ਮੁਕਤਸਰ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਅਤੇ ਨਸ਼ਿਆਂ ਲਈ ਜ਼ਿੰਮੇਵਾਰ ਗੱਠਜੋੜ ਦੇ ਪੁਤਲੇ ਫੂਕੇ
ਅਸ਼ੋਕ ਵਰਮਾ
ਗਿੱਦੜਬਾਹਾ, 25 ਅਕਤੂਬਰ 2026 'ਪਲਵਿੰਦਰ ਸਿੰਘ ਝੋਟਾ ਮਾਨਸਾ ਐਕਸ਼ਨ ਕਮੇਟੀ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਅਤੇ ਨਸ਼ਾ ਤਸਕਰਾਂ,ਸਿਆਸਤਦਾਨਾਂ ਤੇ ਪੁਲਿਸ ਗੱਠਜੋੜ ਦੇ ਪੁਤਲੇ ਪਿੰਡ ਕੋਟਲੀ ਅਬਲੂ, ਵਿਖੇ ਜਨਤਕ ਇਕੱਠ ਕਰਕੇ ਪੁਤਲੇ ਫੂਕੇ ਗਏ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਮਾਰ ਲਈ ਇਹ ਤਿੰਨ ਧਿਰੀ ਗੱਠਜੋੜ ਜਿੰਮੇਵਾਰ ਹੈ ਤੇ ਇਸ ਵੇਲੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਗੱਠਜੋੜ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਇਸ ਵੱਲੋਂ ਦਾਅਵਾ ਕੀਤਾ ਜਾਂਦਾ "ਯੁੱਧ ਨਸ਼ਿਆਂ ਵਿਰੁੱਧ" ਮਹਿਜ਼ ਇੱਕ ਡਰਾਮਾ ਹੈ ਤੇ ਉਲਟਾ ਇਹ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਸੇਧਤ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਜਥੇਬੰਦੀ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਲਈ ਇਨਸਾਫ਼ ਦੀ ਮੰਗ ਤੇ ਹੋਰਨਾਂ ਮੰਗਾਂ ਲਈ ਪਿੰਡ ਪਿੰਡ ਇਹ ਦੋ ਪੁਤਲੇ ਫੂਕਣ ਦਾ ਫ਼ੈਸਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਐਕਸ਼ਨ ਦੌਰਾਨ ਹੇਠ ਲਿਖੀਆਂ ਮੰਗਾਂ ਉਭਾਰੀਆਂ ਜਾਣਗੀਆਂ ਤਹਿਤ
1.ਪਰਵਿੰਦਰ ਸਿੰਘ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿਓ। ਉਨਾਂ ਪਿਛਲੇ ਵੱਡੇ ਨਸ਼ਾ ਤਸਕਰਾਂ ਤੇ ਪ੍ਰਸ਼ਾਸਨਿਕ ਰਾਜਸੀ ਸਰਪ੍ਰਸਤਾਂ ਨੂੰ ਸਾਹਮਣੇ ਲਿਆਓ ਤੇ ਉਹਨਾਂ 'ਤੇ ਕਾਰਵਾਈ ਕਰੋ।
2.ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਦੋ ਕਰੋੜ ਦਾ ਮੁਆਵਜ਼ਾ ਅਤੇ ਪਰਮਿੰਦਰ ਸਿੰਘ ਦੀ ਧਰਮਪਤਨੀ ਸ਼੍ਰੀਮਤੀ ਮਨਪ੍ਰੀਤ ਕੌਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿਓ। ਜਖਮੀਆਂ ਦਾ ਇਲਾਜ ਕਰਵਾਉਣ ਦੇ ਨਾਲ ਨਾਲ ਉਹਨਾਂ ਨੂੰ ਵੀ ਯੋਗ ਮੁਆਵਜ਼ਾ ਦਿਓ
3.ਨਸ਼ਾ ਤਸਕਰਾਂ, ਸਿਆਸਤਦਾਨਾਂ, ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗੈਂਗਸਟਰਾਂ ਦੇ ਗੱਠਜੋੜ ਨੂੰ ਖਿੰਡਾਓ। ਇਸ ਧੰਦੇ 'ਚ ਗਲਤਾਨ ਸਭਨਾਂ ਨੂੰ ਸਖਤ ਸਜਾਵਾਂ ਦਿਓ।
4.ਨਸ਼ਾ ਤਸਕਰੀ ਦੀਆਂ ਕੌਮਾਂਤਰੀ ਲੜੀਆਂ ਨੂੰ ਤੋੜੋ। ਮੁਲਕ ਅੰਦਰ ਬਣਾਏ ਜਾਂਦੇ ਸੰਥੈਟਿਕ ਡਰੱਗਜ਼ ਦੀਆਂ ਫੈਕਟਰੀਆਂ ਬੰਦ ਕਰਾਓ ਤੇ ਸਰਹੱਦਾਂ 'ਤੇ ਸਖਤੀ ਕਰੋ।
5..ਸ਼ਰਾਬ ਦੀ ਵਿਕਰੀ ਕਰਕੇ ਸਰਕਾਰੀ ਖਜ਼ਾਨਾ ਭਰਨ ਦੀ ਨੀਤੀ ਬੰਦ ਕਰੋ।
6.ਪੀੜਤ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੋ। ਉਹਨਾਂ ਦੇ ਮੁੜ-ਵਸੇਬੇ ਦੀ ਅਸਰਦਾਰ ਨੀਤੀ ਬਣਾਓ। ਮੁੜ ਵਸੇਵੇ ਲਈ ਵਿੱਤੀ ਸਹਾਇਤਾ ਦਿਓ। ਨਸ਼ਾ ਤਸਕਰੀ ਦੇ ਵੱਡੇ ਕਾਰੋਬਾਰੀਆਂ ਨੂੰ ਨਿਸ਼ਾਨੇ 'ਤੇ ਰੱਖੋ ਤੇ ਜੇਲਾਂ 'ਚ ਸੁੱਟੋ।
7.ਯੁੱਧ ਲੋਕਾਂ ਵਿਰੁੱਧ ਫੌਰੀ ਰੋਕੋ ਤੇ ਇਸ ਨੂੰ ਨਸ਼ਾ ਤਸਕਰੀ ਦੇ ਗਠਜੋੜ ਖਿਲਾਫ ਚਲਾਉ। ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਬਤ ਕਰੋ ਤੇ ਨਸ਼ਾ ਤਸਕਰਾਂ ਦਾ ਵਿਰੋਧ ਕਰਦੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਵੀ ਮੁਆਵਜਾ ਦਿਓ।
- Download Babushahi App
-
-