ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਵੰਡ ਕੇ ਮਨਾਇਆ ਜਨਮ ਦਿਨ
ਅਸ਼ੋਕ ਵਰਮਾ
ਗੋਨਿਆਨਾ, 29 ਮਾਰਚ 2026 : ਨੈਸ਼ਨਲ ਅਵਾਰਡੀ ਅਧਿਆਪਕ ਰਾਜਿੰਦਰ ਸਿੰਘ ਦੇ ਸਪੁੱਤਰ ਸੈਪੇ ਸਿੰਘ ਨੇ ਫਾਲਤੂ ਖਰਚਾ ਕਰਨ ਦੀ ਬਜਾਏ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਮੁਫਤ ਕਿਤਾਬਾਂ ਵੰਡ ਕੇ ਆਪਣਾ ਜਨਮ ਦਿਨ ਮਨਾਇਆ ਹੈ। ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਅਕਸਰ ਉਹ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਪਹਿਲਾਂ ਖੂਨਦਾਨ ਕਰਦੇ ਸਨ ਪਰ ਇਸ ਵਾਰ ਉਹਨਾਂ ਨੇ ਆਪਣੇ ਸਪੁੱਤਰ ਦੇ ਜਨਮਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਦੇ ਵਿਦਿਆਰਥੀਆਂ ਲਈ 15 ਰੁਪਏ ਦੀਆਂ ਕਿਤਾਬਾਂ ਦਾਨ ਕੀਤੀਆਂ ਹਨ। ਉਹਨਾਂ ਦੱਸਿਆ ਕਿ ਕਿਤਾਬਾਂ ਨਾਲ ਦੋਸਤੀ ਪਾਉਣਾ ਵਿਦਿਆਰਥੀਆਂ ਦੇ ਵਿਦਿਅਕ ਮ ਪੱਧਰ ਲਈ ਵੀ ਫਾਇਦੇਮੰਦ ਸਾਬਤ ਹੋਵੇਗਾ, ਜਿਸ ਦੇ ਨਾਲ ਨਾਲ ਵਿਦਿਆਰਥੀ ਆਪਣਾ ਸਿਹਤਮੰਦ ਮਨੋਰੰਜਨ ਵੀ ਕਰ ਸਕਣਗੇ। ਇਸ ਮੌਕੇ ਸਕੂਲ ਮੁਖੀ ਝੰਡਾ ਸਿੰਘ ਨੇ ਰਾਜਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਸਪੁੱਤਰ ਸੈਪੇ ਸਿੰਘ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਅਤੇ ਇਸ ਅਨੋਖੇ ਉੱਦਮ ਲਈ ਉਹਨਾਂ ਦੀ ਸ਼ਲਾਘਾ ਵੀ ਕੀਤੀ ਗਈ। ਉਹਨਾਂ ਸਕੂਲ ਵਿਦਿਆਰਥੀਆਂ ਨੂੰ ਵੀ ਅਜਿਹੇ ਨੇਕ ਕਾਰਜਾਂ ਤੋਂ ਸੇਧ ਲੈਣ ਲਈ ਕਿਹਾ। ਇਸ ਮੌਕੇ ਸਕੂਲ ਸਟਾਫ ਵੀ ਹਾਜ਼ਰ ਸੀ
Click to Follow Babushahi Facebook page →