ਵਿਦਾਇਗੀ ਪਾਰਟੀ ਦਾ ਆਯੋਯਨ
ਪ੍ਰਮੋਦ ਭਾਰਤੀ
ਨੰਗਲ 28 ਮਾਰਚ 2026
ਸਰਕਾਰੀ ਸਿਵਾਲਿਕ ਕਾਲਜ , ਨਯਾ ਨੰਗਲ ਦੀ ਪ੍ਰਿੰਸੀਪਲ ਸੀਮਾ ਦੀ ਰਿਟਾਇਰਮੈਂਟ ਮੌਕੇ ਸਮੂਹ ਸਟਾਫ ਦੁਆਰਾ ਵਿਦਾਇਗੀ ਪਾਰਟੀ ਦਾ ਆਯੋਯਨ ਕੀਤਾ ਗਿਆ । ਪ੍ਰੋ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਟਾਇਰਮੈਂਟ ਦੇ ਇਸ ਵਿਦਾਇਗੀ ਸਮਾਰੋਹ ਮੌਕੇ ਕਰਵਾਏ ਗਏ ਪ੍ਰੋਗਰਾਮ ਵਿਚ ਦੱਸਿਆ ਗਿਆ ਕਿ ਪ੍ਰੋਫੈਸਰ ਸੀਮਾ ( ਰਸਾਇਣ ਵਿਗਿਆਨ ) ਨੇ ਐਸ-ਸੀ .ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ 22 ਜਨਵਰੀ 1993 ਤੋਂ ਲੈ ਕੇ 19 ਅਗਸਤ 1997 ਤੱਕ ,ਸਰਕਾਰੀ ਕਾਲਜ ਮੌਹਾਲੀ ਵਿਖੇ 22 ਅਗਸਤ 1997 ਤੋਂ ਲੈ ਕੇ 16 ਜੁਲਾਈ 2004 ਤੱਕ, ਸਰਕਾਰੀ ਕਾਲਜ ਰੋਪੜ ਵਿਖੇ 17 ਜੁਲਾਈ 2004 ਤੋਂ ਲੈ ਕੇ 2 ਅਗਸਤ 2019 ਤੱਕ, ਸਰਕਾਰੀ ਕਾਲਜ ਮੋਹਾਲੀ ਵਿਖੇ 2 ਅਗਸਤ 2019 ਤੋ ਲੈ ਕੇ 30 ਮਾਰਚ 2022 ਤੱਕ ਪੜਾਇਆ। ਇਸ ਤੋ ਬਾਅਦ ਪ੍ਰਿੰਸੀਪਲ ਪ੍ਰਮੋਟ ਹੋ ਕੇ ਪਹਿਲੀ ਜੁਆਨਿੰਗ ਸਰਕਾਰੀ ਕਾਲਜ ਮਹੈਣ ਵਿਖੇ ਕੀਤੀ ਅਤੇ ਉੱਥੇ ਬਤੌਰ ਪ੍ਰਿੰਸੀਪਲ 31 ਮਾਰਚ 2022 ਤੋ 9 ਦਸੰਬਰ 2022 ਤੱਕ ਕੰਮ ਕੀਤਾ। ਇਸ ਤੋਂ ਬਾਅਦ ਬਤੌਰ ਪ੍ਰਿੰਸੀਪਲ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ 9 ਦਸੰਬਰ 2022 ਨੂੰ ਜੁਆਇੰਨ ਕੀਤਾ ਸੀ। ਆਪਣੇ 33 ਸਾਲਾਂ ਦੇ ਕਾਰਜਕਾਲ ਵਿਚ ਪ੍ਰਿੰਸੀਪਲ ਸੀਮਾ ਨੇ ਯੂ. ਜੀ .ਸੀ ਕਮੇਟੀ, ਰੂਸਾ ਕਮੇਟੀ , ਦਾਖਲਾ ਕਮੇਟੀ , ਕੈਰੀਅਰ ਕਾਊਨਸਲਿੰਗ ਕਮੇਟੀ ਅਤੇ ਆਈ .ਕਿਉਂ .ਏ.ਸੀ ਕਮੇਟੀਆਂ ਸਮੇਤ ਕਈ ਕਮੇਟੀਆਂ ਵਿਚ ਬਤੌਰ ਸੰਯੋਯਕ ਕੰਮ ਕੀਤਾ । ਉਹਨਾਂ ਦੇ ਪੜਾਏ ਹੋਏ ਵਿਦਿਆਰਥੀ ਅੱਜ ਦੇਸ਼ ਅਤੇ ਵਿਦੇਸ਼ਾਂ ਵਿਚ ਉੱਚੋ ਉੱਚੇ ਅਹੂਦੀਆਂ ਤੇ ਲੱਗੇ ਹੋਏ ਹਨ। ਉਹਨਾਂ ਦੀ ਰਿਟਾਇਰਮੈਟ ਮੌਕੇ ਉਹਨਾਂ ਨੂੰ ਸਰਕਾਰੀ ਕਾਲਜ ਮੋਹਾਲੀ ਅਤੇ ਸਰਕਾਰੀ ਕਾਲਜ ਮਹੈਣ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਸੀਮਾ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕਰਨ ਵਾਲੀਆ ਵਿਚ ਵਿਸ਼ੇਸ਼ ਤੌਰ ਤੇ ਸਰਕਾਰੀ ਕਾਲਜ ਮੋਹਾਲੀ ਤੋ ਰਿਟਾਇਰ ਪ੍ਰਿੰਸੀਪਲ ਹਰਜੀਤ ਗੁਜਰਾਲ , ਪ੍ਰੋ ਅਨੁਰੀਤ ਭੱਲਾ , ਪ੍ਰੋ : ਗੁਰਪ੍ਰੀਤ ਕੌਰ , ਰਿਟਾਇਰ ਪ੍ਰੋ : ਕੁਲਵਿੰਦਰ ਕੌਰ , ਸਰਕਾਰੀ ਸ਼ਿਵਾਲਕ ਕਾਲਜ, ਨਯਾ ਨੰਗਲ ਦੇ ਪ੍ਰੋ : ਪਰਵਿੰਦਰ ਸਿੰਘ , ਮਨਪ੍ਰੀਤ ਕੌਰ ਸਟੇਨੋ, ਸ੍ਰੀ ਅਮਰਜੀਤ ਸਿੰਘ (ਐਸ.ਐਲ .ਏ) ਅਤੇ ਸਰਕਾਰੀ ਕਾਲਜ ਮਹੈਣ ਤੋਂ ਪ੍ਰੋ : ਵਿਪਨ ਕੁਮਾਰ ਅਤੇ ਪ੍ਰੋ : ਅਮਿਤ ਕੁਮਾਰ ਯਾਦਵ ਮੌਜੂਦ ਸਨ। ਇਸ ਮੌਕੇ ਪ੍ਰਿੰਸੀਪਲ ਸੀਮਾ ਦੇ ਪਰਿਵਾਰ ਦੇ ਮੈਬਰਾਂ ਤੋਂ ਇਲਾਵਾ ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਮੌਜੂਦ ਸੀ। ਇਸ ਮੌਕੇ ਸਰਕਾਰੀ ਕਾਲਜ ਮੋਹਾਲੀ ਦੀ ਰਿਟਾਇਰ ਪ੍ਰਿੰਸੀਪਲ ਹਰਜੀਤ ਗੁਜਰਾਲ ਨੇ ਕਿਹਾ ਕਿ ਪ੍ਰਿੰਸੀਪਲ ਸੀਮਾ ਅਨੁਸਾਸਨ , ਮੇਹਨਤ , ਈਮਾਨਦਾਰੀ , ਸਿੱਖਿਆ , ਗਿਆਨ ਅਤੇ ਮਾਨਵਤਾ ਦੀ ਮਿਸ਼ਾਲ ਹਨ ਅਤੇ ਇਹਨਾਂ ਦੀ ਅਗਵਾਈ ਵਿਚ ਕਾਲਜ ਨੇ ਦਿਨ ਰਾਤ ਚੌਗੁਣੀ ਤਰੱਕੀ ਕੀਤੀ ।
Click to Follow Babushahi Facebook page →