ਰੇਹੜੀ ਲਾਉਣ ਦਾ ਰੇੜਕਾ! ਆਪਸ 'ਚ ਲੜੇ ਰੇਹੜੀ ਵਾਲੇ.. ਕਰਤਾ ਭਾਰੀ ਨੁਕਸਾਨ!
ਰੋਹਿਤ ਗੁਪਤਾ
ਗੁਰਦਾਸਪੁਰ 15 ਜਨਵਰੀ 2025- ਬਟਾਲਾ ਦੇ ਡੇਰਾ ਰੋਡ ਤੇ ਰੇਹੜੀ ਮਾਰਕੀਟ ਵਿੱਚ ਉਸ ਸਮੇਂ ਖਲਾਰਾ ਪੈ ਗਿਆ ਜਦੋਂ ਰੇੜੀ ਵਾਲੇ ਆਪਸ ਵਿੱਚ ਲੜ ਪਏ ਆ ਤੇ ਇੱਕ ਧਿਰ ਨੇ ਦੂਜੇ ਧਿਰ ਦੀ ਸਾਰੀ ਸਬਜ਼ੀ ਸੜਕ ਤੇ ਖਿਲਾਰ ਦਿੱਤੀ ।ਦੂਜੇ ਪਾਸੇ ਦੂਸਰੀ ਧਿਰ ਨੇ ਦਸਤਾਰ ਉਤਾਰਨ ਦੇ ਇਲਜ਼ਾਮ ਲਗਾਏ ਹਨ।
ਮਾਮਲਾ ਉਸ ਵੇਲੇ ਦਾ ਹੈ ਜਦੋਂ ਇੱਕ ਰੇਹੜੀ ਵਾਲੇ ਨੇ ਆਪਣੀ ਰੇਹੜੀ ਵਾਲੀ ਜਗ੍ਹਾ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਤਾਂ ਇੱਕ ਦੂਸਰੇ ਰੇਹੜੀ ਵੀ ਵਾਲੇ ਨੇ ਜਗ੍ਹਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਤਲਖੀ ਤੋਂ ਬਾਅਦ ਹੱਥੋ ਪਾਈ ਹੋਣੀ ਸ਼ੁਰੂ ਹੋ ਗਈ ਅਤੇ ਇਕ ਨੇ ਦੂਜੇ ਦਾ ਸਮਾਨ ਸੜਕ ਤੇ ਸੁੱਟ ਦਿੱਤਾ ਤੇ ਦੂਜੇ ਨੇ ਦਸਤਾਰ ਲਾਉਣ ਦੇ ਇਲਜ਼ਾਮ ਲਗਾਏ।ਮੌਕੇ ਤੇ ਪਹੁੰਚੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਮਾਰਕੀਟ ਵਾਲਿਆਂ ਨੇ ਮਾਮਲਾ ਸਮਝਾਉਣ ਦੀ ਕੀਤੀ ਕੋਸ਼ਿਸ਼ ਪਰ ਦੋਵੇਂ ਧਿਰਾਂ ਇਸ ਜਿਦ ਤੇ ਅੜੀਆਂ ਸਨ ਕਿ ਕਿ ਉਸੇ ਥਾਂ ਤੇ ਹੀ ਲਾਉਣੀ ਹੈ ਰੇਹੜੀ।
ਜਿਸ ਰੈਹੜੀ ਵਾਲੇ ਤੇ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਉਸ ਨੇ ਦੂਜੀ ਧਿਰ ਤੇ ਦਸਤਾਰ ਲਾਉਣ ਦਾ ਦੋਸ਼ ਲਗਾਇਆ ਜਦਕਿ ਜਗ੍ਹਾ ਤੇ ਪੁਰਾਣੀ ਰੇਹੜੀ ਲਗਾ ਰਹੇ ਵਿਅਕਤੀ ਨੇ ਕਿਹਾ ਕਿ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਮੇਰੇ ਪਿਤਾ ਪਿਛਲੇ 25 ਸਾਲ ਤੋਂ ਇਸ ਜਗ੍ਹਾ ਤੇ ਰੇਹੜੀ ਲਗਾ ਰਹੇ ਸੀ ਮੇਰਾ ਭਰਾ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜਿਸ ਦੀ ਵਜਹਾ ਕਰਕੇ ਇਹਨਾਂ ਨੇ ਇਸ ਸਥਾਨ ਤੇ ਕਬਜ਼ਾ ਕਰ ਲਿਆ ਹੈ ਇਹ ਸਰਕਾਰੀ ਜਗ੍ਹਾ ਹੈ ਇਹ ਕਿਸੇ ਦੀ ਵੀ ਜੱਦੀ ਮਲਕੀਅਤ ਨਹੀਂ ਮੇਰੇ ਪਰਿਵਾਰ ਨੇ ਇੱਥੇ 25 ਸਾਲ ਤੋਂ ਜਿਆਦਾ ਦਾ ਸਮਾਂ ਬਤੀਤ ਕੀਤਾ ਹੈ ਪਰ ਹੁਣ ਮੇਰੀ ਇਹ ਜਗ੍ਹਾ ਤੇ ਕਬਜ਼ਾ ਕਰ ਰਹੇ ਨੇ ਮੈਂ ਕਿਸੇ ਦੀ ਦਸਤਾਰ ਨਹੀਂ ਉਤਾਰੀ ਚਾਹੇ ਮੈਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਲੈ ਜਾਓ ਮੈਂ ਸੌਂ ਚੁੱਕਣ ਨੂੰ ਵੀ ਤਿਆਰ ਹਾਂ।
Click to Follow Babushahi Facebook page →