ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵਿਤਕਰੇ ਦਾ ਦੋਸ਼; IAS/IPS/IFS ਤੇ ਜੁਡੀਸ਼ਲ ਅਫਸਰਾਂ ਨੂੰ ਮਿਲਿਆ ਸਮੇਂ ਸਿਰ ਲਾਭ, ਮੁਲਾਜ਼ਮਾਂ ਦਾ 16% DA ਹਾਲੇ ਵੀ ਬਕਾਇਆ
Babushahi Network
ਚੰਡੀਗੜ੍ਹ, 18 ਅਪ੍ਰੈਲ 2026- ਸਾਲ 2014 ਤੋਂ ਪਹਿਲਾਂ ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਤੇ ਉੱਚ ਅਧਿਕਾਰੀਆਂ ਵਿਚਕਾਰ ਮਹਿੰਗਾਈ ਭੱਤੇ (DA) ਦੀ ਅਦਾਇਗੀ ਨੂੰ ਲੈ ਕੇ ਵੱਡਾ ਫਰਕ ਦੇਖਣ ਨੂੰ ਮਿਲਿਆ ਸੀ। ਉਸ ਸਮੇਂ IAS/IPS/IFS ਅਧਿਕਾਰੀ ਆਪਣਾ DA ਸਮੇਂ ਸਿਰ ਲੈ ਲੈਂਦੇ ਸਨ, ਜਦਕਿ ਆਮ ਮੁਲਾਜ਼ਮਾਂ ਨੂੰ DA ਦੀਆਂ ਕਿਸ਼ਤਾਂ ਨਹੀਂ ਮਿਲਦੀਆਂ ਸਨ।
ਇਸ ਮੁੱਦੇ ਨੂੰ ਸਕੱਤਰੇਤ ਦੀ ਉਸ ਸਮੇਂ ਦੀ ਯੂਨੀਅਨ ਵੱਲੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਗਿਆ। ਸ਼ਿਕਾਇਤ ਮਿਲਣ ਉਪਰੰਤ ਬਾਦਲ ਨੇ ਤੁਰੰਤ ਕਾਰਵਾਈ ਕਰਦਿਆਂ ਪੱਤਰ ਨੰਬਰ 3517-20 ਮਿਤੀ 30/10/2014 ਜਾਰੀ ਕੀਤਾ। ਇਸ ਪੱਤਰ ਰਾਹੀਂ ਹੁਕਮ ਦਿੱਤੇ ਗਏ ਕਿ ਭਵਿੱਖ ਵਿੱਚ ਜਦੋਂ ਵੀ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ DA ਦੀ ਕਿਸ਼ਤ ਦੇਣ ਦਾ ਪੱਤਰ ਜਾਰੀ ਕਰੇਗੀ, ਉਸੇ ਸ਼ਰਤ ਅਨੁਸਾਰ ਹੀ IAS/IPS/IFS ਅਧਿਕਾਰੀਆਂ ਨੂੰ ਵੀ DA ਅਦਾ ਹੋਵੇਗਾ। ਭਾਵ ਸਾਰਿਆਂ ਲਈ ਇਕੋ ਨੀਤੀ ਲਾਗੂ ਹੋਵੇਗੀ।
| ਸਮਾਂ |
ਸਰਕਾਰ |
DA ਨੀਤੀ
|
| 2014 ਤੋਂ ਪਹਿਲਾਂ |
ਅਕਾਲੀ-ਭਾਜਪਾ |
ਅਫਸਰਾਂ ਨੂੰ DA ਮਿਲਦਾ, ਮੁਲਾਜ਼ਮਾਂ ਨੂੰ ਨਹੀਂ |
| 30/10/2014 |
ਪ੍ਰਕਾਸ਼ ਸਿੰਘ ਬਾਦਲ |
ਪੱਤਰ 3517-20: ਮੁਲਾਜ਼ਮ ਤੇ ਅਫਸਰ ਦੋਵਾਂ ਲਈ ਇਕੋ ਸ਼ਰਤ ਤੇ DA |
| 14/10/2019 |
ਕਾਂਗਰਸ ਸਰਕਾਰ 2017-22 |
ਪੱਤਰ 1596231: IAS/IPS/IFS ਨੂੰ ਤੁਰੰਤ DA, ਵੱਖਰੇ ਹੁਕਮਾਂ ਦੀ ਲੋੜ ਨਹੀਂ |
| 2022-2027 |
AAP ਸਰਕਾਰ |
IAS/IPS/IFS ਦੇ ਨਾਲ ਜੁਡੀਸ਼ਲ ਅਫਸਰਾਂ ਨੂੰ ਵੀ ਤੁਰੰਤ DA |
2017 ਤੋਂ ਬਾਅਦ ਬਦਲੀ ਨੀਤੀ/AAP ਸਰਕਾਰ ਨੇ ਵੀ ਜਾਰੀ ਰੱਖੀ ਪਰੰਪਰਾ
ਪਰ 2017-2022 ਦੌਰਾਨ ਕਾਂਗਰਸ ਸਰਕਾਰ ਆਉਣ ਤੇ ਇਹ ਨੀਤੀ ਬਦਲ ਗਈ। ਪੱਤਰ ਨੰਬਰ 1596231 ਮਿਤੀ 14/10/2019 ਜਾਰੀ ਕਰਕੇ ਹੁਕਮ ਕੀਤਾ ਗਿਆ ਕਿ IAS/IPS/IFS ਅਧਿਕਾਰੀਆਂ ਨੂੰ ਵਧੇ ਹੋਏ DA ਦੀ ਅਦਾਇਗੀ ਤੁਰੰਤ ਕਰ ਦਿੱਤੀ ਜਾਵੇ।
ਨਾਲ ਹੀ ਸਪੱਸ਼ਟ ਕੀਤਾ ਗਿਆ ਕਿ ਅਫਸਰਾਂ ਨੂੰ DA ਦੇਣ ਲਈ ਵੱਖਰੇ ਤੌਰ 'ਤੇ ਕੋਈ ਹੁਕਮ ਜਾਰੀ ਨਹੀਂ ਕੀਤੇ ਜਾਣਗੇ। ਭਾਵ ਅਫਸਰਾਂ ਨੂੰ ਤੁਰੰਤ DA ਮਿਲ ਜਾਵੇਗਾ। 2022-2027 ਦੀ AAP ਸਰਕਾਰ ਆਉਣ ਉਪਰੰਤ ਵੀ ਇਹ ਸਿਲਸਿਲਾ ਜਾਰੀ ਰਿਹਾ। ਸਰਕਾਰ ਨੇ IAS/IPS/IFS ਦੇ ਨਾਲ ਨਾਲ ਜੁਡੀਸ਼ਲ ਅਫਸਰਾਂ ਨੂੰ ਵੀ DA ਦੇਣ ਦੇ ਹੁਕਮ ਜਾਰੀ ਕਰ ਦਿੱਤੇ।
ਇੱਕ ਖਜ਼ਾਨਾ, ਦੋ ਨੀਤੀਆਂ?
ਮੁਲਾਜ਼ਮ ਜਥੇਬੰਦੀਆਂ ਦਾ ਸਵਾਲ ਹੈ ਕਿ ਜਦੋਂ IAS/IPS/IFS ਤੇ ਜੁਡੀਸ਼ਲ ਅਫਸਰ ਵੀ ਉਸੇ ਖਜ਼ਾਨੇ ਵਿੱਚੋਂ ਤਨਖਾਹ ਲੈ ਰਹੇ ਹਨ ਜਿਸ ਖਜ਼ਾਨੇ ਵਿੱਚੋਂ ਆਮ ਮੁਲਾਜ਼ਮਾਂ ਨੂੰ ਤਨਖਾਹ ਮਿਲਦੀ ਹੈ, ਤਾਂ ਫਿਰ DA ਦੇਣ ਵਿੱਚ ਇਹ ਫਰਕ ਕਿਉਂ?
Click to Follow Babushahi Facebook page →