ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਡਾ.ਦੀਪ ਸਿੰਘ ਐਕਸੀਲੈਂਸ ਇਨ ਡੈਂਟਲ ਹੈਲਥ ਕੇਅਰ ਐਵਾਰਡ ਨਾਲ ਸਨਮਾਨਿਤ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 30 ਅਪ੍ਰੈਲ 2025 - ਡਾਕਟਰ ਦੀਪ ਸਿੰਘ ਵਲੋਂ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ। ਜਿਵੇਂ ਕਿ ਮੈਡੀਕਲ ਕੈਂਪ ਲਗਾਉਣੇ, ਫਰੀ ਦਵਾਈਆਂ ਵੰਡਣੀਆਂ, ਲੌੜਵੰਦਾਂ ਦਾ ਫਰੀ ਇਲਾਜ ਕਰਨਾ, ਕੈਂਸਰ ਦੇ ਮਰੀਜ਼ਾਂ ਨੂੰ ਅਵੇਅਰ ਕਰਨਾ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਦੀ ਸਲਾਹ ਦੇਣੀ ਅਤੇ ਸਹੀ ਸਮੇਂ ਤੇ ਇਲਾਜ ਸ਼ੁਰੂ ਕਰਕੇ ਜਾਨਾਂ ਬਚਾਉਣੀਆਂ । ਇਹ ਸੇਵਾਵਾਂ ਲਗਾਤਾਰ ਜਾਰੀ ਹਨ। ਸਰਕਾਰ ਵਲੋਂ ਜਿੱਥੇ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਉਥੇ ਵਰਿਸਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਵਿਚ ਸਮੇਂ ਸਮੇਂ ਤੇ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦਾ ਸਹਿਯੋਗ ਲਿਆ ਜਾਏਗਾ। ਹੁਣ ਤਕ 350 ਤੋਂ ਜਿਆਦਾ ਦੰਦਾਂ ਦੇ ਜਾਂਚ ਕੈਂਪ ਲਗਾਏ ਜਾ ਚੁਕੇ ਹਨ ਅਤੇ 650 ਤੋਂ ਜਿਆਦਾ ਮਰੀਜਾਂ ਦੇ ਦੰਦਾਂ ਦੀਆਂ ਬੀੜਆਂ ਲਗਾਈਆਂ ਜਾ ਚੁੱਕੀਆਂ ਹਨ। ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬੁੱਧੀਜੀਵੀ ਵਰਗ ਦੇ ਲੋਕਾਂ ਵਲੋਂ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਲੋਂ ਡਾਕਟਰ ਦੀਪ ਸਿੰਘ ਦਾ ਸਨਮਾਨ ਕੀਤਾ ਗਿਆ।