ਭਾਕਿਯੂ ਏਕਤਾ ਉਗਰਾਹਾ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ
ਖੰਨਾ (ਰਵਿੰਦਰ ਢਿੱਲੋ)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਅੱਜ ਡੀ ਆਰ ਲੁਧਿਆਣਾ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਵੇਲੇ ਆਗੂਆਂ ਕਿਹਾ ਕਿ ਕੋਆਪਰੇਟਿਵ ਸੁਸਾਇਟੀਆਂ ਤੇ ਵਿੱਚ ਨਵੇਂ ਹੱਦ ਕਰਜੇ ਕਰ ਬਣਾਉਣ ਅਤੇ 2 ਲੱਖ ਰੁਪਏ ਦੇ ਉੱਪਰ ਕਰਜਿਆਂ ਤੇ ਲਿਮਟਾਂ ਲਈ ਜਮੀਨਾਂ ਗਹਿਣੇ ਕਰਨਾ ਤੇ ਵਿਆਜ਼ 7% ਤੋਂ ਵਧਾ ਕੇ 9% ਕਰਨ ਦਾ ਫਰਮਾਨ ਜਾਰੀ ਕੀਤਾ ਹੈ।
ਛੋਟੇ ਕਿਸਾਨਾਂ ਦੇ ਹੱਦ ਕਰਜੇ ਘੱਟਾ ਦਿੱਤੇ ਹਨ, ਨਗਦ ਰਾਸੀ ਵੀ ਘੱਟ ਕੀਤੀ ਜਾ ਰਹੀ ਹੈ, ਕੇਂਦਰ ਸਰਕਾਰ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਦਾ ਕੇਂਦਰੀਕਰਨ ਕਰਨ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਸਹੂਲਤਾਂ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਆਗੂਆਂ ਕਿਹਾ ਕਿ ਹੱਦ ਕਰਜੇ ਘਟਾਉਣ ਨਾਲ ਅਤੇ ਵਿਆਜ ਵਧਾਉਣ ਨਾਲ ਕਿਸਾਨਾਂ ਦਾ ਹੋਰ ਕਚੂੰਬਰ ਨਿਕਲੇਗਾ ਕਿਸਾਨ ਹੋਰ ਕਰਜਾਈ ਹੋਣਗੇ ਅਤੇ ਖਾਦ ਦੇ ਨਾਲ ਨਾਲ ਹੋਰ ਫਾਲਤੂ ਵਸਤੂਆਂ ਲਈ ਪ੍ਰਾਈਵੇਟਾਂ ਨੂੰ ਲੁੱਟਣ ਦੇ ਵੱਸ ਪਾ ਕੇ ਪਾਇਆ ਜਾ ਰਿਹਾ ਹੈ।
ਆਗੂਆਂ ਮੰਗ ਕੀਤੀ ਕਿ ਕਿਸਾਨਾਂ ਤੇ ਮੜੀਆਂ ਜਾ ਰਹੀਆਂ ਨਵੀਆਂ ਸ਼ਰਤਾਂ ਨੀਤੀਆਂ ਨੂੰ ਵਾਪਸ ਲਿਆ ਜਾਵੇ, ਕਿਸਾਨਾਂ ਨੂੰ 4% ਵਿਆਜ ਤੇ ਲਿਮਟਾਂ ਕਰਜੇ ਦਿੱਤੇ ਜਾਂਦੇ ਸਨ ਉਹ ਦਿੱਤੇ ਜਾਣ, ਕਿਸਾਨਾਂ ਦੀਆਂ ਸਬਸਿਡੀਆਂ ਜਾਰੀ ਰੱਖੀਆਂ ਜਾਣ, ਕਣਕ ਦੇ ਸੀਜਨ ਡੀਏਪੀ ਖਾਦ ਦਾ ਫੌਰੀ ਪ੍ਰਬੰਧ ਕਰਕੇ ਕੋਆਪਰੇਟਿਵ ਸੁਸਾਇਟੀਆਂ 'ਚ ਪਹੁੰਚਦਾ ਕੀਤਾ ਜਾਵੇ, ਕਿਸਾਨਾਂ ਨੂੰ ਖਾਦ ਨਾਲ ਹੋਰ ਫਾਲਤੂ ਵਸਤੂਆਂ ਚੀਜ਼ਾਂ ਦੇਣੀਆਂ ਬੰਦ ਕੀਤੀਆਂ ਜਾਣ।
ਜੇਕਰ ਇਹਨਾਂ ਮੰਗਾਂ ਵੱਲ ਧਿਆਨ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੰਗ ਪੱਤਰ ਦੇਣ ਲਈ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਜਸਵੀਰ ਸਿੰਘ ਅਸ਼ਕਰੀਪੁਰ , ਦਰਸ਼ਨ ਸਿੰਘ ਫੱਲੇਵਾਲ, ਮਨਜੀਤ ਸਿੰਘ ਤੇ ਗੁਰਦੇਵ ਸਿੰਘ ਨਾਰੰਗਵਾਲ ਵੀ ਸ਼ਾਮਲ ਸਨ।
- Download Babushahi App
-
-