ਵੱਡੀ ਖ਼ਬਰ: ਭਗਵੰਤ ਮਾਨ ਥੋੜ੍ਹੀ ਦੇਰ 'ਚ ਪਾਉਣਗੇ ਵੋਟ!
Babushahi Network
ਚੰਡੀਗੜ੍ਹ, 14 ਦਸੰਬਰ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜ੍ਹੀ ਦੇਰ ਵਿੱਚ ਹੀ ਵੋਟ ਪਾਉਣਗੇ। ਉਹ ਆਪਣੇ ਪਿੰਡ ਲਈ ਰਵਾਨਾ ਹੋ ਚੁੱਕੇ ਹਨ। ਇਸ ਬਾਰੇ ਖੁਦ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਆਪਣੀ ਵੋਟ ਪਾਉਣ ਲਈ ਸੰਗਰੂਰ ਜਾ ਰਿਹਾ ਹਾਂ..ਤੁਸੀਂ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੋ..ਪਿੰਡਾਂ ਦੀ ਤਰੱਕੀ ਜ਼ਿੰਦਾਬਾਦ।
ਦੱਸ ਦਈਏ ਕਿ ਅੱਜ ਸੂਬੇ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਹੋ ਰਹੀਆਂ ਹਨ, ਜਿਸ ਦੇ ਤਹਿਤ ਵੱਖ ਵੱਖ ਥਾਵਾਂ ਤੇ ਵੱਡੀ ਗਿਣਤੀ ਵਿੱਚ ਲੋਕ ਅਤੇ ਮੰਤਰੀ, ਵਿਧਾਇਕ ਵੋਟਾਂ ਪਾ ਰਹੇ ਹਨ। ਹੁਣ ਸੀਐੱਮ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਸੰਗਰੂਰ ਵੋਟ ਪਾਉਣ ਵਾਸਤੇ ਜਾ ਰਹੇ ਹਨ।
Click to Follow Babushahi Facebook page →