅਲੋਚਨਾ ਕੀਤੀ l ਓਹਨਾ ਨੇ ਫੇਡਰੇਸ਼ਨ ਦੇ ਹਰ ਸੰਗਰਸ਼ ਵਿੱਚ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਸਮਾਜਿਕ ਏਕਤਾ ਮਜਬੂਤ ਕਰਨ ਦੀ ਅਪੀਲ ਕੀਤੀ ਇਸ ਸਮੇ ਸੰਤ ਤੇਜਾ ਸਿੰਘ ਐਮ ਏ ਮੁੱਖੀ ਗੁਰੂਸਰ ਡੇਰਾ ਖੁੱਡਾ ਅਤੇ ਸੰਤ ਜਸਪਾਲ ਸਿੰਘ ਗੱਦੀ ਨਸ਼ੀਨ ਉਡਰਾਂ ਨੇ ਵੀ ਆਪਣੇ ਵਿਚਾਰਾਂ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੇ ਸਮਾਜ ਦੇ 31 ਨੁਕਤਇਆ ਤੇ ਸਮਾਜ ਵਲੋਂ ਵਡੀਕ ਮੁਖ ਸਕੱਤਰ ਰਮੇਸ਼ ਕੁਮਾਰ ਗੇਂਟਾ ਵਲੋਂ 16.08.2023 ਨੂੰ ਕੈਬਿਨੇਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੂੰ ਪੇਸ਼ ਕੀਤੀ ਜਾ ਚੁਕੀ ਰਿਪੋਰਟ ਨੂੰ ਅਮਲੀ ਜਾਮਾ ਪਹਿਨਉਣ ਜਾਵੇ ਪ੍ਰਧਾਨਗੀ ਮੰਡਲ ਨੇ ਪੰਜਾਬ ਸਰਕਾਰ ਦੇ ਦਲਿਤ ਅਤੇ ਪੱਛੜੇ ਵਤੀਰੇ ਵਿਰੁੱਧ ਵਿਧਾਨ ਸਭਾ ਚੋਣਾਂ 2027 ਵਿੱਚ ਸੁਪੜਾ ਸਾਫ ਕਰਨ ਦਾ ਮਤਾ ਪਾਸ ਕੀਤਾ l ਸਮੂਹ ਬੁਲਾਰਿਆ ਨੇ 2027 ਦੀਆਂ ਚੋਣਾਂ ਵਿੱਚ ਫੇਡਰੇਸ਼ਨ ਅਤੇ ਜੋਇਟ ਐਕਸ਼ਨ ਕਮੇਟੀ ਵਲੋਂ ਪੂਰੀ ਲਾਮਬੰਦੀ ੜੀ ਮੁਹਿੰਮ ਵਿੰਢਣ ਦਾ ਫੈਸਲਾ ਕੀਤਾ l ਇਸ ਮਾਨਤਾਬ ਲਈ ਜਸਬੀਰ ਸਿੰਘ ਪਾਲ ਚੇਅਰਮਨ ਦੀ ਅਗਵਾਈ ਵਿੱਚ 5 ਮੇਂਬਰੀ ਕਮੇਟੀ ਦਾ ਐਲਾਨ ਕੀਤਾ ਅਤੇ ਇਸ ਕਮੇਟੀ ਨੂੰ ਸਾਰੇ ਫੈਲਸੇ ਕਰਨ ਦਾ ਅਧਿਕਾਰ ਦਿੱਤਾ ਲਮੀਟਿੰਗ ਨੂੰ ਜਸਬੀਰ ਸਿੰਘ ਪਾਲ ਬਲਰਾਜ ਕੁਮਾਰ ਅਮਰਜੀਤ ਖਟਕੜ ਸਤਵੰਤ ਤੂਰਾ ਸੁੱਖਵਿੰਦਰ ਕਾਲੀ ਜਗਾ ਸਿੰਘ, ਸੁਭਾਸ਼ ਚੰਦਰ, ਹਰਵਿੰਦਰ ਸਿੰਘ bsnl ਬਲਦੇਵ ਸਿੰਘ ਧੁਗਾ, ਮਨਿੰਦਰ ਸਿੰਘ ਬਲਜੀਤ ਸਿੰਘ, ਮਨੋਹਰ ਲਾਲ ਗੁਰਜੰਟ ਸਿੰਘ ਵੀਰ ਸਿੰਘ ਬਲਵੰਤ ਸਿੰਘ, ਭੁਪਿੰਦਰ ਸਿੰਘ, ਬੰਤ ਸਿੰਘ ਗੁਰਜਿੰਦਰ ਪਾਲ ਮਨਜੀਤ ਗੈਂਟ ਹਰਮੇਸ਼ ਲਾਲ, ਬਲਵਿੰਦਰ ਸਿੰਘ, ਲਖਵੀਰ ਸਿੰਘ ਬਲਜੀਤ ਸਿੰਘ ਲਖਵਿੰਦਰ ਰਾਮ ਪ੍ਰਭਜੋਤ ਸਿੰਘ ਧਰਮਿੰਦਰ ਸਿੰਘ ਲਖਵੀਰ ਸਿੰਘ ਹਰਵਿੰਦਰ ਭੱਠਲ ਤਰਸੇਮ ਲਾਲ ਬੰਗਾ ਸ਼ਿਵ ਸਿੰਘ ਬੰਗਰ ਗੁਰਦਿਆਲ ਸਿੰਘ ਫੁੱਲ ਅਮਰਜੀਤ ਸਿੰਘ ਸੁਰਿੰਦਰ ਕੁਮਾਰ, ਲਛਮਣ ਸਿੰਘ ਆਦਿ ਬੁਲਾਰਿਆ ਨੇ ਸੰਬੋਧਨ ਕੀਤਾ l
Click to Follow Babushahi Facebook page →