ਮੈਂਟਲ ਹੈਲਥ, ਉਪਚਾਰਿਕ ਦੇਖਭਾਲ, ਮਾਨਸਿਕ ਸਿਹਤ ਵਿਸ਼ਿਆਂ ਤੇ ਟ੍ਰੇਨਿੰਗ ਕਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ 11 ਨਵੰਬਰ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਸ਼ਾ ਵਰਕਰਾਂ ਦੀ ਮੈਂਟਲ ਹੈਲਥ, ਉਪਚਾਰਿਕ ਦੇਖਭਾਲ, ਮਾਨਸਿਕ ਸਿਹਤ ਵਿਸ਼ਿਆਂ ਤੇ ਟ੍ਰੇਨਿੰਗ , ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਕਰਵਾਈ ਗਈ।
ਟ੍ਰੇਨਿੰਗ ਦੌਰਾਨ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ ਜੀ ਨੇ ਆਸ਼ਾ ਵਰਕਰਾਂ ਨੂੰ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਦਿੱਤੀ ।ਉਨਾਂ ਦੱਸਿਆ ਕਿ ਬਜ਼ੁਰਗਾਂ ਦੀ ਦੇਖਭਾਲ ਲਈ ਜ਼ਰੂਰੀ ਹੈ ਕਿ ਸਮੇਂ ਸਮੇਂ ਤੇ ਉਨਾਂ ਦਾ ਡਾਕਟਰੀ ਮੁਆਇਨਾ ਕੀਤਾ ਜਾਵੇ। ਬਜ਼ੁਰਗਾਂ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਵੇ। ਬਜ਼ੁਰਗਾਂ ਨੂੰ ਰੋਜ਼ ਮਰਾ ਦੀ ਦਿੱਕਤਾਂ ਨੂੰ ਆਸਾਨ ਬਣਾਉਣ ਲਈ ਯਤਨ ਕੀਤਾ ਜਾਵੇ। ਮਾਨਸਿਕ ਵਿਕਾਰਾਂ ਨਾਲ ਪੀੜਿਤ ਰੋਗੀ ਦੀ ਪਛਾਣ ਕਰਕੇ ਉਸ ਨੂੰ ਸੀਐਚਸੀ ਪੀਐਚਸੀ ਦੇ ਨਾਲ ਹੀ ਹੈਲਥ ਐਂਡ ਵੈਲਨੇਸ ਸੇਂਟਰਾਂ ਤੋਂ ਜ਼ਰੂਰੀ ਮੱਦਦ ਕੀਤੀ ਜਾਵੇ। ਇੰਨਾ ਮਰੀਜ਼ਾਂ ਨੂੰ ਇਲਾਜ਼ ਵਿਚ ਮੱਦਦ ਕੀਤੀ ਜਾਵੇ। ਨਸ਼ੇ ਦੇ ਆਦੀ ਹੋ ਚੁੱਕੇ ਮਰੀਜ਼ਾਂ ਨੂੰ ਇਲਾਜ਼ ਲਈ ਜ਼ਿਲਾ ਹਸਪਤਾਲ਼ ਦੇ ਨਸ਼ਾ ਛੜਾਓ ਕੇਂਦਰ ਵਿਚ ਭੇਜਿਆ ਜਾਵੇ।
ਇਸ ਮੌਕੇ ਰਾਕੇਸ਼ ਕੁਮਾਰ, ਅਮਨਪ੍ਰੀਤ ਸਿੰਘ, ਸੰਦੀਪ ਕੌਰ , ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।