ਵੱਡੀ ਖ਼ਬਰ: ਸਾਬਕਾ IAS ਅਫ਼ਸਰ ਹੋਣਗੇ ਅਕਾਲੀ ਦਲ 'ਚ ਸ਼ਾਮਲ
Babushahi Network
ਚੰਡੀਗੜ੍ਹ, 18 ਮਾਰਚ 2026: ਪੰਜਾਬ ਦੀ ਸਿਆਸਤ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਾਜਨੀਤੀ ਵਿੱਚ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਸਾਬਕਾ ਆਈ.ਏ.ਐਸ. (IAS) ਅਫ਼ਸਰ ਕੇ. ਜੇ. ਐਸ. ਚੀਮਾ ਰਸਮੀ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਪਾਰਟੀ ਸੂਤਰ ਦੱਸ ਰਹੇ ਨੇ ਕਿ, ਕੇ.ਜੇ.ਐਸ ਚੀਮਾ ਕੱਲ੍ਹ 10 ਵਜੇ ਪਾਰਟੀ ਦਫ਼ਤਰ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਪੱਲਾ ਫੜਨਗੇ। ਚੀਮਾ ਦਾ ਪ੍ਰਸ਼ਾਸਨਿਕ ਤਜ਼ਰਬਾ ਕਾਫ਼ੀ ਲੰਬਾ ਰਿਹਾ ਹੈ ਅਤੇ ਉਹ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਨ੍ਹਾਂ ਦਾ ਅਕਾਲੀ ਦਲ ਵਿੱਚ ਆਉਣਾ ਪਾਰਟੀ ਲਈ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ।
Click to Follow Babushahi Facebook page →