ਸੀਨੀਅਰ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਐਕਟ ਦੇ ਬਾਰੇ ਕਰਵਾਇਆ ਸੈਮੀਨਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਨਵੰਬਰ 2025
ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਅਤੇ ਜਿਲ੍ਹਾਂ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਦੇ ਨਿਰਦੇਸ਼ਾਂ ਤਹਿਤ ਸੀ.ਜੇ.ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਅਮਨਦੀਪ ਦੀ ਅਗਵਾਈ ਹੇਠ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਸ.ਭ.ਨਗਰ ਵੱਲੋ ਸ੍ਰੀ ਨਾਵ ਕੰਵਲ ਰਾਜਾ ਸਾਹਿਬ, ਬਿਰਧ ਆਸ਼ਰਮ ਫਤੋਆਣਾ ਸਾਹਿਬ, ਪਿੰਡ ਭਰੋਮਜਾਰਾ ਵਿਖੇ ਮਾਪਿਆਂ ਅਤੇ ਸੀਨੀਅਰ ਨਾਗਰਿਕ ਦੀ ਦੇਖਭਾਲ ਅਤੇ ਭਲਾਈ ਐਕਟ 2007 ਦੇ ਬਾਰੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਦਫਤਰ ਦੇ ਪੈਰਾ ਲੀਗਲ ਵਲੰਟੀਅਰ ਸ੍ਰੀ ਦੇਸ ਰਾਜ ਬਾਲੀ ਅਤੇ ਸ੍ਰੀ ਵਾਸਦੇਵ ਪਰਦੇਸੀ ਵੱਲੋ ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਮਾਪਿਆਂ ਅਤੇ ਸੀਨੀਅਰ ਨਾਗਰਿਕ ਦੀ ਦੇਖਭਾਲ ਅਤੇ ਭਲਾਈ ਐਕਟ 2007 ਦੇ ਬਾਰੇ ਕਾਨੂੰਨੀ ਜਾਗਰੂਕਤ ਕੀਤਾ ਗਿਆ । ਇਸ ਤੋਂ ਇਲਾਵਾ ਉਹਨਾਂ ਦੀਆ ਸਮੱਸਿਆਵਾਂ ਸੁਣੀਆ ਗਈਆ ਅਤੇ ਸੀਨੀਅਰ ਸੀਟੀਜ਼ਨ ਐਕਟ ਤਹਿਤ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ । ਇਸ ਤੋ ਇਲਾਵਾ ਬਜ਼ੁਰਗਾਂ ਨੂੰ ਆਧਾਰ ਕਾਰਡ, ਬੁਢਾਪਾ ਪੈਨਸ਼ਨ ਅਤੇ ਹੋਰਨਾਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਸ੍ਰੀ ਨਾਵ ਕੰਵਲ ਰਾਜਾ ਸਾਹਿਬ, ਬਿਰਧ ਆਸ਼ਰਮ ਫਤੋਆਣਾ ਸਾਹਿਬ, ਪਿੰਡ ਭਰੋਮਜਾਰਾ ਦੇ ਸੇਵਾਦਾਰ ਬਾਬਾ ਬਲਵੰਤ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ ।