ਸੰਸਥਾ ਆਰਟ ਆਫ ਲਿਵਿੰਗ ਵੱਲੋਂ 13 ਮਈ ਨੂੰ ਬਠਿੰਡਾ ਵਿਖੇ ਸਤਸੰਗ ਸਮਾਗਮ ਕਰਵਾਉਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 2 ਮਈ 2026 :ਵਿਸ਼ਵ ਸ਼ਾਂਤੀ, ਮਨੁੱਖੀ ਕਦਰਾਂ ਕੀਮਤਾਂ ਅਤੇ ਸੇਵਾ ਦੀ ਭਾਵਨਾ ਨੂੰ ਸਮਰਪਿਤ ਸੰਸਥਾ ਆਰਟ ਆਫ ਲਿਵਿੰਗ ਵੱਲੋਂ ਸੰਸਥਾਪਕ ਸ੍ਰੀ ਰਵੀਸ਼ੰਕਰ ਦੇ 70ਵੇਂ ਜਨਮ ਦਿਨ13 ਮਈ ਨੂੰ ਇੱਕ ਸਤਸੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਇਸਨੂੰ ਯਾਦਗਾਰ ਬਣਾਉਣ ਲਈ ਸੰਸਥਾ ਦੇ ਵਲੰਟੀਅਰ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 13 ਮਈ ਨੂੰ ਸ਼ਾਮ 6:30 ਵਜੇ ਬਲੇਜ਼ਿੰਗ ਸਟਾਰ, ਗ੍ਰੀਨ ਸਿਟੀ ਰੋਡ 'ਤੇ ਗੁਰੂ ਪੂਜਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ, ਜਿਸ ਤੋਂ ਬਾਅਦ ਭਜਨਾਂ ਦੀ ਇੱਕ ਦਿਵਿਆ ਸੰਧਿਆ ਕਰਵਾਉਣ ਦਾ ਪ੍ਰੋਗਰਾਮ ਹੈ। ਇਸ ਮੌਕੇ 'ਤੇ ਭਜਨ ਗਾਇਕ ਰੋਹਿਤ ਸ੍ਰੀਧਰ ਆਪਣੇ ਭਜਨਾਂ ਦੀ ਪੇਸ਼ਕਾਰੀ ਕਰਨਗੇ। ਉਹਨਾਂ ਸਮੂਹ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਅਤੇ ਅਪੀਲ ਵੀ ਕੀਤੀ।
Click to Follow Babushahi Facebook page →