ਮੁੱਖ ਮੰਤਰੀ ਦੀ ਵੀਡੀਓ 'ਤੇ ਅਕਾਲੀ ਦਲ ਦਾ ਨਵਾਂ ਦਾਅਵਾ!
ਚੰਡੀਗੜ੍ਹ, 25 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਦਾਅਵਾ ਕਰਦਿਆਂ ਦੋਸ਼ ਲਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੁਰਾਣੇ ਸਾਥੀ ਜਗਮਨ ਸਮਰਾ ਦੇ ਖ਼ਾਤੇ ਦੀ ਕਲੋਨਿੰਗ ਕਰ ਕੇ ਜਾਅਲਬਾਜ਼ੀ ਕੀਤੀ ਹੈ ਅਤੇ ਉਹਨਾਂ ਆਪਣੇ ਆਪ ਨੂੰ ਕਲੀਨ ਚਿੱਟ ਦੇਣ ਵਾਸਤੇ ਖ਼ਾਤੇ ਵਿਚ ਜਾਅਲੀ ਵੀਡੀਓ ਪੇਸ਼ ਕੀਤੀ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਜਗਮਨ ਸਮਰਾ ਦਾ ਅਸਲ ਟਿਕ ਟੋਕ ਖ਼ਾਤਾ ਪੇਸ਼ ਕੀਤਾ ਅਤੇ ਨਾਲ ਹੀ ਕਲੋਨ ਕੀਤਾ, ਖ਼ਾਤਾ ਪੇਸ਼ ਕੀਤਾ, ਜਿਸ ਵਿਚ ਸਮਰਾ ਦੀ ਜਾਅਲੀ ਵੀਡੀਓ ਸੀ, ਜਿਸ ਵਿਚ ਉਹਨਾਂ ਦੇ ਹੱਥ ਵਿਚ ਭਗਵੰਤ ਮਾਨ ਦਾ ਮਾਸਕ ਵਿਖਾਇਆ ਗਿਆ। ਉਹਨਾਂ ਕਿਹਾ ਕਿ ਸਮਰਾ ਦੇ ਅਸਲ ਖ਼ਾਤੇ ਵਿਚ ਇਹ ਵੀਡੀਓ ਹੀ ਨਹੀਂ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਨੇ ਸਿੱਖ ਕੌਮ ਦੇ ਸਰਵ ਉਚ ਅਸਥਾਨ ਦੇ ਦੋਸ਼ਾਂ ਨੂੰ ਝੁਠਲਾਉਣ ਵਾਸਤੇ ਨਕਲੀ ਵੀਡੀਓ ਦੀ ਮਦਦ ਲੈ ਕੇ ਇਕ ਹੋਰ ਗੁਨਾਹ ਕੀਤਾ ਹੈ।
- Download Babushahi App
-
-