ਸੰਜੀਵ ਸ਼ਰਮਾ ਡਿੰਪੀ ਬਣੇ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਵਾਰਡ ਨੰ 43 ਦੇ ਪ੍ਰਧਾਨ
ਸਰਪ੍ਰਸਤ ਐਡਵੋਕੇਟ ਸਤੀਸ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਨੇ ਕੀਤਾ ਸਨਮਾਨਤ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 13 ਜੁਲਾਈ 2026- ਸ਼ਹਿਰ ਵਿਚ ਸਮਾਜ ਸੇਵਾ ਦੇ ਖੇਤਰ ਵਿਚ ਵੱਡੇ ਪੱਧਰ ’ਤੇ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਪਟਿਆਲਾ ਪ੍ਰੋਗਰੈਸਿਵ ਫਰੰਟ ਵੱਲੋਂ ਉਘੇ ਸਮਾਜ ਸੇਵਕ ਸੰਜੀਵ ਸ਼ਰਮਾ ਡਿੰਪੀ ਨੂੰ ਵਾਰਡ ਨੰ: 43 ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਜਿਸ ਨੂੰ ਫਰੰਟ ਦੇ ਸਰਪ੍ਰਸਤ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਨੇ ਸਨਮਾਨਤ ਕੀਤਾ। ਫਰੰਟ ਵੱਲੋਂ ਹੁਣ ਤੱਕ 13 ਵਾਰਡਾਂ ਦੇ ਪ੍ਰਧਾਨ ਲਗਾਏ ਜਾ ਚੁੱਕੇ ਹਨ। ਪ੍ਰਧਾਨ ਅਕਾਸ਼ ਬੋਕਸਰ ਨੇ ਕਿਹਾ ਕਿ ਸੰਜੀਵ ਸ਼ਰਮਾ ਡਿੰਪੀ ਉਘੇ ਸਮਾਜ ਸੇਵਕ ਹਨ ਅਤੇ ਉਨ੍ਹਾਂ ਦਾ ਫਰੰਟ ਨਾਲ ਜੁੜਨਾ ਇੱਕ ਵਧੀਆ ਸੰਕੇਤ ਹੈ ਉਨ੍ਹਾਂ ਦੇ ਫਰੰਟ ਦੇ ਨਾਲ ਜੁੜਨ ਨਾਲ ਟੀਮ ਨੂੰ ਹੋਰ ਮਜਬੂਤੀ ਮਿਲੀ ਹੈ ਅਤੇ ਭਵਿੱਖ ਵਿਚ ਫਰੰਟ ਦੀ ਸਮੁੱਚੀ ਟੀਮ ਸਮਾਜ ਸੇਵਾ ਦੇ ਖੇਤਰ ਵਿਚ ਹੋਰ ਵੀ ਅੱਗੇ ਹੋ ਕੇ ਸਮਾਜ ਸੇਵਾ ਦੇ ਕੰਮ ਕਰੇਗੀ। ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਨੇ ਕਿਹਾ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ ਦੀ ਟੀਮ ਦਿਨ ਪ੍ਰਤੀ ਦਿਨ ਮਜਬੂਤ ਹੁੰਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਸ਼ਰਮਾ ਨੂੰ ਵਾਰਡ ਨੰ: 43 ਦਾ ਪ੍ਰਧਾਨ ਲਗਾਏ ਜਾਣ ਨਾਲ ਪਟਿਆਲਾ ਪ੍ਰੋਗਰੈਸਿਵ ਫਰੰਟ ਦੀ ਸੇਵਾ ਕਰਨ ਵਾਲੀ ਟੀਮ ਹੋਰ ਮਜਬੂਤ ਹੋਈ ਹੈ। ਵਾਰਡ ਨੰ:43 ਦੇ ਪ੍ਰਧਾਨ ਸ਼ੰਜੀਵ ਸ਼ਰਮਾ ਡਿੰਪੀ ਨੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਫਰੰਟ ਵੱਲੋਂ ਦਿੱਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੋਕੇ ਅਰਵਿੰਦਰ ਸ਼ਰਮਾ ਬਿੱਟਾ, ਭਗਵੰਤ ਸਿੰਘ ਆਰੇ ਵਾਲੇ, ਲਕਸ਼ਮਣ ਗੋਇਲ, ਨਰੇਸ਼ ਸ਼ਰਮਾ ਚੁੱਘਾ, ਘਣਸ਼ਾਮ ਕੁਮਾਰ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ ਭੋਲੂ, ਰਾਜੀਵ ਵਰਮਾ, ਜਸਪ੍ਰੀਤ ਸਿੰਘ ਲੱਕੀ, ਓਮ ਪ੍ਰਕਾਸ਼ ਗਰਗ, ਅਮਨ ਸ਼ਰਮਾ, ਸੁਨੀਲ ਬਗੇਰੀਆ, ਸੋਹਣ ਲਾਲ ਸੋਨੂੰ, ਓਮ ਪ੍ਰਕਾਸ਼ ਗਰਗ, ਯੋਗੇਸ਼ ਮਿੱਤਲ, ਮੋਹਿਤ ਸ਼ਰਮਾ ਬੰਟੀ, ਕਰਨ ਸ਼ਰਮਾ ਸੰਟੀ, ਅਨਮੋਲ, ਹਰਦੀਪ ਦੀਪਾ ਰਾਜ ਕਲੋਨੀ, ਆਕਾਸ਼ ਟੀਨੂ, ਮਯੰਕ ਗੁਰਦੀਪ ਵਾਲੀਆ, ਗੁਰਬਖ਼ਸ਼ ਵਾਲਿਆ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
- Download Babushahi App
-
-